www.sabblok.blogspot.com
                
                      
ਮਕਸੂਦਾਂ, 28 ਅਪ੍ਰੈਲ -ਪਿਛਲੇ ਕਈ ਸਾਲਾਂ ਤੋਂ
 ਧਾਰਮਿਕ ਪ੍ਰੋਗਰਾਮ ਪੇਸ਼ ਕਰਦੇ ਆ ਰਹੇ, ਪੰਜਾਬ ਮਾਂ ਬੋਲੀ ਦੇ ਪ੍ਰੇਮੀ ਸੁਰਿੰਦਰ ਸਿੰਘ 
ਰਮਤਾ ਨੇ ਪੰਜਾਬੀ 'ਚ ਦਿਨੋਂ-ਦਿਨ ਵੱਧ ਰਹੀ ਅਸ਼ਲੀਲਤਾ ਪੰਜਾਬ ਦੀ ਜਵਾਨੀ ਦੀ ਬਰਬਾਦੀ ਲਈ
 ਅਹਿਮ ਮੁੱਦਾ ਦੱਸਿਆ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪੰਜਾਬ 'ਚ ਨਸ਼ੇ ਦੇ ਵਹਿ ਰਹੇ 
ਦਰਿਆ ਨੇ ਪੰਜਾਬ ਦੀ ਜਵਾਨੀ ਨੂੰ ਗਰਕ ਕਰਕੇ ਰੱਖ ਦਿੱਤਾ ਹੈ | ਹੁਣ ਇਸ ਤੋਂ ਵੀ ਵੱਡਾ 
ਕੋਹੜ ਜਿਹੜਾ ਅੱਜ ਨੌਜਵਾਨ ਲੜਕੇ ਤੇ ਲੜਕੀਆਂ ਵਿਚ ਸਾਹਮਣੇ ਆ ਰਿਹਾ ਹੈ, ਉਹ ਅਸ਼ਲੀਲਤਾ 
ਭਰੇ ਗੀਤ, ਟੀ. ਵੀ. 'ਤੇ ਚੱਲ ਰਹੇ ਮਾੜੇ ਸੀਰੀਅਲ | ਇਸ ਸਬੰਧੀ ਪੰਜਾਬ ਸਰਕਾਰ ਨੂੰ ਸਖ਼ਤ
 ਕਦਮ ਚੁੱਕਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਚੰਗੇ-ਚੰਗੇ ਪੜ੍ਹੇ ਲਿਖੇ ਬੱਚੇ ਇਨ੍ਹਾਂ 
ਮਾੜੇ ਪੋ੍ਰਗਰਾਮਾਂ ਦਾ ਸ਼ਿਕਾਰ ਹੋ ਕੇ ਅਜਿਹੇ ਗਲਤ ਫੈਸਲੇ ਲੈ ਰਹੇ ਹਨ | ਉਨ੍ਹਾਂ ਸਰਕਾਰ
 ਤੋਂ ਮੰਗ ਕੀਤੀ ਹੈ ਕਿ ਅਜਿਹੇ ਗਲਤ ਗੀਤ, ਗਾਉਣ, ਲਿਖਣ ਤੇ ਟੀ.ਵੀ. ਚੈਨਲਾਂ 'ਤੇ ਸੈਂਸਰ
 ਲਗਾ ਕੇ ਪੰਜਾਬੀ ਦੀ ਜਵਾਨੀ ਨੂੰ ਬਚਾਉਣ ਦਾ ਉਪਾਰਾਲਾ ਕੀਤਾ ਜਾਵੇ | 




 
 
No comments:
Post a Comment