www.sabblok.blogspot.com
ਇਸਲਾਮਾਬਾਦ, 25 ਅਪ੍ਰੈਲ (ਪੀ ਟੀ ਆਈ )-  
ਪਾਕਿਸਤਾਨ ਵਿਚ ਦੋ ਬੰਬ ਧਮਾਕਿਆਂ ਵਿਚ ਦੋ ਪੁਲਿਸ ਮੁਲਾਜ਼ਮਾਂ ਸਣੇ 7 ਜਾਣੇ ਮਾਰੇ ਗਏ। 
ਪੁਲਿਸ ਮੁਤਾਬਕ ਖੈਬਰ-ਪਖਤੂਨਖਵਾ ਸੂਬੇ ਦੇ ਕਰਕ ਜ਼ਿਲ੍ਹੇ ਵਿਚ ਬਾਂਦਾ ਦਾਊਦ ਸ਼ਾਹ ਖੇਤਰ 
’ਚ ਹੋਏ ਮੁਕਾਬਲੇ ਵਿਚ ਦੋ ਪੁਲਿਸ ਮੁਲਾਜ਼ਮ ਅਤੇ 4 ਦਹਿਸ਼ਤਗਰਦ ਮਾਰੇ ਗਏ। ਮੁਕਾਬਲਾ ਉਸ 
ਵੇਲੇ ਸ਼ੁਰੂ ਹੋਇਆ ਜਦੋਂ ਸੁਰੱਖਿਆ ਦਸਤਾ ਤਲਾਸ਼ੀ ਮੁਹਿੰਮ ਚਲਾ ਰਿਹਾ ਸੀ। ਮੁਕਾਬਲਾ ਕਈ 
ਘੰਟੇ ਚੱਲਿਆ। ਇਸੇ ਦੌਰਾਨ ਕੁੱਰਮ ਖੇਤਰ ਵਿਚ ਬਾਰੂਦੀ ਸੁਰੰਗ ਫਟਣ ਨਾਲ ਇਕ ਆਦਮੀ ਮਾਰਿਆ 
ਗਿਆ ਅਤੇ ਤਿੰਨ ਫੱਟੜ ਹੋ ਗਏ।
ਯਾਦ ਰਹੇ ਕਿ ਜਦੋਂ ਤੋਂ ਪਾਕਿਸਤਾਨ ਵਿਚ ਚੋਣਾਂ ਦਾ ਐਲਾਨ ਹੋਇਆ ਹੈ, ਖਿੱਤੇ ਵਿਚ ਹਿੰਸਕ ਵਾਰਦਾਤਾਂ ਵਧ ਗਈਆਂ ਹਨ। ਪਾਕਿਸਤਾਨੀ ਤਾਲਿਬਾਨ ਨੇ ਆਵਾਮੀ ਨੈਸ਼ਨਲ ਪਾਰਟੀ, ਪਾਕਿਸਤਾਨ ਪੀਪਲਜ਼ ਪਾਰਟੀ ਤੇ ਮੁਤਹਿਦਾ ਕੌਮੀ ਮੂਵਮੈਂਟ ਦੇ ਲੀਡਰਾਂ ਅਤੇ ਰੈਲੀਆਂ ਨੂੰ ਨਿਸ਼ਾਨਾ ਬਣਾਉਣ ਦਾ ਐਲਾਨ ਕੀਤਾ ਹੋਇਆ ਹੈ।
 
No comments:
Post a Comment