jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 26 April 2013

ਅਮਰੀਕਾ : ਏਅਰ ਪੋਰਟ ਤੇ ਯੂਪੀ ਦੇ ਮੰਤਰੀ ਤੋਂ ਪੁੱਛਗਿੱਛ , ਨੇਤਾ ਜੀ ਪ੍ਰੇਸ਼ਾਨ

www.sabblok.blogspot.com
(ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ )
  ਵਾਸਿੰਗਟਨ : ਅਮਰੀਕਾ ਵਿੱਚ ਉਤਰ ਪ੍ਰਦੇਸ਼ ਦੇ ਘੱਟ ਗਿਣਤੀ ਕਲਿਆਣ ਅਤੇ ਸ਼ਹਿਰੀ ਵਿਕਾਸ ਮੰਤਰੀ  ਆਜ਼ਮ ਖਾਨ    ਦੇ ਨਾਲ   ਬੋਸਟਨ ਏਅਰਪੋਰਟ ਉਪਰ  ਪੁੱਛਗਿੱਛ ਅਤੇ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਉਸਨੂੰ
ਏਅਰਪੋਰਟ ਉਪਰ ਅਧਿਕਾਰੀਆਂ ਨੇ ਕੁਝ ਦੇਰ ਤੱਕ  ਰੋਕੀ ਰੱਿਖਆ ਅਤੇ  ਸਵਾਲ ਜਵਾਬ ਕੀਤੇ ।
ਖ਼ਬਰ ਇਹ ਵੀ ਹੈ ਕਿ  ਪੁੱਛਗਿੱਛ  ਦੇ ਦੌਰਾਨ  ਇੱਕ ਔਰਤ ਅਧਿਕਾਰੀ ਨੇ ਆਜ਼ਮ ਖਾਨ ਦੇ ਨਾਲ ਬਦਸਲੂਕੀ ਕੀਤੀ ਅਤੇ ਚੇਤਾਵਨੀ ਭਰੇ ਲਹਿਜ਼ੇ ਵਿੱਚ ਗੱਲ ਕੀਤੀ , ਜਦਕਿ ਉਹਨਾ ਕੋਲ   ਡਿਪਲੋਮੈਟਿਕ ਪਾਸਪੋਰਟ ਸੀ ।
ਭਾਰਤੀ ਦੂਤਾਵਾਸ ਦੇ  ਦਖਲ ਤੋਂ ਬਾਅਦ  ਆਜ਼ਮ ਖਾਨ ਨੇ ਉੱਥੋਂ ਜਾਣ ਦਿੱਤਾ ਗਿਆ ।
ਆਜ਼ਮ ਖਾਨ ਯੂਪੀ ਦੇ ਮੁੱਖ ਮੰਤਰੀ  ਅਖਿਲੇਸ਼ ਯਾਦਵ ਦੇ ਨਾਲ  ਹਾਵਰਡ ਬਿਜਨੇਸ ਸਕੂਲ ਵਿੱਚ ਇੱਕ ਲੈਕਚਰ ਦੇ ਲਈ ਗਏ ਸਨ ।  ਇਸ ਘਟਨਾ ਕ੍ਰਮ ਉਪਰ ਵਿਰੋਧ ਪ੍ਰਗਟ ਕਰਨ ਲਈ ਆਜ਼ਮ ਖਾਨ ਨੇ ਫੈਸਲਾ ਕੀਤਾ ਹੈ ਕਿ ਉਹ ਪ੍ਰੋਗਰਾਮ ਵਿਚਾਲੇ ਹੀ ਛੱਡ ਕੇ ਵਾਪਸ ਆ ਜਾਣਗੇ ।
ਅਖਿਲੇਸ਼ ਅਤੇ ਉਹਨਾਂ ਦੀ ਟੀਮ ਜਿਉਂ ਹੀ ਏਅਰਪੋਰਟ ਤੇ ਉਤਰੀ , ਉੱਥੇ ਮੌਜੂਦ ਸੁਰੱਖਿਆ ਕਰਮੀਆਂ ਨੇ ਆਜ਼ਮ ਨੂੰ ਰੋਕਿਆ ਅਤੇ ਫਿਰ ਅਧਿਕਾਰੀਆਂ ਨੇ ਉਸਤੋਂ ਪੁੱਛਗਿੱਛ ਕੀਤੀ । ਇੱਕ ਔਰਤ  ਅਧਿਕਾਰੀ ਨੇ ਉਸਨੂੰ ਚੇਤਾਵਨੀ ਦੇ ਕੇ ਕਿਹਾ ਕਿ ਤੁਸੀ  ਸਰਕਾਰੀ ਕੰਮ ਵਿੱਚ ਅੜਿੱਕਾ ਪਾ ਰਹੇ ਹੋ । 
 ਆਜ਼ਮ ਖਾਨ ਨੇ ਜਦੋਂ  ਮੁਆਫੀ ਮੰਗਣ ਲਈ ਕਿਹਾ  ਤਾਂ ਇੱਕ ਅਧਿਕਾਰੀ ਨੇ ਕਿਹਾ ਸਭ ਕੁਝ ਕਾਨੂੰਨ ਮੁਤਾਬਿਕ ਹੋ ਰਿਹਾ ਹੈ।

  ਆਜ਼ਮ ਖਾਨ ਦੇ ਸੂਚਨਾ ਅਧਿਕਾਰੀ ਵੱਲੋਂ ਕਿਹਾ ਗਿਆ ਹੈ ਕਿ ਡਿਪਲੋਮੈਟਿਕ  ਪਾਸਪੋਰਟ ਹੋਣ ਦੇ ਬਾਵਜੂਦ ਏਅਰਪੋਰਟ ਉਪਰ ਇਸ ਤਰ੍ਹਾਂ ਦੇ ਅਪਮਾਨ  ਨਾਲ ਠੇਸ ਪਹੁੰਚੀ ਹੈ।  ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਉਹ ਮੌਜ-ਮਸਤੀ ਦੇ ਲਈ  ਅਮਰੀਕਾ ਨਹੀਂ ਆਏ ਬਲਕਿ ਹਾਵਰਡ ਯੂਨੀਵਰਸਿਟੀ  ਨੇ ਉਹਨਾਂ   ਇਲਾਵਾਬਾਦ ਵਿੱਚ ਹੋਏ ਮਹਾਕੁੰਡ ਮੇਲੇ  ਦੇ ਆਯੋਜਨ ਸਬੰਧੀ ਲੈਕਚਰ ਦੇਣ ਲਈ  ਸੱਦਿਆ ਹੈ।
 ਆਜ਼ਮ ਖਾਨ ਦਾ ਕਹਿਣਾ ਹੈ ਉਸਨੂੰ ਮੁਸਲਮਾਨ ਹੋਣ ਦੀ ਵਜਾਅ ਨਾਲ ਪਰੇਸ਼ਾਨ ਅਤੇ ਅਪਮਾਨਿਤ ਕੀਤਾ ਗਿਆ ਹੈ।
 ਅਖਿਲੇਸ਼ ਯਾਦਵ ਅਤੇ ਉਸਦੀ ਟੀਮ ਮਹਾਕੁੰਭ ਮੇਲੇ ਉਪਰ ਇੱਕ ਲੈਕਚਰ ਦੇਣ ਦੇ ਲਈ ਹਾਵਰਡ ਬਿਜਨੇਸ ਸਕੂਲ ਵਿੱਚ ਗਈ ਹੈ।  ਉਹ ਦੱਸਣਗੇ ਕਿ ਕੁੰਭ ਦੇ ਦੌਰਾਨ ਕਿਸ ਤਰ੍ਹਾਂ  ਸ਼ਹਿਰ ਦੀ ਵਿਵਸਥਾ ਦੇ ਨਾਲ ਨਾਲ ਭੀੜ ਨੂੰ ਕਿਵੇਂ ਸੰਭਾਲਿਆ ਜਾਂਦਾ ਹੈ। ਵੀਡਿਓ ਅਤੇ ਪਾਵਰ ਪੁਆਇੰਦ ਪ੍ਰੈਜੈਟੇਸ਼ਨ ਵੀ ਦਿੱਤਾ ਜਾਵੇਗਾ ।
 ਅਮਰੀਕਾ ਸਥਿਤ ਭਾਰਤੀ ਦੂਤਾਵਾਸ ਨੇ ਇਹ ਮਾਮਲਾ ਅਮਰੀਕੀ ਅਧਿਕਾਰੀ ਕੋਲ ਵੀ ਉਠਾਇਆ ਹੈ।
 

No comments: