www.sabblok.blogspot.com
ਟੋਰਾਂਟੋ, 25 ਅਪ੍ਰੈਲ (ਪੀ ਟੀ ਆਈ )- ਪੁਲਿਸ ਦੀ ਇਤਲਾਹ ਮੁਤਾਬਕ ਕੋਈ 20 ਲੱਖ ਡਾਲਰਾਂ ਦੇ ਮੁੱਲ ਦੀਆਂ ਵਸਤਾਂ ਚੁਰਾਉਣ ਦੇ ਮਾਮਲੇ ਵਿਚ ਚਾਰ ਜਣਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਨ੍ਹਾਂ ’ਚ ਦੋ ਪੰਜਾਬੀ ਹਨ। ਇਨ੍ਹਾਂ ’ਤੇ ਦੋਸ਼ ਆਇਦ ਹੋਏ ਹਨ ਕਿ ਬੀਤੇ ਸਮੇਂ ਦੌਰਾਨ ਇਨ੍ਹਾਂ ਬਹੁਤ ਸਾਰੇ ਟਰਾਲਿਆਂ ਵਿਚ ਭਰੇ ਸਾਮਾਨ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ। ਉਂਟਾਰੀਓ ਸੂਬੇ ਦੇ ਪੀਲ ਜ਼ਿਲ੍ਹੇ ਦੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਲੰਬੀ ਜਾਂਚ ਦੌਰਾਨ ਇਸੇ ਮਹੀਨੇ ਟਰੱਕਾਂ ਦੇ ਟਰਾਲੇ ਬਰਾਮਦ ਕੀਤੇ ਹਨ ਜਿਨ੍ਹਾਂ ਵਿਚ ਕੁਝ ਹੋਰ ਵਸਤਾਂ ਤੋਂ ਇਲਾਵਾ ਭਾਰੀ ਮਾਤਰਾ ਵਿਚ ਦਾਰੂ ਵੀ ਹੈ। ਪੁਲਿਸ ਨੇ ਬਰੈਂਪਟਨ ਦੇ 37 ਸਾਲਾ ਹਰਪਾਲ ਨਾਗਰਾ, 50 ਸਾਲਾ ਰਵੀ, 24 ਸਾਲਾ ਅਮਰਪਾਲ ਢਿੱਲੋਂ ਅਤੇ 58 ਸਾਲਾ ਅਜ਼ਦਾਲੀ ਦਮਾਨੀ ’ਤੇ 54 ਅਪਰਾਧਾਂ ਦੇ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ ਹੈ

No comments:
Post a Comment