www.sabblok.blogspot.com
	ਮੋਰਿੰਡਾ, 29 ਅਪ੍ਰੈਲ, (ਭਟੋਆ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ 
ਅਗਨਭੇਂਟ ਕਰਨ ਦੇ ਮਾਮਲਿਆਂ ਵਿਚ ਘਿਰੇ ਅਖੌਤੀ ਸਾਧ ਭਨਿਆਰੇ ਤੇ ਉਸਦੇ ਚੇਲਿਆਂ ਚਾਮਟਿਆਂ 
ਵਿਰੁੱਧ ਥਾਣਾ ਮੋਰਿੰਡਾ ਵਿਖੇ ਦਰਜ ਮੁਕੱਦਮੇ ਵਿੱਚ ਅੱਜ ਅੰਬਾਲਾ ਦੇ ਚੀਫ ਜੂਡੀਸ਼ੀਅਲ 
ਮੈਜਿਸਟ੍ਰੇਟ ਏ ਕੇ ਜੈਨ ਦੀ ਅਦਾਲਤ ਵਿੱਚ ਅੰਤਿਮ ਬਹਿਸ ਦਰਜ ਪੂਰੀ ਹੋ ਗਈ। ਇਸ ਲਈ 
ਮਾਨਯੋਗ ਜੱਜ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 2 ਮਈ 2013 ਦਾ ਦਿਨ ਨਿਸ਼ਚਿਤ ਕੀਤਾ ਹੈ। 
ਸਿੱਖ ਪੰਥ ਦੀ ਤਰਫੋਂ ਵਰਲਡ ਸਿੱਖ ਮਿਸ਼ਨ ਦੇ ਪ੍ਰਧਾਨ ਜਥੇਦਾਰ ਨਰਿੰਦਰ ਸਿੰਘ ਹਰਨੌਲੀ, 
ਸਕੱਤਰ ਜਨਰਲ ਤੀਰਥ ਸਿੰਘ ਭਟੋਆ, ਵਿੱਤ ਸਕੱਤਰ ਕੁਲਵੰਤ ਸਿੰਘ ਅਤੇ ਗੁਰਵਿੰਦਰ ਸਿੰਘ, 
ਨਿਹੰਗ ਸਿੰਘ ਵੀ ਹਾਜ਼ਿਰ ਸਨ। ਅੱਜ ਦੀ ਅਦਾਲਤੀ ਕਾਰਵਾਈ ਬਾਰੇ ਜੁੜੇ ਪੱਤਰਕਾਰਾਂ ਨੂੰ 
ਜਾਣਕਾਰੀ ਦਿੰਦਿਆਂ ਸਰਕਾਰੀ ਵਕੀਲ ਜਗਮਾਲ ਸਿੰਘ ਅਤੇ ਖਾਲਸਾ ਪੰਥ ਦੀ ਤਰਫੋਂ ਐਡਵੋਕੇਟ 
ਗੁਰਸ਼ੇਰ ਸਿੰਘ ਸੂਲਰ ਨੇ ਦੱਸਿਆ ਕਿ ਅੱਜ ਅਦਾਲਤ ਵਿੱਚ ਉਕਤ ਸਾਧ ਅਤੇ ਉਸਦੇ ਚੇਲਿਆਂ 
ਵਿਰੁੱਧ ਥਾਣਾ ਵਿਖੇ ਧਾਰਾ 452/436/380/295/295ਏ/153ਏ/120ਬੀ/109 ਅਧੀਨ ਦਰਜ 
ਮੁਕੱਦਮਾ ਨੰਬਰ 161 ਮਿਤੀ 17/9/2001 ਵਿੱਚ ਅੰਤਿਮ ਬਹਿਸ ਦਰਜ ਕੀਤੀ ਗਈ।




 
 
No comments:
Post a Comment