www.sabblok.blogspot.com
ਕੈਲੀਫੋਰਨੀਆ,
30 ਅਪ੍ਰੈਲ, (ਹੁਸਨ ਲੜੋਆ ਬੰਗਾ) - ਸੈਕਰਾਮੈਂਟੋ ਸਿੱਖ ਸੁਸਾਇਟੀ ਗੁਰਦੁਆਰਾ ਬਰੈਡਸ਼ਾਅ
ਵਿਖੇ ਵਿਸਾਖੀ ਧੂਮ ਧਾਮ ਨਾਲ ਮਨਾਈ। ਇਸ ਮੌਕੇ ਐਲਕ ਗਰੋਵ ਸ਼ਹਿਰ ਦੇ ਮੇਅਰ ਗੈਰੀ ਡੇਵਿਸ
ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਉਨ੍ਹਾਂ ਦਾ ਸਵਾਗਤ ਕਰਦਿਆਂ ਹਰਕੀਰਤ ਸਿੰਘ ਨੇ ਐਲਕ
ਗਰੋਵ ਸ਼ਹਿਰ ਵੱਲੋਂ ਸਿੱਖ ਭਾਈਚਾਰੇ ਨੂੰ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ। ਇਸ ਮੌਕੇ
ਸੰਬੋਧਿਨ ਕਰਦਿਆਂ ਮੇਅਰ ਗੈਰੀ ਡੇਵਿਸ ਨੇ ਸਿੱਖ ਭਾਈਚਾਰੇ ਨੂੰ ਵਿਸਾਖੀ ਦੀ ਵਧਾਈਆਂ
ਦਿੱਤੀਆਂ। ਉਨ੍ਹਾਂ ਨੇ ਸਿੱਖ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ, ਸੂਬਾ ਤੇ
ਦੇਸ਼ ਨੂੰ ਰਹਿਣ ਵਾਸਤੇ ਮਹਾਨ ਸਥਾਨ ਬਣਾਉਣ ਲਈ ਸਿੱਖਾਂ ਨੇ ਭਾਰੀ ਯੋਗਦਾਨ ਪਾਇਆ। ਉਨ੍ਹਾਂ
ਨੇ ਇਸ ਮੌਕੇ 'ਤੇ ਉਨ੍ਹਾਂ ਵੱਲੋਂ ਤੇ ਐਲਕ ਗਰੋਵ ਸ਼ਹਿਰ ਦੀ ਤਰਫੋਂ ਸਾਰੇ ਕੌਂਸਲ
ਮੈਂਬਰਾਂ ਦੇ ਦਸਤਖਤਾਂ ਵਾਲਾ ਇਕ ਮਤਾ ਸੈਕਰਾਮੈਂਟੋ ਸਿੱਖ ਸੁਸਾਇਟੀ ਦੇ ਪ੍ਰਧਾਨ ਡਾ
ਗੁਰਪ੍ਰੀਤ ਸਿੰਘ ਨੂੰ ਸੌਂਪਿਆ ਜਿਨ੍ਹਾਂ ਨੇ ਸਮੂਹ ਸੰਗਤ ਦੀ ਤਰਫੋਂ ਸਵੀਕਾਰ ਕੀਤਾ। ਡਾ
ਗੁਰਪ੍ਰੀਤ ਸਿੰਘ ਨੇ ਮੇਅਰ ਦਾ ਇੱਥੇ ਆਉਣ 'ਤੇ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ
ਗੁਰਦੁਆ੍ਰਰੇ ਦੇ ਹੈਡ ਗ੍ਰੰਥੀ ਭਾਈ ਸੁਖਦੇਵ ਸਿੰਘ ਨੇ ਸਿਰੋਪਾਓ ਦੇਕੇ ਸਨਮਾਨਿਤ ਕੀਤਾ।
ਮੇਅਰ ਗੈਰ ਡੇਵਿਸ ਨੇ ਗੁਰੂ ਕੇ ਲੰਗਰ ਦਾ ਵੀ ਅਨੰਦ ਮਾਣਿਆ। ਇਸ ਮੌਕੇ 'ਤੇ ਬਰੈਡਸ਼ਾਅ
ਗੁਰਮਤ ਸਕੂਲ ਨੇ ਸੈਕਰਾਮੈਂਟੋ ਸਿੱਖ ਸਪੋਰਟਸ ਸਕੂਲ ਕੰਪਲੈਕਸ ਵਿਖੇ ਚੌਥਾ ਸਾਲਾਨਾ ਹੋਲ
ਮਹੱਲਾ ਮਨਾਇਆ। ਇਸ ਮੌਕੇ ਬੱਚਿਆਂ ਨੇ ਵੱਖ ਵੱਖ ਖੇਡਾਂ ਵਿਚ ਹਿੱਸਾ ਲਿਆ। ਮੇਅਰ ਨੇ
ਬੱਚਿਆਂ ਦੀਆਂ ਖੇਡਾਂ ਦਾ ਵੀ ਅਨੰਦ ਮਾਣਿਆ। ਸਕੂਲ ਪ੍ਰਬੰਧਕਾਂ ਨੇ ਮੇਅਰ ਦਾ ਇੱਥੇ ਆਉਣ
'ਤੇ ਧੰਨਵਾਦ ਕੀਤਾ।
No comments:
Post a Comment