www.sabblok.blogspot.com
 

ਚੰਡੀਗੜ੍ਹ—ਬਠਿੰਡਾ
  ਜੇਲ੍ਹ 'ਚੋਂ ਪਿਛਲੇ ਦਿਨੀਂ ਭੱਜੇ 3 ਕੈਦੀਆਂ 'ਚੋਂ 2 ਕੈਦੀ ਮਾਨਸਾ ਜ਼ਿਲੇ ਦੇ ਪਿੰਡ  
ਭਣੀਵਾਲ ਦੇ ਨੇੜੇ ਪੁਲਸ ਵੱਲੋਂ ਕੀਤੇ ਗਏ ਐਨਕਾਊਂਟਰ 'ਚ ਮਾਰੇ ਗਏ ਹਨ। ਮਾਰੇ ਗਏ ਕੈਦੀਆਂ
  ਦੇ ਨਾਂ ਨਾਹਰ ਸਿੰਘ ਅਤੇ ਕੁਲਵਿੰਦਰ ਸਿੰਘ ਹਨ। ਇਸ ਸੰਬੰਧੀ ਜਾਣਕਾਰੀ ਬਠਿੰਡਾ ਪੁਲਸ 
ਨੇ  ਦਿਤੀ ਹੈ। ਇਸ ਦੀ ਪੁਸ਼ਟੀ ਕਰਦਿਆਂ ਆਈ. ਜੀ. ਬਠਿੰਡਾ ਜੋਨ ਨਿਰਮਲ ਸਿੰਘ ਢਿਲੋਂ ਨੇ  
ਬਾਬੂਸ਼ਾਹੀ ਨੂੰ ਦੱਸਿਆ ਕਿ ਬੀਤੀ ਰਾਤ ਜਦੋਂ ਇਨ੍ਹਾਂ ਕੈਦੀਆਂ ਨੂੰ ਘੇਰ ਲਿਆ ਗਿਆ ਤਾਂ  
ਇਨ੍ਹਾਂ ਨੇ ਪੁਲਸ ਪਾਰਟੀ 'ਤੇ ਫਾਈਰਿੰਗ ਕਰ ਦਿਤੀ, ਜਿਸ ਦੀ ਜਵਾਬੀ ਫਾਇਰਿੰਗ 'ਚ ਇਹ  
ਕੈਦੀ ਮਾਰੇ ਗਏ। ਪੁਲਸ ਨੇ ਇਨ੍ਹਾਂ ਕੈਦੀਆਂ ਵੱਲੋਂ ਖੋਹੀ ਗਈ ਐਸ. ਐਲ. ਆਰ. ਰਾਈਫਲ ਅਤੇ 
 ਪਿਸਟਲ ਬਰਾਮਦ ਕਰ ਲਈ ਹੈ। ਇਹ ਹਥਿਆਰ ਇਨ੍ਹਾਂ ਕੈਦੀਆਂ ਨੇ ਭੱਜਣ ਵੇਲੇ ਪੁਲਸ ਪਾਰਟੀ 
ਤੋਂ  ਖੋਹ ਲਏ ਸਨ। ਜ਼ਿਕਰਯੋਗ ਹੈ ਕਿ ਇਹ ਕੈਦੀ ਇਕ ਪੁਲਸ ਮੁਲਾਜ਼ਮ ਦਾ ਕਤਲ ਕਰਕੇ ਭੱਜ ਗਏ 
ਸਨ।  ਤੀਜਾ ਕੈਦੀ ਜਸਵਿੰਦਰ ਸਿੰਘ ਅਜੇ ਵੀ ਫਰਾਰ ਹੈ।
 



 
 
No comments:
Post a Comment