www.sabblok.blogspot.com
ਕੈਲੀਫੋਰਨੀਆਂ,
29 ਅਪ੍ਰੈਲ, (ਹੁਸਨ ਲੜੋਆ ਬੰਗਾ) - ਪਿਚਲੇ ਦਿਨੀ ਧਾਰਮਿਕ ਹਲਕਿਆਂ ਦੀ ਪ੍ਰਸਿਧ ਸਖਸੀਅਤ
ਸੂਬੇਦਾਰ ਧਰਮ ਸਿੰਘ ਸੁੱਜੋ ਅਕਾਲ ਪੁਰਖ ਵੱਲੋਂ ਦਿੱਤੀ ਗਈ ਜਿੰਦਗੀ ਭੋਗ ਕੇ 94 ਸਾਲ ਦੀ
ਉਮਰ ਵਿੱਚ ਅਕਾਲ ਚਲਾਣਾ ਕਰ ਗਏ। ਉਨ੍ਹਾਂ ਨੇ ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਤੇ ਲੇਖ
ਲਿਖੇ। ਜਿਨ੍ਹਾਂ ਵਿੱਚੋਂ "ਸੋ ਇਸ ਦੀ ਰੋਸ਼ਨੀ ਵਿੱਚੋਂ ਅਕਾਲ ਪੁਰਖ", "ਸਰਬ ਧਰਮ ਮਹਿ
ਸ੍ਰੇਸਟ ਧਰਮੁ," "ਅਨਮੋਲ ਰਤਨ" ਆਦਿ ਸਨ। ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ
ਸਖਸੀਅਤਾਂ ਨੇ ਸਰਧਾਜਲੀ ਭੇਂਟ ਕਰਦਿਆਂ ਸੂਬੇਦਾਰ ਧਰਮ ਸਿੰਘ ਜੀ ਦੇ ਅਕਾਲ ਚਲਾਣੇ ਨੂੰ ਨਾ
ਪੂਰਾ ਹੋਣ ਵਾਲਾ ਘਾਟਾ ਦੱਸਿਆ। ਉਨ੍ਹਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ
ਉਨ੍ਹਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ
ਬਲ ਬਖਸ਼ੇ।
No comments:
Post a Comment