www.sabblok.blogspot.com
ਪੰਜਾਬ ਵਿਚ ਸਮੁੱਚੇ ਬੁਨਿਆਦੀ ਢਾਂਚੇ ਦਾ ਤਿੰਨ ਸਾਲਾਂ ਵਿਚ ਮੁਹਾਦਰਾਂ ਬਦਲਿਆ ਜਾਵੇਗਾ
ਆਨਲਾਇਨ ਨਿਵੇਸ਼ ਪੋਰਟਲ ਵਾਲਾ ਪੰਜਾਬ ਦੇਸ਼ ਦਾ ਪਹਿਲਾਂ ਸੂਬਾ
ਚੰਡੀਗੜ੍ਹ ਝ ਅ. ਬ.-ਸ. ਸੁਖਬੀਰ ਸਿੰਘ ਬਾਦਲ, ਉੱਪ ਮੁੱਖ ਮੰਤਰੀ ਪੰਜਾਬ ਨੇ ਅੱਜ ਇਹ ਐਲਾਨ ਕੀਤਾ ਕਿ ਪੰਜਾਬ ਸਰਕਾਰ ਉਨ੍ਹਾ ਪ੍ਰਮੁੱਖ 635 ਵੈਟ ਟੈਕਸ ਭਰਨ ਵਾਲੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕਰੇਗੀ ਜਿਨ੍ਹਾਂ ਨੇ ਸੂਬੇ ਦੀ ਸਮੁੱਚੀ ਵੈਟ ਦੇਣਦਾਰੀ ਦੀ 94 ਫੀਸਦੀ ਹਿੱਸਾ ਵੈਟ ਟੈਕਸ ਭਰਿਆ ਹੈ। ਅਚੀਵਰਜ ਆਫ਼ ਨਾਰਥ ਇੰਡੀਆ” ਵਿਸ਼ੇ ਤੇ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆ ਸ.ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮਾਣ ਸਨਮਾਨ ਕੀਤੇ ਜਾਣ ਨਾਲ ਬੰਦੇ ਵਿਚ ਕਾਨੂੰਨ ਪ੍ਰਤੀ ਹੋਰ ਸ਼ਰਧਾ ਭਾਵ ਪੈਦਾ ਹੁੰਦਾ ਹੈ ਅਤੇ ਉਹ ਆਪਣੀ ਜਿੰਦਗੀ ਦੀ ਤਰੱਕੀ ਦੇ ਨਾਲ ਨਾਲ ਸੂਬੇ ਦੀ ਤਰੱਕੀ ਵਿਚ ਅਹਿਮ ਯੋਗਦਾਨ ਅਦਾ ਕਰਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਸੂਬਾ ਸਰਕਾਰ ਛੇਤੀ ਹੀ ਇਨ੍ਹਾਂ 635 ਅਹਿਮ ਸਖਸ਼ੀਅਤਾਂ ਦੇ ਮਾਣ ਸਨਮਾਨ ਲਈ ਕਰਵਾਏਗੀ ਜਿਨ੍ਹਾਂ ਨੇ ਵੈਟ ਟੈਕਸ ਦੇ ਕੇ ਸੂਬੇ ਦੀ ਆਰ੍ਯਥਿਕਤਾ ਨੂੰ ਹੁਲਾਰਾ ਦਿੱਤਾ ਹੈ। ਉਨ੍ਹਾ ਕਿਹਾ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਰਕਾਰ ਵਲੋ ਟੈਕਸ ਉਗਰਾਹੁਣ ਲਈ ਬਣਾਈ ਗਈ ਪਾਰਦਰਸ਼ੀ ਨੀਤੀ ਕਾਰਨ ਪਿਛਲੇ ਪੰਜ ਸਾਲਾਂ ਦੋਰਾਨ ਵੈਟ ਉਗਰਾਹੀ ਦੁੱਗਣੀ ਹੋ ਗਈ ਹੈ ਜੋ ਕਿ ਇਸ ਸਾਲ 16 ਹਜ਼ਾਰ ਕਰੋੜ ਦਾ ਆਂਕੜਾ ਛੂ ਸਕਦੀ ਹੈ। ਉੱਪ ਮੁੱਖ ਮੰਤਰੀ ਨੇ ਸੂਬੇ ਚ ਬੁਨਿਆਦੀ ਢਾਂਚੇ ਦਾ ਮੁਕੰਮਲ ਮੁੂੰਹ ਮੁਹਾਦਰਾ ਬਦਲਣ ਲਈ ਆਪਣਾ ਵਚਨ ਦਹਰਾਉਦੇ ਹੋਏ ਕਿਹਾ ਕਿ ਸੂਬੇ ਦੇ ਸਮੂਹ ਸਹਿਰਾਂ ਨੂੰ 12 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਚਾਰ ਅਤੇ ਛੇ ਮਾਰਗੀ ਸੜਕਾਂ ਦੇ ਨੈਟਵਰਕ ਨਾਲ ਜੋੜਿਆ ਜਾਵੇਗਾ। ਉਨ੍ਹਾ ਕਿਹਾ ਕਿ ਸੂਬਾ ਸਰਕਾਰ ਵਲੋ ਬੁਨਿਆਦੀ ਢਾਂਚੇ ਦੇ ਇਸ ਵਿਕਾਸ ਬਾਰੇ ਯੋਜਨਾ ਪਹਿਲਾਂ ਹੀ ਬਣਾ ਲਈ ਗਈ ਹੈ। ਸ. ਬਾਦਲ ਨੇ ਕਿਹਾ ਕਿ ਇਸ ਸਾਲ ਦਸੰਬਰ ਵਿਚ ਪੰਜਾਬ ਸੂਬਾ ਬਿਜਲੀ ਦੇ ਖੇਤਰ ਵਿਚ ਸਰਪਲੱਸ ਬਿਜਲੀ ਪੈਦਾ ਕਰਨ ਵਾਲਾ

ਸੂਬਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਪਾਵਰਕਾਮ ਵਲੋ ਛੇਤੀ ਹੀ
ਥਰਮਲ ਪਲਾਟਾਂ ਲਈ ਕੋਲੇ ਦਾ ਸੰਕਟ ਹੱਲ ਕਰ ਲਿਆ ਜਾਵੇਗਾ ਕਿਉਕਿ ਕੋਲ ਇੰਡੀਆ ਨਵੇ ਉਸਾਰੇ
ਜਾ ਰਹੇ ਥਰਮਲ ਪਲਾਟਾਂ ਲਈ 100 ਫੀਸਦੀ ਕੋਲਾ ਦੇਣ ਲਈ ਵਚਨਬੱਧ ਹੈ। ਉਨ੍ਹਾਂ
ਨਿਵੇਸ਼ਕਾਰਾਂ ਨੂੰ ਸੂਬੇ ਵਿਚ ਨਿਵੇਸ਼ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ 15-20 ਦਿਨਾਂ
ਦੇ ਅੰਦਰ ਅੰਦਰ ਪੰਜਾਬ ਸਰਕਾਰ ਵਲੋ ਨਵੀ ਉਪਯੋਗਿਕ ਨਿਵੇਸ਼ ਨੀਤੀ ਤਹਿਤ ਆਨ ਲਾਇਨ ਨਿਵੇਸ਼
ਪੋਰਟਲ ਸਥਾਪਿਤ ਕਰ ਦਿੱਤੀ ਜਾਵੇਗੀ ਜਿਸ ਨਾਲ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਬੈਠਾ
ਨਿਵੇਸ਼ਕਾਰ ਆਪਣੇ ਵਲੋ ਸ਼ਰਤਾਂ ਪੁਰੀਆਂ ਕਰਨ ਦਾ ਅਹਿਦਨਾਮਾ ਭਰ ਕੇ ਮਿੰਟਾਂ ਵਿਚ ਬਾਕੀ
ਦੀਆਂ ਸਾਰੀਆਂ ਪ੍ਰਵਾਨਗੀਆਂ ਪੰਜਾਬ ਸਰਕਾਰ ਤੋ ਲੈ ਸਕੇਗਾ। ਉਨ੍ਹਾਂ ਕਿਹਾ ਕਿ ਨਵੀ ਨਿਵੇਸ਼
ਨੀਤੀ ਸਿਰਫ ਉਦਯੋਗਾਂ ਤੱਕ ਹੀ ਸੀਮਿਤ ਨਹੀ ਹੋਵੇਗੀ ਸਗੋ ਹੋਰਨਾਂ ਖੇਤਰਾਂ ਵਿਚ ਵੀ
ਨਿਵੇਸ਼ ਕਰਨ ਲਈ ਰਾਹ ਦਸੇਰਾ ਬਣੇਗੀ। ਇਸਤੋ ਪਹਿਲਾਂ ਸਮਾਗਮ ਵਿਚ ਸ. ਬਿਕਰਮ ਸਿੰਘ
ਮਜੀਠੀਆ, ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਨੇ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ
ਸਰਕਾਰ ਵਲੋ ਪ੍ਰਸਾਸਕੀ ਸੁਧਾਰਾਂ ਦੇ ਖੇਤਰ ਵਿਚ ਕੀਤੇ ਗਏ ਯਤਨਾਂ ਨੂੰ ਅੰਤਰ ਰਾਸ਼ਟਰੀ
ਪੱਧਰ ਤੇ ਸਲਾਹਿਆ ਗਿਆ ਹੈ ਅਤੇ ਕੇਦਰੀ ਸਰਕਾਰ ਪੰਜਾਬ ਦੇ ਇਨ੍ਹਾਂ ਯਤਨਾਂ ਨੂੰ ਦੇਸ ਦੇ
ਬਾਕੀ ਸੂਬਿਆਂ ਵਿਚ ਵੀ ਲਾਗੂ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਜਮੀਨੀ
ਰਿਕਾਰਡ ਦਾ ਕੰਪਿਊਟਰੀਕਰਨ 90 ਦਿਨਾਂ ਦੇ ਅੰਦਰ ਅੰਦਰ ਮੁਕੰਮਲ ਕਰ ਲਿਆ ਜਾਵੇਗਾ ਜਿਸ
ਮਗਰੋ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਬੈਠਾ ਗੈਰ ਪ੍ਰਵਾਸੀ ਭਾਰਤੀ ਆਪਣੀ ਜਮੀਨੀ ਜਾਇਦਾਦ
ਦੀ ਸਮੁੱਚੀ ਜਾਣਕਾਰੀ ਮਿੰਟਾਂ ਵਿਚ ਹਾਸਲ ਕਰ ਸਕੇਗਾ।
No comments:
Post a Comment