www.sabblok.blogspot.com
ਅੰਮ੍ਰਿਤਸਰ—ਪਾਕਿਸਤਾਨ
'ਚ ਜ਼ਿੰਦਗੀ ਅਤੇ ਮੌਤ ਦਰਮਿਆਨ ਜੂਝ ਰਹੇ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੇ ਪਰਿਵਾਰ
ਨੂੰ ਪਾਕਿਸਤਾਨ ਜਾਣ ਦਾ ਵੀਜ਼ਾ ਹਾਸਲ ਹੋ ਗਿਆ ਹੈ ਤਾਂ ਜੋ ਪਰਿਵਾਰ ਸਰਬਜੀਤ ਨੂੰ ਦੇਖ
ਸਕੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਬਜੀਤ ਸਿੰਘ ਦੀ ਪਤਨੀ ਸਮੇਤ ਉਸ ਦੇ ਸਾਰੇ
ਪਰਿਵਾਰ ਨੇ ਸਰਕਾਰ ਪਾਸੋਂ ਇਹ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਪਕਿਸਤਾਨ ਜਾਣ ਲਈ ਵੀਜ਼ਾ
ਦਿੱਤਾ ਜਾਵੇ ਤਾਂ ਜੋ ਉਹ ਪਾਕਿਸਤਾਨ ਜਾ ਕੇ ਖੁਦ ਸਰਬਜੀਤ ਸਿੰਘ ਦੀ ਦੇਖ-ਭਾਲ ਕਰ ਸਕਣ।
ਸ਼ੁੱਕਰਵਾਰ ਦੀ ਰਾਤ ਨੂੰ ਸਰਬਜੀਤ ਸਿੰਘ 'ਤੇ ਪਾਕਿਸਤਾਨ ਦੀ ਜੇਲ੍ਹ 'ਚ 2 ਕੈਦੀਆਂ ਵੱਲੋਂ
ਕੀਤੇ ਗਏ ਜਾਨਲੇਵਾ ਹਮਲੇ ਤੋਂ ਬਾਅਦ ਉਸ ਦੀ ਹਾਲਤ ਬਹੁਤ ਵਿਗੜ ਗਈ ਹੈ ਅਤੇ ਉਸ ਨੂੰ
ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਸਰਬਜੀਤ ਨਾਲ ਹੋਈ ਇਸ ਵਾਰਦਾਤ ਕਾਰਨ ਭਾਰਤ 'ਚ
ਤਰਨਤਾਰਨ ਨੇੜੇ ਸਰਬਜੀਤ ਦੇ ਪਿੰਡ ਭਿੱਖੀਵਿੰਡ 'ਚ ਉਸ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ
ਹਾਲ ਹੋ ਰਿਹਾ ਹੈ। ਪਿੰਡ ਦੇ ਵਸਨੀਕ ਸਰਬਜੀਤ ਦੇ ਘਰ ਜਾ ਕੇ ਉਸ ਦੇ ਪਰਿਵਾਰ ਨੂੰ
ਦਿਲਾਸਾ ਦੇ ਰਹੇ ਹਨ। ਘਰ ਦੇ ਬਾਹਰ ਸਰਬਜੀਤ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ ਅਤੇ ਉਸ ਦੀ
ਬੇਟੀ ਪੂਨਮ ਦੁੱਖ 'ਚ ਆਪਣਾ ਆਪਾ ਗੁਆ ਬੈਠੀਆਂ ਹਨ। ਸਰਬਜੀਤ 'ਤੇ ਹੋਏ ਹਮਲੇ ਕਾਰਨ ਪੂਰੇ
ਪਿੰਡ 'ਚ ਸੋਗ ਦੀ ਲਹਿਰ ਫੈਲ ਗਈ ਹੈ। ਹੁਣ ਜਦੋਂ ਕਿ ਸਰਬਜੀਤ ਦੇ ਪਰਿਵਾਰ ਦੀ ਵੀਜ਼ੇ
ਸੰਬੰਧੀ ਮੰਗ ਮੰਨ ਲਈ ਗਈ ਹੈ ਤਾਂ ਪਰਿਵਾਰ ਦੇ ਲੋਕ ਪਾਕਿਸਤਾਨ ਜਾ ਕੇ ਸਰਬਜੀਤ ਨੂੰ ਦੇਖ
ਸਕਣਗੇ।
No comments:
Post a Comment