jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 30 April 2013

ਪੀ.ਪੀ.ਐਸ. ਨਾਭਾ ਵਿਖੇ ਵਿਸ਼ਵ ਨਾਚ ਦਿਵਸ ਮਨਾਇਆ

www.sabblok.blogspot.com


ਕਵਿਤਾ ਦਿਵੇਦੀ ਪੀ.ਪੀ.ਐਸ. ਵਿਖੇ ਉੜੀਸੀ ਨਾਚ ਪੇਸ਼ ਕਰਦੇ ਹੋਏ

ਨਾਭਾ, 30 ਅਪਰੈਲ(ਪੀ ਟੀ ਆਈ )
ਵਿਸ਼ਵ ਨਾਚ ਦਿਵਸ ਮੌਕੇ ਪੰਜਾਬ ਪਬਲਿਕ ਸਕੂਲ ਨਾਭਾ ਵਿਖੇ ਉੜੀਸੀ ਨਾਚ ਦੀ ਵਿਸ਼ਵ ਪ੍ਰਸਿੱਧ ਨ੍ਰਿਤਕੀ ਕਵਿਤਾ ਦਿਵੇਦੀ ਦਾ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।
ਸ੍ਰੀਮਤੀ ਦਿਵੇਦੀ ਪਿਛਲੇ 25 ਸਾਲਾਂ ਤੋਂ ਭਾਰਤ ਤੋਂ ਇਲਾਵਾ 40 ਵਿਦੇਸ਼ੀ ਮੁਲਕਾਂ ਵਿੱਚ ਉੜੀਸੀ ਨਾਚ ਦੀਆਂ ਪੇਸ਼ਕਾਰੀਆਂ ਕਰ ਚੁੱਕੀ ਹੈ। ਉਨ੍ਹਾਂ ਨੇ ਆਪਣਾ ਪ੍ਰੋਗਰਾਮ ਸਰਸਵਤੀ ਵੰਦਨਾ ਨਾਲ ਸ਼ੁਰੂ ਕੀਤਾ। ਨਾਚ ਤੋਂ ਪਹਿਲਾਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਾਰਤ ਦੇ ਅਮੀਰ ਕਲਾਸੀਕਲ ਨਾਚਾਂ ਅਤੇ ਵਿਸ਼ੇਸ਼ ਤੌਰ ’ਤੇ ਉੜੀਸੀ ਨਾਚ ਸਬੰਧੀ ਸੰਖੇਪ ਵਿੱਚ ਜਾਣਕਾਰੀ ਦਿੱਤੀ।
ਸਪਿਕ ਮੈਕੇ ਵੱਲੋਂ ਕਰਵਾਏ ਇਸ ਪ੍ਰੋਗਰਾਮ ਵਿੱਚ ਵਿਸ਼ਵ ਪ੍ਰਸਿੱਧ ਨਰਤਕੀ ਦੇ ਨਾਲ ਭਾਰਤੀ ਸ਼ਾਸਤਰੀ ਸੰਗੀਤ ਦੇ ਪ੍ਰਸਿੱਧ ਗਾਇਕ ਸੁਰੇਸ਼ ਕੁਮਾਰ, ਵਾਇਲਨ ਵਾਦਕ ਅਗਨੀ ਮਿੱਤਰਾ ਅਤੇ ਮ੍ਰਿਦੁਲ   ਸਾਜ਼ ਦੇ ਪ੍ਰਸਿੱਧ ਸਾਜ਼ਿੰਦੇ ਪ੍ਰਫੁੱਲ ਮਾਨਗਾਰਾਜ ਨੇ ਸਾਥ ਦਿੱਤਾ।  ਕਵਿਤਾ ਦਿਵੇਦੀ ਜੋ ਸਮਾਜ ਸ਼ਾਸਤਰ ਦੀ ਐਮ.ਏ. ਹਨ ਨੇ ਉੜੀਸਾ ਨਾਚ ਦੀ ਸਿਖਲਾਈ ਆਪਣੇ ਪਿਤਾ ਗੁਰੂ ਹਰ ਕ੍ਰਿਸ਼ਨ ਬਹਿਰਾ ਤੋਂ ਪ੍ਰਾਪਤ ਕੀਤੀ।
ਪ੍ਰੋਗਰਾਮ ਦੇ ਅੰਤ ਵਿੱਚ ਭਰਤ ਵੱਲੋਂ ਭਗਵਾਨ ਰਾਮ ਚੰਦਰ ਦੀਆਂ ਖੜਾਵਾਂ ਲਿਆਉਣ ਵਾਲੇ ਦ੍ਰਿਸ਼ ਨੂੰ ਉੜੀਸਾ ਨਾਚ ਰਾਹੀਂ ਪੇਸ਼ ਕੀਤਾ ਗਿਆ। ਉਨ੍ਹਾਂ ਦੇ ਚਿਹਰੇ ’ਤੇ ਹਾਵ-ਭਾਵ ਅਤੇ ਹੱਥਾਂ ਦੀਆਂ ਅਦਾਵਾਂ ਵਿੱਚ ਅਜਿਹੀ ਪ੍ਰਬੀਨਤਾ ਸੀ ਕਿ ਸਕੂਲੀ ਪੱਧਰ ਦੇ ਵਿਦਿਆਰਥੀ ਵੀ ਕਲਾਸੀਕਲ ਨਾਚ ਦੀਆਂ ਬਾਰੀਕੀਆਂ ਨੂੰ ਮਾਣ ਰਹੇ ਸਨ। ਪੀ.ਪੀ.ਐਸ. ਦੇ ਮੁੱਖ ਅਧਿਆਪਕ ਜਗਪ੍ਰੀਤ ਸਿੰਘ ਨੇ  ਕਵਿਤਾ ਦਿਵੇਦੀ ਅਤੇ ਉਨ੍ਹਾਂ ਦੇ ਸਾਥੀ ਕਲਾਕਾਰਾਂ ਅਤੇ ਸਪਿਕ ਮੈਕੇ ਦਾ ਵੀ ਧੰਨਵਾਦ ਕੀਤਾ।

No comments: