www.sabblok.blogspot.com
ਨਵੀਂ
ਦਿੱਲੀ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ
ਕਿਸਾਨਾਂ 'ਤੇ ਲਾਏ ਗਏ ਵੈਲਥ ਟੈਕਸ ਨੂੰ ਵਾਪਸ ਲੈਣ ਦੇ ਫੈਸਲੇ ਲਈ ਕਾਂਗਰਸ ਪ੍ਰਧਾਨ
ਸੋਨੀਆ ਗਾਂਧੀ ਅਤੇ ਵਿੱਤ ਮੰਤਰੀ ਪੀ. ਚਿਦਾਂਬਰਮ ਦਾ ਧੰਨਵਾਦ ਕੀਤਾ ਹੈ। ਲੋਕ ਸਭਾ 'ਚ
ਆਪਣੇ ਭਾਸ਼ਣ ਦੌਰਾਨ ਬਾਜਵਾ ਨੇ ਕਿਹਾ ਕਿ ਇਸ ਵੈਲਥ ਟੈਕਸ ਦੇ ਵਾਪਸ ਹੋਣ ਨਾਲ ਸਭ ਤੋਂ
ਜ਼ਿਆਦਾ ਫਾਇਦਾ ਪੰਜਾਬ ਵਿਚ ਲੈਂਡ ਮਾਫੀਆ ਚਲਾ ਰਹੇ ਅਕਾਲੀ ਦਲ ਨੂੰ ਹੋਇਆ ਹੈ। ਬਾਜਵਾ ਨੇ
ਕਿਹਾ ਕਿ ਅਕਾਲੀ ਦਲ ਦੇ ਆਗੂਆਂ ਦੀਆਂ ਪੰਜਾਬ ਦੇ ਵੱਡੇ ਸ਼ਹਿਰਾਂ 'ਚ ਹਜ਼ਾਰਾਂ ਏਕੜ
ਜ਼ਮੀਨਾਂ ਹਨ ਅਤੇ ਇਹ ਸਾਰੀਆਂ ਜ਼ਮੀਨਾਂ ਵੈਲਥ ਟੈਕਸ ਦੇ ਦਾਇਰੇ ਅੰਦਰ ਆ ਗਈਆਂ ਸਨ ਜਿਸ
ਕਾਰਨ ਅਕਾਲੀ ਦਲ ਨੇ ਇਸ ਨੂੰ ਵਾਪਸ ਲੈਣ ਲਈ ਕਿਸਾਨਾਂ ਦੇ ਨਾਂ ਦਾ ਸਹਾਰਾ ਲੈ ਕੇ ਸਿਆਸੀ
ਮੁਹਿੰਮ ਚਲਾਉਣ ਦਾ ਐਲਾਨ ਕੀਤਾ। ਬਾਜਵਾ ਨੇ ਕਿਹਾ ਕਿ ਅਕਾਲੀ ਦਲ ਉਂਗਲੀ 'ਤੇ ਖੂਨ ਲਾ
ਕੇ ਸ਼ਹੀਦ ਹੋਣ ਦਾ ਡਰਾਮਾ ਕਰ ਰਿਹਾ ਹੈ। ਜਦੋਂਕਿ ਅਕਾਲੀ ਦਲ ਨੂੰ ਕਿਸਾਨਾਂ ਨਾਲ ਕੋਈ
ਹਮਦਰਦੀ ਨਹੀਂ ਹੈ। ਬਾਜਵਾ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਕਿਸਾਨਾਂ ਦੀ ਹਮਦਰਦ ਪਾਰਟੀ
ਰਹੀ ਹੈ ਅਤੇ ਸਮੇਂ-ਸਮੇਂ ਸਿਰ ਕਾਂਗਰਸ ਨੇ ਕਿਸਾਨਾਂ ਦੇ ਹੱਕ 'ਚ ਆਰਥਿਕ ਫੈਸਲੇ ਲਏ
ਹਨ। ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਇਹ ਫੈਸਲਾ ਵਾਪਸ ਲਏ ਜਾਣ ਤੋਂ ਬਾਅਦ
ਅਕਾਲੀ ਦਲ ਦੇ ਹੱਥੋਂ ਇਕ ਸਿਆਸੀ ਮੁੱਦਾ ਨਿਕਲ ਗਿਆ ਹੈ ਲਿਹਾਜ਼ਾ ਅਕਾਲੀ ਦਲ ਨੂੰ ਹੁਣ ਇਸ
ਮੁੱਦੇ 'ਤੇ ਚੁੱਪ ਹੋ ਕੇ ਬੈਠ ਜਾਣਾ ਚਾਹੀਦਾ ਹੈ।
No comments:
Post a Comment