www.sabblok.blogspot.com
ਰੋਮ,
(ਇਟਲੀ), 29 ਅਪ੍ਰੈਲ, (ਕੈਂਥ) - ਪੰਜਾਬ ਦੀਆਂ ਭੋਲੀਆਂ ਭਾਲੀਆਂ ਕੁੜੀਆਂ ਨਾਲ ਵਿਆਹ
ਕਰਵਾਕੇ ਉਹਨਾਂ ਨੂੰ ਫਿਰ ਧੋਖਾ ਦੇ ਕੇ ਦੂਜਾ ਵਿਆਹ ਕਰਵਾਉਣ ਦਾ ਰੁਝਾਨ ਐਨ,ਆਰ,ਆਈ
ਪੰਜਾਬੀਆਂ ਵਿੱਚ ਦਿਨੋ-ਦਿਨ ਜ਼ੋਰ ਫੜਦਾ ਜਾ ਰਿਹਾ ਹੈ। ਜਿਸ ਕਾਰਨ ਕਈ ਬੇਕਸੂਰ ਮੁਟਿਆਰਾਂ
ਤਬਾਹ ਹੁੰਦੀ ਜਿੰਦਗੀ ਲਈ ਇਨਸਾਫ਼ ਦੀ ਗੁਹਾਰ ਲਗਾਉਂਦੀਆਂ ਪੰਜਾਬ ਦੀਆਂ ਕਚਹਿਰੀਆਂ ਵਿੱਚ
ਆਮ ਦੇਖੀਆਂ ਜਾਂ ਸਕਦੀਆਂ ਹਨ। ਇਸ ਤਰ੍ਹਾਂ ਦੀ ਹੀ ਇੱਕ ਘਟਨਾ ਦਾ ਸ਼ਿਕਾਰ ਹੈ ਪੀੜਤ
ਗੁਰਮੀਤ ਕੌਰ ਪੁੱਤਰੀ ਜੋਗਾ ਸਿੰਘ ਵਾਸੀ ਲੰਗੇਰੀ ਸ਼ਹੀਦ ਭਗਤ ਸਿੰਘ ਨਗਰ । ਪੀੜਤ ਗੁਰਮੀਤ
ਕੌਰ ਦੇ ਭਰਾ ਗੁਰਦੇਵ ਸਿਂੰਘ ਸੰਨੀ ਨੇ ਪ੍ਰੈੱਸ ਨੂੰ ਦੱਸਿਆ ਕਿ ਉਸ ਦੀ ਭੈਣ ਗੁਰਮੀਤ ਕੌਰ
ਨਾਲ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਨਿਰਮਲ ਸਿੰਘ ਵਾਸੀ ਅਰਜਨ ਮਾਂਗਾ
(ਅੰਮ੍ਰਿਤਸਰ) ਦਾ ਸੰਨ 2007 ਵਿੱਚ ਵਿਆਹ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਹੈਪੀ ਇਟਲੀ
ਬੁਲਾ ਲਿਆ ਜਿੱਥੇ ਕਿ ਇਹ ਇਟਲੀ ਦੇ ਪੇਪਰ ਲੈ ਰੱਫੂ ਚੱਕਰ ਹੋ ਗਿਆ ਅਤੇ ਭਾਰਤ ਜਾ ਸੰਨ
2010 ਵਿੱਚ ਸਤਿੰਦਰ ਕੌਰ ਨਾਂਅ ਦੀ ਕੁੜੀ ਨਾਲ ਦੂਜਾ ਵਿਆਹ ਕਰ ਲੈਂਦਾ ਹੈ ਜਿਸ ਦਾ ਪਤਾ
ਉਹਨਾਂ ਨੂੰ ਕਰੀਬ ਇੱਕ ਸਾਲ ਬਾਅਦ ਲੱਗਾ ਅਤੇ ਉਹਨਾਂ ਥਾਣਾ ਬੰਗਾ ਵਿਖੇ 23 ਫਰਵਰੀ ਨੂੰ
ਕਥਿਤ ਦੋਸ਼ੀ ਹਰਪ੍ਰੀਤ ਸਿੰਘ ਉਰਫ਼ ਹੈਪੀ ਦੇ æਿਖਲਾਫ਼ ਐਫ,ਆਈ,ਆਰ ਦਰਜ਼ ਕਰਵਾ ਦਿੱਤੀ। ਇਸ
ਕੇਸ ਦੀ ਪੈਰਵਈ ਕਰਦਿਆ ਮਾਨਯੋਗ ਚੀਫ਼ ਜੁਡਿਸ਼ੀਅਲ ਮੈਜਿਸਟ੍ਰੇਟ ਨਵਾਂ ਸ਼ਹਿਰ ਨੇ ਕਥਿਤ ਦੋਸ਼ੀ
ਹਰਪ੍ਰੀਤ ਸਿੰਘ ਉਰਫ਼ ਹੈਪੀ ਨੂੰ 7 ਸਤੰਬਰ 2012 ਨੂੰ ਭਗੌੜਾ ਐਲਾਨ ਦਿੱਤਾ ਹੈ ਤੇ ਹੁਣ
ਪੰਜਾਬ ਪੁਲਿਸ ਬੰਗਾ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਉਰਫ਼ ਹੈਪੀ ਦੀ ਗਰਗਰਮੀ ਨਾਲ ਭਾਲ ਕਰ
ਰਹੀ ਹੈ ਜਦੋ ਕਿ ਦੋਸ਼ੀ ਇਸ ਸਮੇਂ ਇਟਲੀ ਬੈਠਾ ਹੈ। ਗੁਰਦੇਵ ਸਿੰਘ ਸੰਨੀ ਨੇ ਦੱਸਿਆ ਕਿ
ਉਹਨਾਂ ਇਟਲੀ ਵਿਖੇ ਵੀ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਉਰਫ਼ ਹੈਪੀ ਦੇ ਖਿਲਾਫ਼ ਕੇਸ ਦਰਜ ਕਰਵਾ
ਦਿੱਤਾ ਹੈ।
No comments:
Post a Comment