jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 28 April 2013

1984 ਦੇ ਸ਼ਹੀਦਾਂ ਦੀ ਯਾਦਗਾਰ ‘ਤੇ ਲਿਖੀ ਇਬਾਰਤ ਤਵਾਰੀਖ਼ ਨਾਲ ਜਬਰ-ਜ਼ਨਾਹ ਹੈ: ਡਾਕਟਰ ਦਿਲਗੀਰ

www.sabblok.blogspot.com
(ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ  )
ਉੱਘੇ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਦੇ ਨਾਂ ‘ਤੇ ਬਣੇ ਗੁਰਦੁਆਰੇ ਉਤੇ ਲਿਖੀ ਇਬਾਰਤ ਨੂੰ ‘ਇਤਿਹਾਸ ਨਾਲ ਜਬਰ-ਜ਼ਨਾਹ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਚੌਕ ਮਹਿਤਾ ਡੇਰਾ ਵਾਲਿਆਂ ਨਾਲੋਂ ਵਧ ਕਦਰ ਕਰਦੇ ਹਾਂ। ਜਦ ਕਿ ਹਰਨਾਮ ਸਿੰਘ ਧੁੰਮਾ ਤੇ ਉਸ ਦੇ ਸਾਥੀ ਤਾਂ ਭਿੰਡਰਾਂਵਾਲਿਆਂ ਦੇ ਸਾਰੇ ਨਿਸ਼ਾਨੇ ਭੁੱਲ ਚੁਕੇ ਹਨ ਅਤੇ ਉਨ੍ਹਾਂ ਦੇ ਦੁਸ਼ਮਣਾਂ ਦੀ ਸਫ਼ ਵਿਚ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਇਸ ਯਾਦਗਾਰ ਨੂੰ ਇਕ ਸ਼ਖ਼ਸ ਨਾਲ ਸਬੰਧਤ ਕਰਨਾ ਤਵਾਰੀਖ਼ ਨਾਲ ਜ਼ਿਆਦਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੂਨ 1984 ਦੀ ਜੰਗ ਦਾ ਅਸਲ ਹੀਰੋ ਜਰਨੈਲ ਸੁਬੇਗ ਸਿੰਘ ਸੀ। ਇਸ ਯਾਦਗਾਰ ‘ਤੇ ਕਿਸੇ ਇਕ ਦਾ ਨਾਂ ਆਉਣਾ ਬਾਕੀ ਸ਼ਹੀਦਾਂ ਦੀਆਂ ਕਰਬਾਨੀਆਂ ਦੀ ਬੇਅਦਬੀ ਕਰਨਾ ਹੈ। ਦੂਜਾ, ਇਸ ਸਾਕੇ ਵਿਚ ਸਿਰਫ਼ ਚੌਕ ਮਹਿਤਾ ਨਾਲ ਸਬੰਧਤ ਲੋਕ ਹੀ ਸ਼ਹੀਦ ਨਹੀਂ ਹੋਏ ਬਲਕਿ ਹਜ਼ਾਰਾਂ ਲੋਕ ਉਹ ਸ਼ਹੀਦ ਹੋਏ ਸਨ ਜਿਨ੍ਹਾਂ ਦਾ ਚੌਕ ਮਹਿਤਾ ਡੇਰੇ ਨਾਲ ਕੋਈ ਸਬੰਧ ਨਹੀਂ। ਤੀਜਾ, ਇਹ ਯਾਦਗਾਰ ‘ਦਮਦਮੀ ਟਕਸਾਲ’ ਦੇ ਮੁਖੀ ਦੇ ਨਾਂ ‘ਤੇ ਬਣੀ ਹੈ ਜੋ ਟਕਸਾਲ 1977 ਤੋਂ ਪਹਿਲਾਂ ਵਜੂਦ ਵਿਚ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਵਕਤ ਆਉਣ ‘ਤੇ ਸਿੱਖ ਇਸ ਬੇਅਦਬੀ ਨੂੰ ਖ਼ਤਮ ਕਰਨਗੇ।

No comments: