ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੂੰ ਝਟਕਾ ਦਿੰਦੇ ਹੋਏ 6 ਹਫਤੇ 'ਚ ਸਰਕਾਰੀ ਬੰਗਲਾ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਮਾਣਯੋਗ ਅਦਾਲਤ ਨੇ ਭੱਠਲ ਨਾਲ ਸੰਸਦ ਨਵੀਨ ਜਿੰਦਲ ਦੀ ਮਾਂ ਸਾਵਿੱਤਰੀ ਜਿੰਦਲ ਨੂੰ ਵੀ ਸਰਕਾਰੀ ਕੋਠੀ 15 ਦਿਨਾਂ 'ਚ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਇਹ ਫੈਸਲਾ ਮਾਣਯੋਗ ਅਦਾਲਤ ਨੇ ਇਕ ਜਨ ਹਿਤ ਪਟੀਸ਼ਨ ਦੀ ਸੁਣਵਾਈ ਦੌਰਾਨ ਦਿੱਤਾ ਹੈ।
ਅਦਾਲਤ 'ਚ ਦਾਇਰ ਕੀਤੀ ਗਈ ਜਨਹਿਤ ਪਟੀਸ਼ਨ 'ਚ ਪਟੀਸ਼ਨਕਰਤਾ ਨੇ ਦੋਸ਼ ਲਗਾਇਆ ਸੀ ਕਿ ਪੰਜਾਬ ਅਤੇ ਹਰਿਆਣਾ 'ਚ ਕਈ ਅਜਿਹੇ ਨੇਤਾ ਹਨ ਜਿਨ੍ਹ੍ਹਾਂ ਨੇ ਅਹੁਦੇ 'ਤੇ ਨਾ ਰਹਿਣ ਦੇ ਬਾਵਜੂਦ ਸਰਕਾਰੀ ਘਰਾਂ 'ਤੇ ਕਬਜ਼ਾ ਕਰ ਰੱਖਿਆ ਹੈ ਲਿਹਾਜ਼ਾ ਇਨ੍ਹਾਂ ਤੋਂ ਇਹ ਸਰਕਾਰੀ ਘਰ ਖਾਲੀ ਕਰਵਾਏ ਜਾਣ ਅਤੇ ਇਨ੍ਹਾਂ ਤੋਂ ਘਰ 'ਚ ਰਹਿਣ ਦਾ ਕਿਰਾਇਆ ਵਸੂਲ ਕੀਤਾ ਜਾਵੇ। ਅਦਾਲਤ ਦੇ ਹੁਕਮ ਭੱਠਲ ਦੀ ਕੋਠੀ ਖਾਲੀ ਕਰਵਾਉਣ ਦੇ ਮਾਮਲੇ 'ਚ ਹੁਣ ਤੱਕ ਚੁੱਪ ਬੈਠੀ ਸਰਕਾਰ ਨੂੰ ਵੀ ਹੁਣ ਕਾਰਵਾਈ ਕਰਨੀ ਹੋਵੇਗੀ।