jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 30 April 2013

ਮੰਗਲ ’ਤੇ ਵੱਸਣ ਲਈ 600 ਚੀਨੀਆਂ ਨੇ ਦਿੱਤੀਆਂ ਅਰਜ਼ੀਆਂ

www.sabblok.blogspot.com
ਪੇਇਚਿੰਗ, 29 ਅਪਰੈਲ
ਚੀਨ ਦੇ ਲੋਕਾਂ ਨੂੰ ਪੱਕੇ ਤੌਰ ’ਤੇ ਮੰਗਲ ਗ੍ਰਹਿ ’ਤੇ ਜਾ ਕੇ ਵੱਸਣ ਦਾ ਸ਼ੌਕ ਜਾਗਿਆ ਹੈ। ਇਕ ਡੱਚ ਪੁਲਾੜ ਪ੍ਰਾਜੈਕਟ ਲਈ 600 ਤੋਂ ਵੱਧ ਚੀਨ ਵਾਸੀ ਅਰਜ਼ੀਆਂ ਦੇ ਚੁੱਕੇ ਹਨ। ਇਸ ਪ੍ਰਾਜੈਕਟ ਤਹਿਤ ਲੋਕਾਂ ਨੂੰ ਸਥਾਈ ਵਸੇਬੇ ਲਈ ਮੰਗਲ ਗ੍ਰਹਿ ’ਤੇ ਛੱਡਣ ਦੇ ਪ੍ਰਬੰਧ ਕੀਤੇ ਜਾਣਗੇ। ਇਹ ਯਾਤਰਾ ਇਕ ਪਾਸੇ ਦੀ ਹੋਵੇਗੀ।
ਇਹ ਡੱਚ ਪ੍ਰਾਜੈਕਟ ਕਈਆਂ ਨੂੰ ਬੜਾ ਸੁਹਾਵਣਾ ਲੱਗ ਰਿਹਾ ਹੈ, ਪਰ ਕਈਆਂ ਵੱਲੋਂ ਇਸ ਨੂੰ ‘ਆਤਮਘਾਤੀ ਮਿਸ਼ਨ’ ਕਰਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਿਨੈਕਾਰਾਂ ਨੂੰ ਉਸ ਗ੍ਰਹਿ ’ਤੇ ਲਿਜਾ ਕੇ ਛੱਡ ਦਿੱਤਾ ਜਾਵੇਗਾ, ਜੋ ਮਨੁੱਖਤਾ ਦੇ ਵਸੇਬੇ-ਯੋਗ ਨਹੀਂ ਹੈ। ਪ੍ਰਾਜੈਕਟ ‘ਮਾਰਸ ਵੰਨ’ ਇਕ ਡੱਚ ਭਲਾਈ ਸੰਗਠਨ ਵੱਲੋਂ ਲਾਂਚ ਕੀਤਾ ਜਾ ਰਿਹਾ ਹੈ, ਜੋ 2023 ’ਚ 4 ਲੋਕਾਂ ਨੂੰ ਇਸ ਲਾਲ ਗ੍ਰਹਿ ’ਤੇ ਛੱਡ ਕੇ ਆਏਗਾ।
ਇਸ ਹਫ਼ਤੇ ਐਲਾਨੇ ਗਏ ਪ੍ਰਾਜੈਕਟ ਦੇ ਪਹਿਲੇ ਤਿੰਨ ਦਿਨਾਂ ’ਚ ਹੀ ਵਿਸ਼ਵ ਭਰ ਤੋਂ 20,000 ਤੋਂ ਵੱਧ ਅਰਜ਼ੀਆਂ ਆਨਲਾਈਨ ਆ ਚੁੱਕੀਆਂ ਹਨ, ਜਿਨ੍ਹਾਂ ’ਚ 600 ਤੋਂ ਵੱਧ ਲੋਕ ਚੀਨ ਦੇ ਹਨ। ‘ਮਾਰਸ ਵੰਨ’ ਦੇ ਸਹਿਬਾਨੀ ਬਾਸ ਲੈਂਸਡੋਰਪ ਨੇ ਸ਼ੰਘਾਈ ’ਚ ਮੀਡੀਆ ਨੂੰ ਦੱਸਿਆ ਕਿ ਉਹ ਸੁਪਨੇ ਦੇ ਹਕੀਕਤ ’ਚ ਬਦਲਣ ਲਈ ਸਵੈ-ਭਰੋਸੇ ਨਾਲ ਲਬਾਲਬ ਹੈ ਤੇ ਉਹ ਪੰਜ ਲੱਖ ਤੋਂ ਵੱਧ ਅਰਜ਼ੀਆਂ ਚਾਹ ਰਹੇ ਹਨ।
ਚੀਨ ਦੇ ਚੰਨ ’ਤੇ ਕੇਂਦਰਤ ਪੁਲਾੜੀ ਮਿਸ਼ਨ ਲਈ ਚੰਗੀ ਰਾਸ਼ੀ ਉਪਲਬਧ ਹੈ ਤੇ 2030 ਤੱਕ ਇਹ ਤਿੰਨ ਪੜਾਵੀ ਮੰਗਲ ਮਿਸ਼ਨਾਂ ਲਈ ਤਿਆਰੀਆਂ ਕਰ ਰਿਹਾ ਹੈ। ਭਾਰਤ ’ਚ ਇਸਰੋ ਵੱਲੋਂ ਇਸੇ ਸਾਲ ਨਵੰਬਰ ਤੱਕ ਮੰਗਲ ’ਤੇ ਪੁਲਾੜੀ ਵਾਹਨ ਭੇਜਿਆ ਜਾ ਰਿਹਾ ਹੈ। ਅਜਿਹਾ ਕਰਕੇ ਭਾਰਤ ਮੰਗਲ ਮਿਸ਼ਨ ਵਾਲਾ ਪਹਿਲਾ ਏਸ਼ਿਆਈ ਮੁਲਕ ਬਣ ਜਾਵੇਗਾ। ਲੈਂਸਡੋਰਪ ਨੇ ਦੱਸਿਆ ਕਿ ਜਦੋਂ 40 ਦੇ ਕਰੀਬ ਉਮੀਦਵਾਰਾਂ ਨੂੰ ਪੂਰੀ ਤਰ੍ਹਾਂ ਸਿਖਲਾਈ ਦੇ ਦਿੱਤੀ ਗਈ ਤਾਂ ਟੀਵੀ ਦਰਸ਼ਕਾਂ ਦੀ ਵੋਟ ਰਾਹੀਂ ਮੰਗਲ ਦੇ ਪਹਿਲੇ ਬਸ਼ਿੰਦਿਆਂ ਦੀ ਚੋਣ ਕੀਤੀ ਜਾਵੇਗੀ।
ਇਹ ਯਾਤਰਾ ਇਕ ਪਾਸੇ ਦੀ ਹੋਵੇਗੀ ਤੇ ਡੱਚ ਕੰਪਨੀ ਸਿਰਫ਼ ਇਨ੍ਹਾਂ ਲੋਕਾਂ ਨੂੰ ਮੰਗਲ ’ਤੇ ਛੱਡ ਕੇ ਆਏਗੀ।
ਲੈਂਸਡੋਰਪ ਨੇ ਦੱਸਿਆ ਕਿ ਪ੍ਰਾਜੈਕਟ ਲਈ ਸ਼ੰਘਾਈ ਨੂੰ ਅਰਜ਼ੀਆਂ ਲਈ ਪ੍ਰੈੱਸ ਕਾਨਫਰੰਸ ਲਈ ਦੂਜੇ ਮੰਚ ਵਜੋਂ ਰੱਖਿਆ ਗਿਆ ਹੈ। ਪਹਿਲਾ ਮੰਚ ਨਿਊਯਾਰਕ ਹੈ। ਬਹੁਤੇ ਚੀਨ ਵਾਲੇ ਸਮੇਤ ਨੌਜਵਾਨਾਂ ਦੇ ਪੁਲਾੜ ਯਾਤਰੀ ਬਣਨ ਲਈ ਬੜੇ ਉਤਸ਼ਾਹੀ ਹੋਏ ਪਏ ਹਨ। ਕਿਤਾਬਾਂ ਵੇਚਣ ਵਾਲੇ 39 ਸਾਲਾ ਮਾ-ਕੁਇੰਗ ਦਾ ਕਹਿਣਾ ਹੈ ਕਿ ਰੁੱਖੇ ਨੀਰਸ ਰੋਜ਼ਨਾਮਚੇ ਤੋਂ ਛੁਟਕਾਰਾ ਪਾਉਣ ਲਈ ਇਸ ਪ੍ਰਾਜੈਕਟ ਦਾ ਉਹ ਹਿੱਸਾ ਬਣਿਆ ਹੈ। ਉਸ ਨੇ ਚੀਨ ਵਿਚਲੇ ਪ੍ਰਦੂਸ਼ਣ ’ਤੇ ਤਨਜ਼ ਕਸÇਆਂ ਕਿਹਾ ਕਿ ਮੰਗਲ ’ਤੇ ਘੱਟੋ-ਘੱਟ ਸਾਫ਼-ਸੁਥਰੀ ਹਵਾ ਤਾਂ ਹੋਵੇਗੀ।
ਕਈ ਇਸ ਪ੍ਰਾਜੈਕਟ ਦੇ ਵਿਰੋਧ ’ਚ ਵੀ ਹਨ। ਕਈਆਂ ਨੂੰ ਇਹ ਕੇਵਲ ਵਿਗਿਆਨੀਆਂ ਦਾ ਕਾਰਜ ਜਾਪਦਾ ਹੈ।  ਪ੍ਰਬੰਧਕਾਂ ਅਨੁਸਾਰ ‘ਮਾਰਸ ਮਿਸ਼ਨ’ ਦੀ ਸਿੱਧੀ ਕਵਰੇਜ ਦੇ ਅਧਿਕਾਰ ਵੇਚ ਕੇ ਪ੍ਰਾਜੈਕਟ ਲਈ ਲੋੜੀਂਦੀ 6 ਅਰਬ ਡਾਲਰ ਦੀ ਰਾਸ਼ੀ ਹਾਸਲ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ 2023 ਤੱਕ 4 ਅਰਬ ਲੋਕ ਇੰਟਰਨੈੱਟ ਵਰਤਣ ਦੇ ਆਦੀ ਹੋਣਗੇ। ਇਕ ਪੁਲਾੜ ਮਾਹਰ ਪਾਂਗ ਸਿਆਹੋ ਦਾ ਕਹਿਣਾ ਹੈ ਕਿ ਪ੍ਰਾਜੈਕਟ ਦਾ ਖਰਚਾ ਇਸ ਤੋਂ ਕਿਤੇ ਵਧੇਰੇ ਹੋਵੇਗਾ, ਕਿਉਂਕਿ ਧਰਤੀ ਤੇ ਮੰਗਲ ਵਿਚਾਲੇ ਫਾਸਲੇ ਦਾ ਮਤਲਬ ਹੈ ਕਿ ਵਰਤਮਾਨ ਤਕਨਾਲੋਜੀ ਨਾਲ ਇਹ ਟ੍ਰਿੱਪ 8-9 ਮਹੀਨੇ ਦਾ ਹੋਵੇਗਾ।
ਉਨ੍ਹਾਂ ਨੇ ਮੰਗਲ ’ਤੇ ਸਖ਼ਤ ਮੌਸਮ ਬਾਰੇ ਵੀ ਗੱਲ ਕੀਤੀ ਹੈ। ਉੱਥੇ ਅੱਧ ਸਾਲ ਤਾਂ ਰੇਤੇ ਦੇ ਤੂਫ਼ਾਨ ਆਉਂਦੇ ਰਹਿੰਦੇ ਹਨ, ਜੋ ਧਰਤੀ ਦੇ ਤੂਫ਼ਾਨਾਂ ਨਾਲੋਂ ਕਿਤੇ ਵੱਧ ਜ਼ੋਰਦਾਰ ਤੇ ਖ਼ਤਰਨਾਕ ਹੁੰਦੇ ਹਨ। ਪ੍ਰਬੰਧਕਾਂ ਮੁਤਾਬਕ ਮੰਗਲ ਦੇ ਪਹਿਲੇ ਬਸ਼ਿੰਦੇ ਸਬਜ਼ੀਆਂ ’ਤੇ ਜਿਉਣਗੇ। ਪ੍ਰਾਜੈਕਟ ਅਨੁਸਾਰ ਬਿਨੈਕਾਰ ਨੂੰ ਆਪਣੇ ਦੇਸ਼ ਦੀ ਪ੍ਰਤੀ ਜੀਅ ਜੀਡੀਪੀ ਦੇ ਆਧਾਰ ’ਤੇ ਐਡਮਿਨੀਸਟ੍ਰੇਸ਼ਨ ਫੀਸ ਦੇਣੀ ਪਵੇਗੀ। ਮਿਸਾਲ ਵਜੋਂ ਕਿਸੇ ਚੀਨ ਵਾਸੀ ਨੂੰ ਇਸ ਮਿਸ਼ਨ ਲਈ 11 ਡਾਲਰ ਦੇਣੇ ਹੋਣਗੇ।              -ਪੀ.ਟੀ.ਆਈ.

No comments: