jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 30 April 2013

ਮੁਸ਼ੱਰਫ਼ ਦੇ ਚੋਣ ਲੜਨ ’ਤੇ ਉਮਰ ਭਰ ਲਈ ਪਾਬੰਦੀ

www.sabblok.blogspot.com
ਇਸਲਾਮਾਬਾਦ, 30 ਅਪਰੈਲ
ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਜਨਰਲ ਪਰਵੇਜ਼ ਮੁਸ਼ੱਰਫ ਦੇਸ਼ ਵਿਚ ਚੋਣਾਂ ਵਾਲੇ ਦਿਨ ਵੀ ਆਪਣੇ ਫਾਰਮ ਹਾਊਸ ’ਚ ਹੀ ਨਜ਼ਰਬੰਦ ਰਹਿਣਗੇ। ਦਹਿਸ਼ਤਵਾਦ-ਵਿਰੋਧੀ ਅਦਾਲਤ ਨੇ 2007 ਵਿਚ ਹੋਏ ਬੇਨਜ਼ੀਰ ਭੁੱਟੋ ਦੇ ਕਤਲ ਕੇਸ ਵਿਚ ਮੁਸ਼ੱਰਫ ਨੂੰ ਦੋ ਹਫ਼ਤਿਆਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਇਸੇ ਦੌਰਾਨ ਪਿਸ਼ਾਵਰ ਹਾਈ ਕੋਰਟ ਦੇ ਚੀਫ ਜਸਟਿਸ ਦੋਸਤ ਮੁਹੰਮਦ ਖਾਨ ਦੀ ਅਗਵਾਈ ਵਾਲੇ 5 ਜੱਜਾਂ ਦੇ ਬੈਂਚ ਨੇ ਮੁਸ਼ੱਰਫ ਵੱਲੋਂ ਉਸ ਉਤੇ ਉਮਰ ਭਰ ਲਈ ਚੋਣ ਨਾ ਲੜ ਸਕਣ ਦੇ ਫੈਸਲੇ ਖਿਲਾਫ ਪਾਈ ਅਪੀਲ ਰੱਦ ਕਰ ਦਿੱਤੀ ਹੈ।  ਕੌਮੀ ਜਾਂਚ ਏਜੰਸੀ (ਐਫਆਈਏ) ਦੇ ਮੁੱਖ ਇਸਤਗਾਸਾਕਾਰ ਚੌਧਰੀ ਜ਼ੁਲਫ਼ਿਕਾਰ ਅਲੀ ਨੇ ਕਿਹਾ ਕਿ ਮੁਸ਼ੱਰਫ ਨੂੰ ਸੁਰੱਖਿਆ ਕਾਰਨਾਂ ਕਰਕੇ ਅੱਜ ਦੀ ਸੁਣਵਾਈ ਲਈ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ। ਹਾਲਾਂਕਿ 69 ਸਾਲਾ ਮੁਸ਼ੱਰਫ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਰੱਖਣ ਦੇ ਹੁਕਮ ਦਿੱਤੇ ਗਏ ਹਨ ਪਰ ਉਨ੍ਹਾਂ ਨੂੰ ਇਸਲਾਮਾਬਾਦ ਦੀ ਚੱਕ ਸ਼ਹਿਜ਼ਾਦ ਰੋਡ ’ਤੇ ਸਥਿਤ ਸ਼ਾਨਦਾਰ ਫਾਰਮ ਹਾਊਸ ’ਤੇ ਹੀ ਰੱਖਿਆ ਜਾਵੇਗਾ, ਜਿਸ ਨੂੰ ਸਬ ਜੇਲ੍ਹ ਦਾ ਦਰਜਾ ਦਿੱਤਾ ਗਿਆ ਹੈ। ਅਦਾਲਤ ਨੇ ਅਗਲੀ ਪੇਸ਼ੀ 14 ਮਈ ਨੂੰ ਮੁਕੱਰਰ ਕੀਤੀ ਹੈ। ਪਾਕਿਸਤਾਨ ਵਿਚ 11 ਮਈ ਨੂੰ ਆਮ ਚੋਣਾਂ ਹੋਣਗੀਆਂ। ਚੋਣ ਅਧਿਕਾਰੀਆਂ ਨੇ ਮੁਸ਼ੱਰਫ ਦੇ ਚੋਣ ਲੜਨ ’ਤੇ ਪਹਿਲਾਂ ਹੀ ਰੋਕ ਲਗਾ ਦਿੱਤੀ ਹੈ ਜਿਸ ਨਾਲ ਉਨ੍ਹਾਂ ਦੀ ਸਿਆਸੀ ਵਾਪਸੀ ਦੀਆਂ ਖਾਹਸ਼ਾਂ ’ਤੇ ਵਿਰਾਮ ਲੱਗ ਗਿਆ ਹੈ।
ਲੰਘੀ 26 ਅਪਰੈਲ ਨੂੰ ਮੁਸ਼ੱਰਫ ਨੂੰ ਚਾਰ ਦਿਨਾਂ ਲਈ ਐਫਆਈਏ ਦੀ ਹਿਰਾਸਤ ਵਿਚ ਭੇਜਣ ਦਾ ਹੁਕਮ ਦਿੱਤਾ ਗਿਆ ਸੀ ਤਾਂ ਕਿ ਭੁੱਟੋ ਕਤਲ ਕੇਸ ਵਿਚ ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਜਾ ਸਕੇ। ਮੁਸ਼ੱਰਫ ਨੂੰ ਅੱਜ ਅਦਾਲਤ ਵਿਚ ਪੇਸ਼ ਨਾ ਕਰਨ ਦੇ ਐਫਆਈਏ ਦੇ ਫੈਸਲੇ ਬਾਰੇ ਜਦੋਂ ਪੁੱਛਿਆ ਗਿਆ ਤਾਂ ਮੁੱਖ ਇਸਤਗਾਸਾਕਾਰ ਅਲੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗ੍ਰਹਿ ਮੰਤਰਾਲੇ ਨੇ ਇਕ ਹੁਕਮ ਜਾਰੀ ਕਰਕੇ ਕਿਹਾ ਸੀ ਕਿ ਮੁਸ਼ੱਰਫ ਦੀ ਸੁਰੱਖਿਆ ਨੂੰ ਹੱਦ ਦਰਜੇ ਦਾ ਖਤਰਾ ਹੈ। ਉਨ੍ਹਾਂ ਕਿਹਾ ‘‘ਇਸੇ ਕਾਰਨ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ ਪਰ ਉਨ੍ਹਾਂ ਦਾ ਜੁਡੀਸ਼ਲ ਰਿਮਾਂਡ ਦੇ ਦਿੱਤਾ ਗਿਆ ਹੈ।’’
ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਐਲਾਨ ਕੀਤਾ ਸੀ ਕਿ ਉਸ ਨੇ ਮੁਸ਼ੱਰਫ ਨੂੰ ਨਿਸ਼ਾਨਾ ਬਣਾਉਣ ਲਈ ਆਤਮਘਾਤੀ ਬੰਬਰਾਂ ਅਤੇ ਨਿਸ਼ਾਨੇਬਾਜ਼ਾਂ ਦਾ ਇਕ ਖਾਸ ਦਸਤਾ ਤਿਆਰ ਕੀਤਾ ਹੈ। ਮੁਸ਼ੱਰਫ ਦੇ ਫਾਰਮ ਹਾਊਸ ਲਾਗਿਓਂ ਹਾਲ ਹੀ ਵਿਚ ਵਿਸਫੋਟਕ ਸਮੱਗਰੀ ਨਾਲ ਭਰੀ ਇਕ ਕਾਰ ਬਰਾਮਦ ਹੋਈ ਸੀ। ਖੁਫੀਆ ਏਜੰਸੀਆਂ ਨੇ ਇਤਲਾਹ ਦਿੱਤੀ ਸੀ ਕਿ ਤਾਲਿਬਾਨ ਮੁਸ਼ੱਰਫ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਅਲੀ ਨੇ ਦੱਸਿਆ ਕਿ ਐਫਆਈਏ ਦੀ ਸਾਂਝੀ ਜਾਂਚ ਟੀਮ ਨੇ ਮੁਸ਼ੱਰਫ ਖ਼ਿਲਾਫ਼ ਠੋਸ ਸਬੂਤ ਇਕੱਠੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੁਸ਼ੱਰਫ ਨੇ ਜ਼ਿੰਮੇਵਾਰੀ ਹੋਰਨਾਂ ’ਤੇ ਸੁੱਟਣ ਦੀ ਕੋਸ਼ਿਸ਼ ਕੀਤੀ ਹੈ ਪਰ ਅਜਿਹੇ ਠੋਸ ਸਬੂਤ ਮਿਲੇ ਹਨ ਜਿਨ੍ਹਾਂ ਤੋਂ ਪਤਾ ਚਲਦਾ ਹੈ ਕਿ ਉਹ ਦੋਸ਼ੀ ਹਨ। ਬੇਨਜ਼ੀਰ ਭੁੱਟੋ ਦੀ ਦਸੰਬਰ 2007 ਵਿਚ ਰਾਵਲਪਿੰਡੀ ’ਚ ਇਕ ਚੋਣ ਰੈਲੀ ਮੌਕੇ ਕੀਤੇ ਗਏ ਆਤਮਘਾਤੀ ਹਮਲੇ ਵਿਚ ਹੱਤਿਆ ਕਰ ਦਿੱਤੀ ਗਈ ਸੀ।
-ਪੀ.ਟੀ.ਆਈ.

No comments: