www.sabblok.blogspot.com
ਕੈਲੀਫੋਰਨੀਆ,
30 ਅਪ੍ਰੈਲ, (ਹੁਸਨ ਲੜੋਆ ਬੰਗਾ) - ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਤਿ ਧੰਨ
ਧੰਨ ਬਾਬਾ ਮਹਾਂ ਹਰਨਾਮ ਸਿੰਘ ਜੀ ਭੁਚੋ ਸਾਹਿਬ ਵਾਲਿਆ ਦੀ 200 ਸਾਲਾ ਜਨਮ ਸ਼ਤਾਪਦੀ ਅਤੇ
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆ ਦੀ 100 ਸਾਲਾ ਜਨਮ ਸ਼ਤਾਪਦੀ ਦੀ
ਖੁਸ਼ੀ ਵਿਚ ਗੁਰਦਵਾਰਾ ਨਾਨਕਸਰ ਡੈਲਹਾਈ ਵਿਖੇ 27 ਅਪ੍ਰੈਲ ਦਿਨ ਸ਼ਨੀਵਾਰ ਨੂੰ ਮਹਾਨ
ਗੁਰਮਤਿ ਸਮਾਗਮ ਹੋਇਆ ਜਿਸ ਵਿਚ ਭਾਰੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਗੁਰੂਘਰ ਦੇ
ਪ੍ਰਧਾਨ ਜਸਵਿੰਦਰ ਸਿੰਘ ਕੰਗ ਅਤੇ ਮੀਡੀਆ ਇੰਚਾਰਜ ਦਲਜੀਤ ਸਿੰਘ ਮਾਛੀਵਾੜਾ ਦੇ ਵੱਖ -
ਵੱਖ ਗੁਰੂਘਰਾਂ ਤੋਂ ਪਹੁੰਚੇ ਅਹੁੱਦੇਦਾਰਾਂ ਅਤੇ ਸਮੂੰਹ ਸੰਗਤਾ ਨੂੰ ਜੀ ਆਇਆ ਆਖਿਆ
ਹਜ਼ਾਰਾ ਸੰਗਤਾਂ ਵੱਲੋਂ ਸਹਿਜ ਪਾਠ,ਮੂਲ ਮੰਤਰ, ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਅਤੇ
ਅਖੰਡ ਪਾਠ ਕਰਵਾਏ ਗਏ। ਇਸ ਮਹਾਨ ਸੰਤ ਸਮਾਗਮ ਵਿਚ ਸੰਤ ਬਾਬਾ ਧੰਨਾ ਸਿੰਘ ਜੀ ਨਾਨਕਸਰ
ਬੜੂੰਦੀ ਵਾਲੇ, ਸੰਤ ਬਾਬਾ ਬਲਵਿੰਦਰ ਸਿੰਘ ਜੀ ਕੁਰਾਲੀ ਵਾਲੇ, ਸੰਤ ਬਾਬਾ ਪ੍ਰੀਤਮ ਸਿੰਘ
ਜੀ ਮਿਂਠੇ ਟਿਵਾਣੇ ਵਾਲੇ, ਗਿਆਨੀ ਸਾਹਿਬ ਸਿੰਘ ਜੀ ਕਨੇਡਾ ਵਾਲੇ, ਭਾਈ ਰਵਿੰਦਰ ਸਿੰਘ
ਟਰਲੱਕ , ਬਾਬਾ ਪ੍ਰਿਤਪਾਲ ਸਿੰਘ ਟਰਲੱਕ ਅਤੇ ਹੋਰ ਗੁਰੂ ਪੰਥ ਦੇ ਮਹਾਨ ਕਥਾਵਾਚਕ ਅਤੇ
ਗੁਰੂ ਦੇ ਕੀਰਤਨੀਆਂ ਨੇ ਕਥਾ-ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸੰਤ ਬਾਬਾ
ਰਾਮ ਸਿੰਘ ਜੀ ਨਾਨਕਸਰ ਸੀਂਘੜਾ ਵਾਲੇ ਅਤੇ ਸੰਤ ਬਾਬਾ ਹਰਦੇਵ ਸਿੰਘ ਜੀ ਲੂਲੋ ਵਾਲਿਆਂ ਨੇ
ਫੋਨ ਰਾਹੀ ਹਾਜ਼ਰੀ ਭਰੀ ਅਤੇ ਬਾਬਾ ਬਲਵਿੰਦਰ ਸਿੰਘ ਕੁਰਾਲੀ ਵਾਲਿਆਂ ਵੱਲੋਂ ਕਰਵਾਏ ਜਾ
ਰਹੇ ਧਾਰਮਿਕ ਸਮਾਗਮਾਂ ਦੀ ਵਧਾਈ ਦਿੱਤੀ ੀ ਗੁਰਮਤਿ ਸਮਾਗਮ ਸ਼ਾਮ 6 ਵਜੇ ਤੋਂ ਸ਼ੁਰੂ ਹੋਏ
ਰਾਤ 12 ਵਜੇ ਸੰਗਤਾਂ ਵੱਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਫੁੱਲਾਂ ਦੀ
ਵਰਖਾ ਕੀਤੀ ਗਈ ਜੋ ਅਲੌਕਕ ਨਜ਼ਾਰਾ ਵੇਖਣ ਵਾਲਾ ਸੀ। ਰਾਤ 12æ30 ਵਜੇ ਅਰਦਾਸ ਕਰਨ ਅਤੇ
ਹੁਕਮਨਾਮਾ ਲੈਣ ਉਪਰੰਤ ਸਮਾਪਤ ਹੋਏ। 28 ਅਪ੍ਰੈਲ ਦਿਨ ਐਂਤਵਾਰ ਨੂੰ ਭਾਰੀ ਅੰਮ੍ਰਿਤ
ਸੰਚਾਰ ਹੋਇਆ ਜਿਸ ਵਿਚ ਬੇਅੰਤ ਪਰਾਣੀਆ ਨੇ ਅੰਮ੍ਰਿਤ ਪਾਨ ਕੀਤਾ ਅਤੇ ਇਕ ਗੋਰਾ ਸਿੱਖ ਵੀ
ਅੰਮ੍ਰਿਤ ਪਾਨ ਕਰਕੇ ਗੁਰੂ ਦਾ ਸਿੰਘ ਸਜਿਆ। ਹੋਰਨਾ ਤੋਂ ਇਲਾਵਾ ਪੰਜਾਬ ਮੇਲ ਦੇ ਮੁੱਖ
ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ, ਸੈਨਹੋਜੇ ਗੁਰਦਵਾਰਾ ਸਾਹਿਬ ਦੇ ਸਕੱਤਰ ਪ੍ਰੀਤਮ
ਸਿੰਘ ਗਰੇਵਾਲ, ਸੁਰਿੰਦਰ ਸਿੰਘ ਅਟਵਾਲ, ਗੁਰਦਿਆਲ ਸਿੰਘ ਢਿੱਲੋਂ, ਗੁਰਦਵਾਰਾ ਬ੍ਰੈਡਸ਼ਾਹ
ਰੋਡ ਸੈਕਰਾਮੈਂਟੋ ਦੇ ਸਕੱਤਰ ਗੁਰਿੰਦਰਪਾਲ ਸਿੰਘ ਲਾਡੀ, ਸੁਖਜੀਵਨ ਸਿੰਘ ਧਾਲੀਵਾਲ ਨੇ ਇਸ
ਨਗਰ ਕੀਰਤਨ ਵਿਚ ਹਾਜ਼ਰੀ ਭਰੀ। ਅਖੀਰ ਵਿਚ ਗੁਰੂਘਰ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ
ਸਿੰਘ ਕੁਰਾਲੀ ਵਾਲਿਆਂ ਵੱਲੋਂ ਗੁਰਮਤਿ ਸਮਾਗਮ ਵਿਚ ਪੁੱਜੀ ਸੰਗਤ ਦਾ ਵਿਸ਼ੇਸ਼ ਧੰਨਵਾਦ
ਕੀਤਾ ਗਿਆ।
No comments:
Post a Comment