www.sabblok.blogspot.com
ਸੰਗਰੂਰ,
28 ਅਪ੍ਰੈਲ - ਲਹਿਰਾਗਾਗਾ ਨਿਵਾਸੀ ਸਭਾ ਰਜਿ: ਸੰਗਰੂਰ ਵੱਲੋਂ ਸਲਾਨਾ ਪਰਿਵਾਰ ਮਿਲਣੀ
ਸਮਾਰੋਹ ਅਤੇ ਸਭਿਆਚਾਰਕ ਪ੍ਰੋਗਰਾਮ ਸੰਗਰੂਰ ਵਿਖੇ ਕਰਵਾਇਆ ਗਿਆ। ਜਿਸ ਵਿੱਚ ਰਾਜ ਸਭਾ
ਮੈਂਬਰ ਸੁਖਦੇਵ ਸਿੰਘ ਢੀਂਡਸਾ ਮੁੱਖ ਮਹਿਮਾਨ ਵਜੋਂ ਪਹੁੰਚੇ। ਸਮਾਗਮ ਵਿੱਚ ਪਹੁੰਚਣ ਦਾ
ਮੁੱਖ ਮਹਿਮਾਨ ਦਾ ਸਵਾਗਤ ਸਭਾ ਦੇ ਪ੍ਰਧਾਨ ਰਜਿੰਦਰ ਗੋਇਲ, ਕਿਰਤੀ ਉਸਾਰੀ ਸੰਘ ਦੇ
ਚੇਅਰਮੈਨ ਦਰਸ਼ਨ ਸਿੰਘ, ਠੇਕੇਦਾਰ ਜਸਵੀਰ ਸਿੰਘ, ਗੁਲਜਾਰ ਸਿੰਘ ਅਤੇ ਗੁਰਮੁੱਖ ਸਿੰਘ
ਦਿਲਬਰ ਨੇ ਕੀਤਾ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਕਾਸ਼ ਚੰਦ ਗਰਗ ਪਾਰਲੀਮਾਨੀ ਸਕੱਤਰ ਨੇ
ਕੀਤੀ। ਇਸ ਸਮਾਗਮ ਵਿੱਚ ਹਲਕਾ ਇੰਚਾਰਜ ਲਹਿਰਾਗਾਗਾ ਸੁਖਵੰਤ ਸਿੰਘ ਸਰਾਓ ਅਤੇ ਸਤਪਾਲ
ਸਿੰਗਲਾ ਸਾਬਕਾ ਵਾਇਸ ਚੇਅਰਮੈਨ ਪੰਜਾਬ ਐਗਰੋ ਵਿਸ਼ੇਸ ਮਹਿਮਾਨ ਵਜੋਂ ਪਹੁੰਚੇ। ਸਮਾਗਮ ਦੀ
ਸੁਰੂਆਤ ਮਾਸਟਰ ਫਕੀਰ ਚੰਦ ਅਤੇ ਭੁਪਿੰਦਰ ਮਾਨ ਨੇ ਧਾਰਮਿਕ ਗੀਤ ਗਾ ਕੇ ਕੀਤੀ। ਸਭਾ ਦੇ
ਸਰਪ੍ਰਸਤ ਪ੍ਰੋ ਸ਼ਾਮ ਲਾਲ ਨੇ ਮਹਿਮਾਨਾਂ ਨੂੰ ਜੀ ਆਇਆ ਆਖਿਆ। ਸਭਾ ਦੇ ਸੀਨੀਅਰ ਮੈਂਬਰ
ਨਰਾਤਾ ਰਾਮ ਜੀ ਨੇ ਦੱਸਿਆ ਕਿ ਸਾਡੀ ਸਭਾ ਗਰੀਬ ਲੜਕੀਆਂ ਦੀ ਸ਼ਾਦੀਆਂ, ਮੈਡੀਕਲ ਕੈਂਪ,
ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ 'ਤੇ ਪਾਣੀ ਦੀ ਸੇਵਾ ਅਤੇ ਹੋਰ ਵੀ ਸਮਾਜ ਸੇਵੀ ਕੰਮਾਂ
ਵਿੱਚ ਸਾਡੇ ਵਰਕਰ ਮੋਹਰੀ ਹੋਕੇ ਕੰਮ ਕਰਦੇ ਹਨ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ
ਨੇ ਲਹਿਰਾਗਾਗਾ ਨਿਵਾਸੀ ਸਭਾ ਵੱਲੋਂ ਬਣਾਈ ਜਾ ਰਹੀ ਧਰਮਸ਼ਾਲਾ ਲਈ ਦੋ ਲੱਖ ਰੁ ਦਾ ਚੈਕ
ਦੇਣ ਦਾ ਐਲਾਨ ਕੀਤਾ ਅਤੇ ਸੰਸਥਾਂ ਦੀ ਸਲਾਘਾ ਕੀਤੀ। ਪ੍ਰਕਾਸ ਚੰਦ ਗਰਗ ਨੇ ਬੋਲਦਿਆਂ
ਕਿਹਾ ਕਿ ਸਾਨੂੰ ਮਾਣ ਹੈ ਕਿ ਲਹਿਰਾਗਾਗਾ ਨਿਵਾਸੀ ਸਭਾ ਦੇ ਮੈਂਬਰਾਂ ਨੇ ਸੰਗਰੂਰ ਆਕੇ ਵੀ
ਆਪਣੀ ਪਿਛੋਕੜ ਪਹਿਚਾਣ ਬਣਾਕੇ ਰੱਖੀ ਹੋਈ ਹੈ। ਇਹ ਸੰਸਥਾਂ ਮੇਰੀ ਆਪਣੀ ਸੰਸਥਾਂ ਹੈ,
ਮੈਨੂੰ ਇਸ ਸੰਸਥਾਂ 'ਤੇ ਮਾਣ ਹੈ। ਇਸ ਮੌਕੇ ਗਰਗ ਨੇ ਹਲਕਾ ਇੰਚਾਰਜ ਲਹਿਰਾਗਾਗਾ ਸੁਖਵੰਤ
ਸਿੰਘ ਸਰਾਓ ਦੀ ਸਿਫਾਰਸ 'ਤੇ ਇੱਕ ਲੱਖ ਰੁ ਸੰਸਥਾਂ ਨੂੰ ਦੇਣ ਦਾ ਵਾਅਦਾ ਕੀਤਾ। ਜਿਕਰਯੋਗ
ਹੈ ਕਿ ਗਰਗ ਵੱਲੋਂ ਪਹਿਲਾ ਵੀ ਸੰਸਥਾਂ ਨੂੰ ਦੋ ਲੱਖ ਰੁ ਦੀ ਸਹਾਇਤਾ ਦਿੱਤੀ ਗਈ ਸੀ।
ਸੰਸਥਾਂ ਦੇ ਸਰਪ੍ਰਸਤ ਸ਼ਾਮ ਲਾਲ ਅਤੇ ਮੇਘਰਾਜ ਰੰਗੀਲਾ ਜੀ ਨੇ ਆਪਣੇ ਵੱਲੋਂ 50-50 ਹਜਾਰ
ਰੁ ਸੰਸਥਾਂ ਦੀ ਸਹਾਇਤਾ ਲਈ ਦਿੱਤੇ। ਵਿਸੇਸ ਮਹਿਮਾਨ ਵਜੋਂ ਪਹੁੰਚੇ ਸਤਪਾਲ ਸਿੰਗਲਾ ਨੇ
ਵੀ ਸੰਸਥਾਂ ਨੂੰ 11 ਹਜਾਰ ਰੁ ਭੇਟਾ ਕੀਤੇ। ਸਟੇਜ਼ ਦੀ ਸੇਵਾ ਨਿਭਾਅ ਰਹੇ ਲਹਿਰਾਨਿਵਾਸੀ
ਸਭਾ ਦੇ ਮੈਂਬਰ ਅਤੇ ਮਿਉਂਸਪਲ ਕੌਂਸਲਰ ਹਰਿੰਦਰ ਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਵਾਰ
ਲਹਿਰਾਗਾਗਾ ਤੋਂ ਜੋ ਲੜਕੀਆਂ ਸੰਗਰੂਰ ਵਿਖੇ ਸ਼ਾਦੀ ਕਰਕੇ ਇੱਥੇ ਆਈਆਂ ਹਨ, ਨੂੰ ਵੀ ਇਸ
ਸੰਸਥਾਂ ਦਾ ਮੈਂਬਰ ਬਣਾਇਆ ਗਿਆ ਹੈ। ਅੰਤ ਵਿੱੱਚ ਵਿਨੋਦ ਕੁਮਾਰ ਨੇ ਸਮੂਹ ਮਹਿਮਾਨਾਂ ਅਤੇ
ਲਹਿਰਾ ਨਿਵਾਸੀਆਂ ਦਾ ਧੰਨਵਾਦ ਕੀਤਾ ਅਤੇ ਆਏ ਮੁੱਖ ਮਹਿਮਾਨਾਂ ਵਿਸ਼ੇਸ ਸਨਮਾਨ ਚਿੰਨ੍ਹ
ਦੇਕੇ ਸਨਮਾਨਿਤ ਕੀਤਾ। ਇਸ ਸਮੇਂ ਆਪਣੀਆਂ ਡਿਊਟੀਆਂ ਤੋਂ ਰਿਟਾਇਰਡ ਹੋਏ ਮੈਂਬਰ ਗੁਰਮੇਲ
ਸਿੰਘ ਐਸ ਡੀ ਓ, ਓਮ ਪ੍ਰਕਾਸ਼ ਖੀਪਲ ਏ ਐਫ ਐਸ ਓ, ਵਿਜੈ ਕੁਮਾਰ ਸੁਪਰਡੈਂਟ ਪੀ ਡਬਲਿਯੂ
ਡੀ, ਕੇਵਲ ਸ਼ਰਮਾ ਡਰਾਫਸਮੈਨ ਨੂੰ ਸ਼ਾਲ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ
ਇਲਾਵਾ ਸਭਾ ਦੇ ਮੀਤ ਪ੍ਰਧਾਨ ਨਰਿੰਦਰ ਸ਼ਰਮਾ, ਜਗਰਾਜ ਸਿੰਘ, ਸੁਰਿੰਦਰ ਠੇਕੇਦਾਰ, ਮਾਤਾ
ਗੁਜਰੀ ਦੇ ਚੇਅਰਮੈਨ ਸੰਜੀਵ ਕੁਮਾਰ, ਗਾਇਕ ਭੁਪਿੰਦਰ ਮਾਨ, ਸੁੰਦਰ ਲਾਲ, ਰਾਜ ਕੁਮਾਰ,
ਦੁੱਲਾ ਰਾਮ ਐਸ ਡੀ ਓ, ਕੌਸ਼ਲ ਕੁਮਾਰ, ਡਾ: ਸੁਰੇਸ਼ ਸਿੰਗਲਾ ਆਦਿ ਮੈਂਬਰ ਤੋਂ ਇਲਾਵਾ ਵੱਡੀ
ਗਿਣਤੀ ਵਿੱਚ ਪਰਿਵਾਰਕ ਮੈਂਬਰ ਹਾਜ਼ਿਰ ਸਨ।
No comments:
Post a Comment