www.sabblok.blogspot.com
ਕੈਲੀਫੋਰਨੀਆ, 25 ਅਪ੍ਰੈਲ (ਪੀ ਟੀ ਆਈ )-ਨਵਾਂ ਇਮੀਗ੍ਰੇਸ਼ਨ ਬਿੱਲ ਅਮਰੀਕੀ ਸੈਨੇਟ ਵਿਚ ਪੇਸ਼ ਕਰ ਦਿੱਤਾ ਗਿਆ
ਹੈ। ਇਹ ਤਜਵੀਜ਼ਸ਼ੁਦਾ ਬਿੱਲ ਜੇਕਰ ਪਾਸ ਹੋ ਜਾਂਦਾ ਹੈ ਤਾਂ ਅਮਰੀਕਾ ਵਿਚ ਰਹਿੰਦੇ
ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਪੱਕੇ ਹੋਣ ਦਾ ਕਾਨੂੰਨੀ ਦਰਜਾ ਮਿਲ ਜਾਵੇਗਾ। ਸੈਨੇਟ
ਵਿਚ ਇਸ ਬਿੱਲ ’ਤੇ ਮਈ ਦੇ ਅਖੀਰ ਵਿਚ ਵੋਟ ਪਾਏ ਜਾਣ ਦੀ ਸੰਭਾਵਨਾ ਹੈ। ਇਹ ਨਵਾਂ
ਇਮੀਗ੍ਰੇਸ਼ਨ ਬਿੱਲ ਸੈਨੇਟ ਵਿਚ ਪਾਸ ਹੋ ਜਾਵੇਗਾ ਤਾਂ ਫਿਰ ਇਸ ਨੂੰ ਅਮਰੀਕੀ ਕਾਂਗਰਸ ਵਿਚ
ਪੇਸ਼ ਕੀਤਾ ਜਾਵੇਗਾ, ਜਿਥੇ ਇਸ ’ਤੇ ਵੋਟਾਂ ਪਾਈਆਂ ਜਾਣਗੀਆਂ। ਇਸ ਤੋਂ ਬਾਅਦ ਫਿਰ ਇਸ
ਬਿੱਲ ਨੂੰ ਆਖਰੀ ਪ੍ਰਵਾਨਗੀ ਲਈ ਰਾਸ਼ਟਰਪਤੀ ਓਬਾਮਾ ਕੋਲ ਪੇਸ਼ ਕੀਤਾ ਜਾਵੇਗਾ।
ਰਾਸ਼ਟਰਪਤੀ ਵੱਲੋਂ ਦਸਤਖ਼ਤ ਕਰਨ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ। ਨਵੇਂ ਕਾਨੂੰਨ
ਤਹਿਤ ਉਹ ਖੇਤੀਬਾੜੀ ਕਾਮੇ ‘ਬਲਿਊ ਕਾਰਡ’ ਹਾਸਿਲ ਕਰਨ ਦੇ ਯੋਗ ਹੋਣਗੇ ਜਿਨ੍ਹਾਂ ਨੇ 100
ਦਿਨਾਂ ਤੋਂ ਵੱਧ ਖੇਤਾਂ ਵਿਚ ਕੰਮ ਕੀਤਾ ਹੋਵੇ, ਪਿਛਲੇ ਦੋ ਸਾਲਾਂ ਦੌਰਾਨ ਕੰਮ ਕੀਤਾ
ਹੋਵੇ। ਜਿਹੜੇ ਅਮਰੀਕਾ ਵਿਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਹਨ ਉਹ ‘ਰਜਿਸਟਰਡ
ਪ੍ਰੋਵਿਜ਼ਨਲ ਇਮੀਗ੍ਰਾਂਟ’ (ਆਰ.ਪੀ.ਆਈ.) ਦਾ ਦਰਜਾ ਹਾਸਲ ਕਰਨ ਦੇ ਯੋਗ ਹੋਣਗੇ, ਜਿਸ ਨਾਲ
ਉਹ ਰਹਿ ਸਕਣਗੇ, ਕੰਮ ਕਰ ਸਕਣਗੇ ਅਤੇ ਸਫ਼ਰ ਕਰ ਸਕਣਗੇ। ਉਨ੍ਹਾਂ ਲਈ ਇਹ ਸ਼ਰਤਾਂ ਹਨ ਕਿ
ਉਹ 31 ਦਸੰਬਰ 2012 ਤੋਂ ਪਹਿਲਾਂ ਦਾ ਅਮਰੀਕਾ ਵਿਚ ਰਹਿੰਦਾ ਹੋਵੇ, ਜਿਸ ਨੇ 2000 ਡਾਲਰ
ਜੁਰਮਾਨੇ ਵਜੋਂ ਅਦਾ ਕੀਤੇ ਹੋਣ, ਸਾਰੇ ਟੈਕਸ ਭਰੇ ਹੋਣ, ਸਾਬਤ ਕਰਕੇ ਉਹ ਵਧੀਆ ਰੁਜ਼ਗਾਰ
ਹਾਸਿਲ ਕਰ ਸਕਦਾ ਹੈ, ਉਂਗਲਾ ਦੇ ਨਿਸ਼ਾਨ ਦੇਵੇ ਤੇ ਕਿਸੇ ਅਪਰਾਧਕ ਪਿਛੋਕੜ ਬਾਰੇ ਜਾਂਚ
ਵਿਚ ਖਰਾ ਉਤਰੇ।
No comments:
Post a Comment