jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 30 April 2013

ਆਪਣੇ ਮੂੰਹ ਮੀਆਂ-ਮਿੱਠੂ ਬਣਨ ਵਾਲੇ ਘੜੱਮ ਚੌਧਰੀ

www.sabblok.blogspot.com
ਸਮਾਜ ’ਚ ਅੱਜ-ਕੱਲ੍ਹ ਕੁਝ ਅਜਿਹਾ ਵਰਤਾਰਾ ਚੱਲ ਰਿਹਾ ਹੈ, ਜਿਸ ਅਧੀਨ ਆਪਣੇ ਮੂੰਹ ਮੀਆਂ-ਮਿੱਠੂ ਬਣਨ ਵਾਲੇ ਘੜੱਮ ਚੌਧਰੀਆਂ ਦੀ ਗਿਣਤੀ ਕੱਚੀ ਲੱਸੀ ਵਾਂਗ ਬਿਨਾਂ ਕਿਸੇ ਰੋਕ-ਟੋਕ ਦੇ ਵਧਦੀ ਜਾ ਰਹੀ ਹੈ। ਅਜਿਹੇ ਲੋਕਾਂ ਕੋਲ ਕੱਚ-ਘਰੜ ਗਿਆਨ ਦਾ ਇੰਨਾ ਜ਼ਿਆਦਾ ਭੰਡਾਰਾ ਹੁੰਦਾ ਹੈ ਕਿ ਉਹ ਕਦੇ ਮੁੱਕਣ ਦਾ ਨਾਂ ਨਹੀਂ ਲੈਂਦਾ। ਇਕ ਵਾਰ ਕੋਈ ਵਿਸ਼ਾ ਜਾਂ ਕੋਈ ਮਾਮਲਾ ਸਾਹਮਣੇ ਆਵੇ ਸਹੀ, ਉਹ ਬਿਨਾਂ ਕਿਸੇ ਦੇਰੀ ਦੇ ਆਪਣੀ ਮਰਜ਼ੀ ਨਾਲ ਉਸ ਬਾਰੇ ਮਣਾਂ-ਮੂੰਹੀਂ ਗਿਆਨ ਝਾੜਨ ਲੱਗ ਪੈਂਦੇ ਹਨ। ਕਿਸੇ ਰੋਗ ਦੀ ਗੱਲ ਕਰ ਲਓ ਤਾਂ ਉਨ੍ਹਾਂ ਦੀ ਝੋਲੀ ’ਚ ਲੁਕਮਾਨ ਹਕੀਮ ਤੋਂ ਵੱਧ ਹੀ ਨਹੀਂ, ਸਗੋਂ ਸਾਰੇ ਬ੍ਰਹਿਮੰਡ ਦੇ ਨੁਸਖੇ ਰੱਖੇ ਹੁੰਦੇ ਹਨ, ਜਿਨ੍ਹਾਂ ਨੂੰ ਉਹ ਇਕ-ਇਕ ਕੱਢ ਕੇ ਤੁਹਾਡੇ ਅੱਗੇ ਖਿਲਾਰਨਾ ਸ਼ੁਰੂ ਕਰ ਦਿੰਦੇ ਹਨ। ਤੁਸੀਂ ਕਿਹੜੀ ਦਵਾਈ ਲੈਣੀ ਹੈ, ਕਿਸ ਤਰ੍ਹਾਂ ਦਾ ਪਰਹੇਜ਼ ਕਰਨਾ ਹੈ, ਤੁਹਾਨੂੰ ਕੀ ਖਾਣਾ ਚਾਹੀਦਾ ਹੈ, ਕੀ ਨਹੀਂ ਖਾਣਾ ਚਾਹੀਦਾ, ਕਿਸ ਤਰ੍ਹਾਂ ਦੀ ਕਸਰਤ ਕਰਨੀ ਚਾਹੀਦੀ ਹੈ, ਇਸ ਸਭ ਨੁਸਖੇ ਉਹ ਫਟਾ-ਫਟ ਤੁਹਾਡੇ ਸਾਹਮਣੇ ਉਗਲਣੇ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਦਾ ਆਪਣਾ ਭਾਵੇਂ ਅੰਗ-ਅੰਗ ਰੋਗੀ ਹੋਵੇ ਅਤੇ ਨਾਲ ਹੀ ਸਾਰਾ ਪਰਿਵਾਰ ਵੀ ਦਵਾਈਆਂ ਆਸਰੇ ਚੱਲ ਰਿਹਾ ਹੋਵੇ ਪਰ ਉਹ ਤੁਹਾਡੇ ਰੋਗ ਦੇ ਨਿਪਟਾਰੇ ਲਈ ਇੰਨੇ ਚਿੰਤਤ ਦਿਖਾਈ ਦੇਣਗੇ, ਜਿਵੇਂ ਹੋਰ ਕੋਈ ਕੰਮ ਹੀ ਨਾਂ ਹੋਵੇ। ਵਿਸ਼ਾ ਭਾਵੇਂ ਸਿਆਸਤ ਦਾ ਹੋਵੇ, ਭਾਵੇਂ ਭ੍ਰਿਸ਼ਟਾਚਾਰ ਦਾ, ਕਿਸੇ ਪੰਚਾਇਤ ਦਾ ਹੋਵੇ ਜਾਂ ਸਰਕਾਰ ਦਾ, ਮੁੱਦਾ ਪਤਝੜ ਦਾ ਹੋਵੇ ਜਾਂ ਬਹਾਰ ਦਾ, ਦੁਸ਼ਮਣੀ ਦਾ ਹੋਵੇ ਅਤੇ ਭਾਵੇਂ ਪਿਆਰ ਦਾ, ਇਨ੍ਹਾਂ ਨੀਮ-ਹਕੀਮਾਂ ਕੋਲ ਸਭ ਮਸਲਿਆਂ ਦਾ ਇਲਾਜ ਮੌਜੂਦ ਹੁੰਦਾ ਹੈ। ਠੰਢ ਤੋਂ ਕਿਵੇਂ ਬਚਾਅ ਕਰਨਾ ਹੈ, ਗਰਮੀ ਨੂੰ ਕਿਵੇਂ ਸਹਿਣਾ ਹੈ, ਬਰਸਾਤ ’ਚ ਕੀ ਕਰਨਾ ਚਾਹੀਦਾ ਹੈ, ਇਸ ਸਭ ਬਾਰੇ ਉਨ੍ਹਾਂ ਦੇ ਕੋਲ ‘ਗਿਆਨ’ ਦਾ ਅਥਾਹ ਭੰਡਾਰ ਮੌਜੂਦ ਹੁੰਦਾ ਹੈ। ਕਿਸ ਚੋਣ ’ਚ ਕਿਹੜੀ ਪਾਰਟੀ ਜਿੱਤੇਗੀ ਅਤੇ ਕਿਹੜੀ ਹਾਰੇਗੀ, ਕਿਸ ਮੌਕੇ ’ਤੇ ਕਿਹੜਾ ਅਫਸਰ ਸੂਬੇ ਦਾ ਉ¤ਚ ਅਧਿਕਾਰੀ ਬਣੇਗਾ ਅਤੇ ਕਿਹੜਾ ਘਰ ਨੂੰ ਤੁਰ ਜਾਏਗਾ, ਸਕੂਲ ਦਾ ਨਤੀਜਾ ਕੀ ਹੋਵੇਗਾ, ਕਿਸ ਟੀਚਰ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਹੋਵੇਗੀ, ਇਸ ਸਭ ’ਤੇ ਟਿੱਪਣੀ ਕਰਨਾ ਉਹ ਆਪਣਾ ‘ਧਰਮ’ ਸਮਝਦੇ ਹਨ। ਇਹ ਲੋਕ ਤਾਂ ਇਸ ਹੱਦ ਤੱਕ ਵੀ ਜਾ ਸਕਦੇ ਹਨ ਕਿ ਲਾੜਾ ਕਿਸੇ ਦਾ, ਲਾੜੀ ਕਿਸੇ ਹੋਰ ਪਰਿਵਾਰ ਦੀ, ਬਰਾਤ ਕਿਤੋਂ ਆਈ ਅਤੇ ਰੋਟੀ-ਪਾਣੀ ਦੀ ਜ਼ਿੰਮੇਵਾਰੀ ਕਿਸੇ ਦੀ ਪਰ ਅਜਿਹੇ ਲੋਕ ਸਲਾਹ ਦੇਣੋਂ ਬਾਜ਼ ਨਹੀਂ ਆਉਂਦੇ। ਉਹ ਫੱਟ ਕਹਿ ਦੇਣਗੇ ‘‘ਜ਼ਰਾ ਜਲਦੀ ਕਰ ਲਓ ਬਈ, ਬਰਾਤ ਤਾਂ ਆਉਣ ਹੀ ਵਾਲੀ ਹੈ।’’ ਉਨ੍ਹਾਂ ਦਾ ਦੂਜਾ ਡਾਇਲਾਗ ਹਲਵਾਈ ਵੱਲ ਸੰਬੋਧਨ ਹੁੰਦਾ ਹੈ, ‘‘ਸਬਜ਼ੀ ਬਣ ਗਈ ਕਿ ਨਹੀਂ, ਜ਼ਰਾ ਜਲਦੀ-ਜਲਦੀ ਸਲਾਦ ਵੀ ਕੱਟ ਲਓ।’’ ਭਲਾ ਬੰਦਾ ਪੁੱਛੇ ਜਿਸ ਦੇ ਘਰ ਬਰਾਤ ਆਉਣੀ ਹੈ ਅਤੇ ਜਿਸ ਨੇ ਹਲਵਾਈ ਦਾ ਪ੍ਰਬੰਧ ਕੀਤਾ ਹੈ, ਉਨ੍ਹਾਂ ਨੂੰ ਘੱਟ ਫਿਕਰ ਹੋਵੇਗਾ? ਪਰ ਨਹੀਂ ਅਜਿਹੇ ਲੋਕਾਂ ਨੂੰ ਤਾਂ ਹਰ ਕਿਸੇ ਦੇ ਕੰਮ ਅਤੇ ਮਾਮਲੇ ’ਚ ਮੂੰਹ ਮਾਰਨ ਤੋਂ ਬਿਨਾਂ ਚੈਨ ਹੀ ਨਹੀਂ ਆਉਂਦਾ। ਗੱਲ ਕੁੱਝ ਹੋਵੇ ਨਾ ਹੋਵੇ ਉਹ ਖੰਭਾਂ ਦੀਆਂ ਡਾਰਾਂ ਬਣਾਉਣ ਨੂੰ ਸ਼ੇਰ ਰਹਿੰਦੇ ਹਨ। ਐਵੇਂ ਹੀ ਹਵਾਈ ਗੱਲਾਂ ਉਡਾਈ ਜਾਣਗੇ.. ਫਲਾਣੇ ਮੁਹੱਲੇ ਦੀ ਕੁੜੀ ਦੂਜੇ ਮੁਹੱਲੇ ਦੇ ਮੁੰਡੇ ਨਾਲ ਦੌੜ ਗਈ, ਫਲਾਣੇ ਪਿੰਡ ਦੇ ਇਕ ਘਰ ’ਚੋਂ ਚੋਰਾਂ ਨੇ ਦਰਜਨਾਂ ਮੱਝਾਂ ਚੋਰੀ ਕਰ ਲਈਆਂ, ਭਲਕੇ ਜਾਂ ਪਰਸੋਂ ਤੱਕ ਮੀਂਹ ਜ਼ਰੂਰ ਆਵੇਗਾ, ਇਸ ਵਾਰ ਸਰਦੀ ਨਹੀਂ ਪਵੇਗੀ, ਵਗੈਰਾ, ਵਗੈਰਾ। ਅਜਿਹਾ ਵੀ ਨਹੀਂ ਕਿ ਇਸ ਤਰ੍ਹਾਂ ਦੇ ਲੋਕ ਕਿਸੇ ਇਕ ਪਿੰਡ ਜਾਂ ਸ਼ਹਿਰ ਤੱਕ ਸੀਮਤ ਹੁੰਦੇ ਹਨ। ਇਹ ਤਾਂ ਸੱਤ ਸਮੁੰਦਰੋਂ ਪਾਰ ਵੀ ਲੱਭੇ ਜਾ ਸਕਦੇ ਹਨ। ਅਜਿਹੇ ਲੋਕ ਹਰ ਜਗ੍ਹਾ, ਹਰ ਮੌਸਮ ’ਚ ਮਿਲ ਜਾਂਦੇ ਹਨ, ਜਿੱਥੇ ਉਹ ਖੁਦ ਨੂੰ ਲਾੜੇ ਦੀ ਤਾਈ ਸਾਬਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਉਂਦੇ ਰਹਿੰਦੇ ਹਨ। 
ਜੁਗਿੰਦਰ ਸੰਧੂ

No comments: