www.sabblok.blogspot.com
ਲੰਡਨ, 27 ਅਪ੍ਰੈਲ (ਏਜੰਸੀਆਂ) - ਲੰਡਨ 'ਚ ਇਕ ਦੁਰਲਭ ਨੀਲਾ ਹੀਰਾ 94 ਲੱਖ ਡਾਲਰ ਦੀ 
ਰਿਕਾਰਡ ਕੀਮਤ 'ਚ ਵਿਕਿਆ। 5.3 ਕੈਰਟ ਵਜਨ ਵਾਲੇ ਇਸ ਹੀਰੇ ਨੂੰ ਇਕ ਨਿਲਾਮੀ 'ਚ ਵੇਚਿਆ 
ਗਿਆ। ਨਿਲਾਮੀ ਕਰਨ ਵਾਲੀ ਕੰਪਨੀ ਬੋਨਹੈਸਸ ਨੇ ਇਕ ਬਿਆਨ 'ਚ ਕਿਹਾ ਕਿ ਇਕ ਨੀਲੇ ਹੀਰੇ ਲਈ
 ਪ੍ਰਤੀ ਕੈਰਟ ਮੁੱਲ ਦਾ ਪਿਛਲਾ ਰਿਕਾਰਡ 1680 ਲੱਖ ਡਾਲਰ ਸੀ। ਇਹ ਦੁਰਲਭ ਹੀਰਾ ਲੰਡਨ 
ਸਥਿਤ ਅੰਤਰ ਰਾਸ਼ਟਰੀ ਹੀਰਾ ਘਰ 'ਗ੍ਰਾਫ ਡਾਇਮੰਡਸ' ਨੇ ਖ੍ਰੀਦਿਆ ਹੈ। ਵਿਸ਼ਵ ਦੇ ਹਰ ਭਾਗ
 ਤੋਂ 25 ਟੈਲੀਫੋਨ ਲਾਈਨਾਂ ਰਾਹੀਂ ਬੋਲੀ ਲਾਈ ਗਈ। ਆਇਤਾਕਾਰ ਇਸ ਹੀਰੇ 'ਤੇ 1965 ਦੀ 
ਤਰੀਕ ਹੈ। ਬੋਨਹੈਸਸ ਦੇ ਗਹਿਣਾ ਵਿਭਾਗ ਦੇ ਨਿਰਦੇਸ਼ਕ ਜੀਨ ਸਿਕਾ ਨੇ ਕਿਹਾ ਕਿ ਅਸੀਂ 
ਇਸਦੀ ਲਗਾਈ ਗਈ ਕੀਮਤ ਤੋਂ ਬੇਹੱਦ ਖੁਸ਼ ਹਾਂ।





 
 
No comments:
Post a Comment