jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 30 April 2013

ਕਿ ਸ਼੍ਰੋਮਣੀ ਕਮੇਟੀ ਇਸ ਸਬੰਧੀ ਆਪਣੇ ਹੀ ਪਾਸ ਕੀਤੇ ਮਤੇ ਤੋਂ ਭਗੌੜੀ ਹੋ ਰਹੀ ਹੈ।

www.sabblok.blogspot.com
ਅੰਮ੍ਰਿਤਸਰ- ਦਰਬਾਰ ਸਾਹਿਬ ਕੰਪਲੈਕਸ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਜੂਨ ੧੯੮੪ ਦੇ ਘੱਲੂਘਾਰੇ ਦੇ ਹੋਰਨਾਂ ਸ਼ਹੀਦਾਂ ਦੇ ਨਾਂ 'ਤੇ ਬਣੀ ਸ਼ਹੀਦੀ ਯਾਦਗਾਰ ਨੂੰ ਹਰ ਤਰਾਂ ਨਾਲ ਵਾਜਿਬ ਠਹਿਰਾਉਦਿਆਂ, ਦਲ ਖਾਲਸਾ ਨੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਇਸ ਮੁੱਦੇ ਉਤੇ ਅਪਣਾਏ ਨਾਹ-ਪੱਖੀ ਰਵੱਈਏ ਦੀ ਸਖਤ ਆਲੋਚਨਾ ਕੀਤੀ ਹੈ। ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਸਬੰਧੀ ਆਪਣੇ ਹੀ ਪਾਸ ਕੀਤੇ ਮਤੇ ਤੋਂ ਭਗੌੜੀ ਹੋ ਰਹੀ ਹੈ।
ਪਾਰਟੀ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਸਖਤ ਲਹਿਜੇ ਵਿਚ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਸਰਾਸਰ ਗਲਤਬਿਆਨੀ ਕਰ ਰਹੇ ਹਨ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਉਹਨਾ ਨੂੰ ਹਨੇਰੇ ਵਿੱਚ ਰਖਿਆ ਹੈ। ਉਨਾਂ ਕਿਹਾ ਬਾਬਾ ਹਰਨਾਮ ਸਿੰਘ ਖਾਲਸਾ ਨੇ ਸ਼ੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵਲੋਂ ੩ ਮਈ ੨੦੧੨ ਨੂੰ ਪਾਏ ਮਤਾ ਨੰਬਰ ੧੪੭੪ ਅਨੁਸਾਰ ਵੀ ਸ਼ਹੀਦੀ ਯਾਦਗਾਰ ਦੀ ਉਸਾਰੀ ਕੀਤੀ ਹੈ, ਜਿਸ ਵਿੱਚ ਅਕਾਲ ਤਖਤ ਸਾਹਿਬ ਦੇ ਕੋਲ ਸੰਤ ਜਰਨੈਲ ਸਿੰਘ ਤੇ ਹੋਰ ਸ਼ਹੀਦਾਂ ਦੀ ਯਾਦਗਾਰ ਬਣਾਉਣ ਦੀ ਸੇਵਾ ਉਹਨਾਂ ਨੂੰ ਸੌਂਪੀ ਗਈ ਸੀ।
ਦਲ ਖਾਲਸਾ ਆਗੂ ਨੇ ਉਸ ਇਤਿਹਾਸਕ ਮਤੇ ਦੀ ਕਾਪੀ ਵੀ ਪ੍ਰੈਸ ਨੂੰ ਜਾਰੀ ਕਰਦਿਆਂ ਦਸਿਆ ਕਿ ਮਤੇ ਵਿੱਚ ਸਪੱਸ਼ਟ ਤੌਰ ਤੇ ਦਰਜ਼ ਹੈ ਕਿ “…ਸ਼੍ਰੀ ਹਰਿਮੰਦਰ ਸਾਹਿਬ ਵਿਖੇ ਜੂਨ ੧੯੮੪ ਨੂੰ ਭਾਰਤੀ ਫੌਜ ਦੇ ਹਮਲੇ ਦੌਰਾਨ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਅਤੇ ਹੋਰ ਅਨੇਕਾਂ ਸ਼ਹੀਦ ਸਿੰਘ, ਸਿੰਘਣੀਆਂ, ਭੁਚੰਗੀਆਂ ਦੀ ਯਾਦਗਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਨੇੜੇ ਖਾਲੀ ਪਈ ਜਗਾ ਤੇ ਆਰਕੀਟੈਕਟ ਤੋਂ ਨਕਸ਼ਾ ਤਿਆਰ ਕਰਕੇ ਗੁਰਦੁਆਰਾ ਸਾਹਿਬ ਦੇ ਰੂਪ ਵਿਚ ਬਨਾਉਣ ਦੀ ਪ੍ਰਵਾਨਗੀ…..“
ਸ. ਧਾਮੀ ਨੇ ਹੈਰਾਨੀ ਪ੍ਰਗਟਾਉਦਿਆਂ ਪੁਛਿਆ ਕਿ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਯਾਦਗਾਰ ਉਤੇ ਸੰਤ ਜਰਨੈਲ ਸਿੰਘ ਦਾ ਨਾਂ ਲਿਖਣ ਤੇ ਕਿਉਂ ਹਾਲ-ਦੋਹਾਈ ਪਾ ਰਹੇ ਹਨ ਜਦਕਿ ਕਿ ਇਸ ਬਾਰੇ ਤਾਂ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਆਪਣੇ ਪਾਸ ਕੀਤੇ ਮਤੇ ਵਿਚ ਲਿਖ ਚੁਕੀ ਹੈ।
ਉਨਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਚੇਤਾਵਨੀ ਦਿਤੀ ਕਿ ਸ਼ਹੀਦੀ ਯਾਦਗਾਰ ਦੇ ਲਿਖਤੀ ਇਤਿਹਾਸ ਵਾਲੇ ਬੋਰਡ ਨੂੰ ਕਿਸੇ ਵੀ ਤਰਾਂ ਦਾ ਨੁਕਸਾਨ ਨਾ ਪਹੁੰਚਾਇਆ ਜਾਵੇ ਜਿਵੇਂ ਕਿ ੨੭ ਅਪਰੈਲ ਦੀ ਰਾਤ ਨੂੰ ਸ਼੍ਰੋਮਣੀ ਕਮੇਟੀ ਦੇ ਕੁਝ ਅਧਿਕਾਰੀਆਂ ਨੇ ਕਰਨਾ ਚਾਹਿਆ ਸੀ।
ਉਨਾਂ ਅਫਸੋਸ ਪ੍ਰਗਟਾਇਆ ਕਿ ਸ਼੍ਰੋਮਣੀ ਕਮੇਟੀ ਸ਼ਹੀਦੀ ਯਾਦਗਾਰ ਬਣਾਉਣ ਦੇ ਉਸ ਇਤਿਹਾਸਕ ਕਾਰਜ ਜੋ ਦਮਦਮੀ ਟਕਸਾਲ ਰਾਂਹੀ ਹੋਇਆ ਹੈ, ਦਾ ਪ੍ਰਭਾਵ ਹੁਣ ਆਪ ਹੀ ਆਪਣੀ ਨਲਾਇਕੀ ਨਾਲ ਖਤਮ ਕਰ ਰਹੀ ਹੈ ।ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਆਪਣੇ ਵਖਰੇਵੇਂ ਜਨਤਕ ਕਰਨ ਤੋਂ ਬਚਣਾ ਚਾਹੀਦਾ ਹੈ।

No comments: