www.sabblok.blogspot.com
ਫਿਲਮ ਲੱਕੀ ਦੀ ਅਨਲੱਕੀ ਸਟੋਰੀ ਇਕ ਅਨਲੱਕੀ ਮੁੰਡੇ ਦੀ ਕਹਾਣੀ ਹੈ ਜਿਸ ਦੇ ਨਾਲ ਹਰ
ਘੜੀ ਹਰ ਮਿੰਟ ਕੋਈ ਨਾ ਕੋਈ ਅਣਹੋਨੀ ਹੁੰਦੀ ਰਹਿੰਦੀ ਹੈ ਅਤੇ ਇਸ ਕਿਰਦਾਰ ਦੇ
ਆਲੇ-ਦੁਆਲੇ ਹੀ ਇਸ ਪੂਰੀ ਫਿਲਮ ਦੀ ਕਹਾਣੀ ਘੁੰਮਦੀ ਹੈ। ਇਸ ਫਿਲਮ ਵਿਚ ਮੁਖ ਪਾਤਰਾਂ
ਵਿਚ ਸ਼ਾਮਲ ਹਨ ਗਿੱਪੀ ਗਰੇਵਾਲ ਅਤੇ ਸੁਰਵੀਨ ਚਾਵਲਾ। ਇਸ ਫਿਲਮ ਵਿਚ ਦਰਸ਼ਕਾਂ ਦੇ
ਪਸੰਦੀਦਾ ਕਾਮੇਡੀਅਨ ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਗੁਰਪ੍ਰੀਤ ਘੁੱਗੀ ਆਦਿ ਵੀ ਹਨ।
ਜਦ ਸਾਡੇ ਜਗਬਾਣੀ ਵੈਬ ਪੋਰਟਲ ਦੀ ਟੀਮ ਇਸ ਫਿਲਮ ਨੂੰ ਦੇਖਣ ਲਈ ਲੁਧਿਆਣਾ ਪੁੱਜੀ ਤਾਂ
ਉਥੋ ਦੇ ਦਰਸ਼ਕਾਂ ਨੇ ਇਸ ਫਿਲਮ ਨੂੰ ਦਰਸ਼ਕਾਂ ਨੂੰ ਭਰਵਾਂ ਹੁੰਗਾਰਾ ਦਿੱਤਾ। ਫਿਲਮ ਦਾ
ਨਿਰਦੇਸ਼ਨ ਸਮੀਪ ਕੰਗ ਵਲੋਂ ਕੀਤਾ ਗਿਆ ਹੈ ਜੋ ਕਿ ਪਹਿਲਾਂ ਵੀ ਕੈਰੀ ਆਨ ਜੱਟਾਂ ਵਰਗੀ
ਪੰਜਾਬੀ ਫਿਲਮ ਦਾ ਨਿਰਦੇਸ਼ਨ ਕਰ ਚੁੱਕੇ ਹਨ। ਫਿਲਮ ਦਾ ਨਿਰਮਾਣ ਗੁਰਫਤਹਿ ਫਿਲਮ ਅਤੇ
ਸਿੱਪੀ ਗਰੇਵਾਲ ਪ੍ਰੋਡਕਸ਼ਨ ਵਲੋਂ ਕੀਤਾ ਗਿਆ ਹੈ। ਫਿਲਮ ਦੇ ਸਾਰੇ ਹੀ ਗੀਤ ਦਰਸ਼ਕਾਂ ਵਲੋਂ
ਪਸੰਦ ਕੀਤੇ ਗਏ ਹਨ ਖਾਸ ਤੌਰ 'ਤੇ 'ਦੇਸੀ' ਗੀਤ ਅਤੇ ਫਿਲਮ ਦਾ ਸੰਗੀਤ ਤਿਆਰ ਕੀਤਾ ਗਿਆ
ਹੈ ਜਤਿੰਦਰ ਸ਼ਾਹ ਵਲੋ। ਇਸ ਫਿਲਮ ਨੂੰ ਚੰਗਾ ਰਿਸਪਾਂਸ ਮਿਲ ਰਿਹਾ ਹੈ।
No comments:
Post a Comment