jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 30 April 2013

‘ਨਾਕਾਬਲ’ ਖਿਡਾਰੀਆਂ ਨੂੰ ਅਰਜੁਨ ਐਵਾਰਡ ਮਿਲਣ ਤੋਂ ਮਿਲਖਾ ਸਿੰਘ ਦੁਖੀ

www.sabblok.blogspot.com
ਕੋਲਕਾਤਾ, 30 ਅਪਰੈਲ(ਪੀ ਟੀ ਆਈ)
‘ਉਡਣੇ ਸਿੱਖ’ ਮਿਲਖਾ ਸਿੰਘ ਨੇ ‘ਨਾਕਾਬਲ’ ਖਿਡਾਰੀਆਂ ਨੂੰ ਸਰਕਾਰ ਵੱਲੋਂ ਅਰਜੁਨ ਐਵਾਰਡ ਦਿੱਤੇ ਜਾਣ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਸਰਕਾਰ ਨੇ ਇਹ ਐਵਾਰਡ ਉਨ੍ਹਾਂ ਖਿਡਾਰੀਆਂ ਨੂੰ ਵੀ ਦਿੱਤੇ ਹਨ ਜਿਨ੍ਹਾਂ ਨੇ ਕਦੀ ਵੀ ਆਪਣੇ ਦੇਸ਼ ਦੀ ਪ੍ਰਤੀਨਿਧਤਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਐਵਾਰਡ ਕੇਵਲ ਵਧੀਆ ਅਥਲੀਟਾਂ ਨੂੰ ਦਿੱਤੇ ਜਾਣੇ ਚਾਹੀਦੇ ਹਨ।
ਮਿਲਖਾ ਸਿੰਘ, ਜਿਹੜੇ ਕਲਕੱਤਾ ਸਪਰੋਟਸ ਜਰਨਲਿਸਟ ਕਲੱਬ ਵੱਲੋਂ ਉਨ੍ਹਾਂ ਨੂੰ ਦਿੱਤਾ ਗਿਆ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਲੈਣ ਲਈ ਏਥੇ ਪਹੁੰਚੇ ਸਨ, ਨੇ ਕਿਹਾ ਕਿ ਉਨ੍ਹਾਂ ਨੇ 2001 ਵਿਚ ਉਨ੍ਹਾਂ ਨੂੰ ਦਿੱਤਾ ਗਿਆ ਅਰਜੁਨ ਐਵਾਰਡ ਵਾਪਸ ਕਰ ਦਿੱਤਾ ਸੀ ਕਿਉਂਕਿ ਉਸ ਸਮੇਂ ਉਹ ਆਪਣੀ ਜ਼ਿੰਦਗੀ ਦੇ ਵਧੀਆ ਹਿੱਸੇ ਨੂੰ ਹੰਢਾ ਚੁੱਕੇ ਸਨ। ਉਸ ਤੋਂ ਪਹਿਲਾਂ ਉਨ੍ਹਾਂ ਨੂੰ ਪਦਮਸ੍ਰੀ ਐਵਾਰਡ ਨਾਲ ਸਰਕਾਰ ਨੇ ਸਨਮਾਨਤ ਕੀਤਾ ਸੀ।
ਖਿਡਾਰੀਆਂ ਵੱਲੋਂ ਆਪਣੀ ਕਾਰਗੁਜ਼ਾਰੀ ਵਧਾਉਣ ਲਈ ‘ਡਰੱਗ’ ਦੀ ਕੀਤੀ ਜਾਂਦੀ ਵਰਤੋਂ ’ਤੇ ਗੁੱਸਾ ਪ੍ਰਗਟ ਕਰਦਿਆਂ ਮਿਲਖਾ ਸਿੰਘ ਨੇ ਕਿਹਾ, ‘‘ਮੈਂ ਲਗਾਤਾਰ 12 ਸਾਲ ਮਿਹਨਤ ਕੀਤੀ ਅਤੇ ਉਸ ਤੋਂ ਬਾਅਦ ਹੀ ਸਿਖਰ ’ਤੇ ਪਹੁੰਚ ਸਕਿਆ ਪਰ ਅੱਜ ਦੇ ਖਿਡਾਰੀ ਇਕ-ਦੋ ਸਾਲ ਹੀ ਮਿਹਨਤ ਕਰਕੇ ਸਿਖਰ ਉਤੇ ਪਹੁੰਚਣਾ ਚਾਹੁੰਦੇ ਹਨ ਅਤੇ ਇਸ ਲਈ ਉਹ ਡਰੱਗ ਦਾ ਸਹਾਰਾ ਲੈਂਦੇ ਹਨ। ਨਤੀਜਾ ਇਹ ਹੁੰਦਾ ਹੈ ਕਿ ਦੇਸ਼ ਦੀ ਬਦਨਾਮੀ।’’ ਮਿਲਖਾ ਸਿੰਘ ਨੂੰ ਦੇਸ਼ ਅੰਦਰ ਕੰਮ ਕਰ ਰਹੀਆਂ ਵੱਖ-ਵੱਖ ਖੇਡ ਸੰਸਥਾਵਾਂ ਪ੍ਰਤੀ ਵੀ ਸ਼ਿਕਾਇਤ ਹੈ। ਉਨ੍ਹਾਂ ਕਿਹਾ, ‘‘ਮੈਂ ਭਵਿੱਖਬਾਣੀ ਕੀਤੀ ਸੀ ਕਿ ਅਥਲੈਟਿਕ ’ਚ ਚੀਨ ਦੀ ਸਰਦਾਰੀ ਹੋਵੇਗੀ ਅਤੇ ਸੁਝਾਉ ਦਿੱਤਾ ਸੀ ਕਿ ਭਾਰਤ ਵੀ ਚੀਨ ਵਰਗਾ ਖੇਡ ਢਾਂਚਾ ਤਿਆਰ ਕਰੇ। ਪਰ ਅਧਿਕਾਰੀਆਂ ਨੇ ਕੋਈ ਧਿਆਨ ਨਹੀਂ ਦਿੱਤਾ।’’

No comments: