jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 27 April 2013

ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਾ. ਅਵਤਾਰ ਜੌਹਲ ਨਾਲ ਹਮਦਰਦੀ ਦਾ ਪ੍ਰਗਟਾਵਾ

www.sabblok.blogspot.com
ਜਲੰਧਰ, 27 ਅਪ੍ਰੈਲ:     ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਬਰਤਾਨਵੀ ਭਾਰਤੀ ਕਿਰਤੀਆਂ ਦੀ ਜਥੇਬੰਦੀ ਇੰਡੀਅਨ ਵਰਕਰਜ਼ ਐਸੋਸੀਏਸ਼ਨ ਬਰਮਿੰਘਮ (ਯੂ.ਕੇ.) ਅਤੇ ਸ਼ਹੀਦ ਊਧਮ ਸਿੰਘ ਟਰੱਸਟ (ਯੂ.ਕੇ.) ਦੇ ਉੱਘੇ ਆਗੂ ਕਾ. ਅਵਤਾਰ ਜੌਹਲ ਨਾਲ ਉਹਨਾਂ ਦੀ ਛੋਟੀ ਨੂੰਹ ਬੀਬੀ ਜਸਬੀਰ ਕੌਰ ਦੇ ਅਕਾਲ ਚਲਾਣੇ 'ਤੇ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।  ਵਰਣਨਯੋਗ ਹੈ ਕਿ ਬੀਬੀ ਜਸਬੀਰ ਕੌਰ ਜੋ ਕੈਂਸਰ ਦੀ ਨਾਮੁਰਾਦ ਬੀਮਾਰੀ ਤੋਂ ਪੀੜਤ ਸੀ ਕੇਵਲ 49 ਸਾਲ ਦੀ ਉਮਰ ਵਿਚ ਹੀ ਇਸ ਲੋਕ ਹਿਤੈਸ਼ੀ ਤੇ ਅਗਾਂਹਵਧੂ ਪਰਿਵਾਰ ਨੂੰ ਵਿਛੋੜਾ ਦੇ ਗਏ ਹਨ।  ਗ਼ਦਰੀ ਦੇਸ਼ ਭਗਤਾਂ ਦੀ ਯਾਦਗਾਰ ਨਾਲ ਸਬੰਧਤ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਕਾ. ਦਰਬਾਰਾ ਸਿੰਘ ਢਿੱਲੋਂ (ਪ੍ਰਧਾਨ), ਕਾ. ਨੌਨਿਹਾਲ ਸਿੰਘ (ਮੀਤ ਪ੍ਰਧਾਨ), ਡਾ. ਰਘਬੀਰ ਕੌਰ (ਜਨਰਲ ਸਕੱਤਰ), ਹਰਵਿੰਦਰ ਭੰਡਾਲ (ਸਹਾਇਕ ਸਕੱਤਰ), ਕਾ. ਰਘਬੀਰ ਸਿੰਘ ਛੀਨਾ (ਖਜ਼ਾਨਚੀ), ਅਮੋਲਕ ਸਿੰਘ (ਕਨਵੀਨਰ ਸਭਿਆਚਾਰਕ ਵਿੰਗ), ਕਾ. ਗੁਰਮੀਤ, ਕਾ. ਮੰਗਤ ਰਾਮ ਪਾਸਲਾ, ਕਾ. ਅਜਮੇਰ ਸਿੰਘ, ਦੇਵ ਰਾਜ ਨਈਅਰ ਤੇ ਕਾ. ਰਣਜੀਤ ਸਿੰਘ ਔਲਖ ਸਮੇਤ ਕਮੇਟੀ ਦੇ ਸਮੂਹ ਮੈਂਬਰਾਂ ਨੇ ਇਸ ਅਸਹਿ ਦੁੱਖ ਸਮੇਂ ਕਾ. ਅਵਤਾਰ ਸਿੰਘ ਜੌਹਲ ਤੇ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਬੀਬੀ ਜਸਬੀਰ ਕੌਰ ਦੇ ਮਿਲਾਪੜੇ ਸੁਭਾਅ ਤੇ ਅਗਾਂਹਵਧੂ ਵਿਚਾਰਾਂ ਨੂੰ ਯਾਦ ਕੀਤਾ ਅਤੇ ਉਹਨਾਂ ਦੀ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦਸਿਆ।

No comments: