jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 29 April 2013

ਮਿੰਨੀ ਕਹਾਣੀ: ਆਹ ਕੀ ਹੋ ਰਿਹਾ----------ਲੇਖਕ : ਰਿੰਕੂ ਸੈਣੀ,ਫਰੀਦਕੋਟ

www.sabblok.blogspot.com

” ਸੇਵਕ ਜਾਉ ਦੇਖ ਕੇ ਆਉ ਕੀ ਹੋ ਰਿਹਾ…?.ਸਾਲਿਆਂ ਨੇ ਜੀਣਾ ਦੁੱਬਰ ਕੀਤਾ ਹੋਇਆ…ਧੂੰਆਂ ਧੂੰਆਂ ਕਰਤਾ ਸਾਰਾ ਪਤਾਲ ਲੋਕ…..”
” ਯਮਰਾਜ ਜੀ…..ਜੇ ਇਹੀ ਹਾਲ ਰਿਹਾ ਤਾਂ ਸਾਹ ਲੈਣਾ ਹੀ ਔਖਾ ਹੋ ਜਾਣਾ…”
“ਸੇਵਕ ਤਾਹੀਉਂ ਕਿਹਾ…ਜਾਉ ਤੇ ਜਾਕੇ ਦੇਖ ਕੇ ਆਉ…ਇਸ ਧੂੰਅੇ ਦਾ ਕਾਰਣ ਕੀ ਹੈ……?”
” ਜੋ ਹੁਕਮ ਮਹਾਰਾਜ……”
ਸੇਵਕ ਧਰਤੀ ਵੱਲ ਗਿਆ ਤੇ ਆਪਣੀ ਰਿਪੋਰਟ ਤਿਆਰ ਕਰ ਕਾਫੀ ਸਮਾਂ ਪਾ ਵਾਪਿਸ ਯਮਰਾਜ ਕੋਲ਼ ਪਹੁੰਚਿਆ……
” ਮਹਾਰਾਜ ਇਹ ਨੀ ਸੁਧਰ ਸਕਦੇ…..” yamraj
” ਕੋਣ ਸੇਵਕ…..?”
” ਆਹੀ ਭਾਰਤੀਆਂ ਦੀ ਗੱਲ ਕਰਦਾ…ਹੋਰ ਕੋਣ ਹੋਣੇ ਆ….ਸਾਰੀ ਦੁਨੀਆਂ ਦੇਖੀ ਐ…ਪਰ ਇਹਨਾਂ ਨੇ ਤਾਂ ਅੱਤ ਈ ਕੀਤੀ ਹੋਈ ਐ……..”
” ਅੱਜ ਫਿਰ ਕੋਈ ਪੁੱਠਾ ਕਾਰਾ ਕਰਤਾ …..? ਸੇਵਕ ਮੈਂ ਵੀ ਇਹਨਾਂ ਤੋਂ ਬਹੁਤ ਪਰੇਸ਼ਾਨ ਹਾਂ….ਪਰ ਇੱਥੇ ਨਾਨਕ ਵਰਗੇ ਗੁਰੂਆਂ ਤੇ ਰਾਮ ਕ੍ਰਿਸ਼ਨ ਤੇ ਹੋਰ ਪੀਰ-ਪੈਗੰਬਰਾਂ ਨੇ ਵੀ ਜਨਮ ਲਿਆ ਜਿਸ ਕਰਕੇ ਮੈਂ ਇਹਨਾਂ ਨੂੰ ਹੁਣ ਤੱਕ ਬਖਸ਼ਦਾ ਆਇਆਂ ਹਾਂ…..ਪਰ ਜੇ ਇਹਨਾਂ ਦੇ ਇਹੀ ਹਲਾਤ ਰਹੇ ਤਾਂ ਮੈਂਨੂੰ ਕੋਈ ਸਖਤ ਐਕਸ਼ਨ ਲੈਣਾ ਪੈਣਾ….”
” ਮਹਾਰਾਜ ਤੁਸੀਂ ਜਾਨਣਾ ਨਹੀਂ ਚਾਹੋਗੇ ਇਹ ਧੂੰਆਂ ਕਿੱਥੋਂ ਆ ਰਿਹਾ…..?”
” ਉ ਸੋਰੀ ਸੋਰੀ…ਹਾਂ ਹਾਂ ਦੱਸੋ ਸੇਵਕ..ਗੱਲਾਂ ਗੱਲਾਂ ਵਿੱਚ ਮੈਂ ਤਾਂ ਪੁੱਛਣਾ ਹੀ ਭੁੱਲ ਗਿਆ…….?”
” ਮਹਾਰਾਜ ਜਿੰਨਾ ਘਰਾਂ ਵਿੱਚ ਇਸ ਸਾਲ ਮੁੰਡਾ ਹੋਇਆ…ਉਹ ਅੱਗ ਬਾਲ ਕੇ ਲੋਹੜੀ ਨਾਮ ਦਾ ਤਿਉਹਾਰ ਮਨਾ ਰਹੇ ਨੇ…ਗੰਦੇ ਗੰਦੇ ਅਸ਼ਲੀਲ ਗਾਣੇ ਲਾ ਨੱਚ ਰਹੇ ਨੇ…..ਕਈ ਥਾਂਈ ਦਾਰੂ ਪੀ ਕੇ ਬਕ ਬਕ ਕਰੀ ਜਾ ਰਹੇ ਨ ਤੇ ਬੱਕਰੇ ਬੁਲਾ ਰਹੇ ਨੇ……”
” ਤੇ ਜਿੰਨਾ ਘਰਾਂ ‘ਚ ਕੂੜੀਆਂ ਹੋਈਆਂ ਨੇ…..ਉਨਾ ਦਾ ਕੀ ….?”
” ਮਹਾਰਾਜ ਪਹਿਲੀ ਗੱਲ ਕਿ ਭਾਰਤ ਵਿੱਚ ਹੁਣ ਕੋਈ ਕੁੜੀ ਜਲਦੀ ਜੰਮਦੀ ਵੀ ਨਹੀਂ…ਪਹਿਲਾਂ ਹੀ ਢਿੱਡ ਵਿੱਚ ਮਾਰ ਦਿੱਤਾ ਜਾਂਦਾ…ਜੇ ਜੰਮ ਵੀ ਪੈਂਦੀ ਹੈ ਤਾਂ ਉਹਦਾ ਜੀਨਾ ਦੁੱਬਰ ਕਰ ਦਿੱਤਾ ਜਾਂਦਾ….ਰਾਹ ਜਾਂਦੀਆਂ ਧੀਆਂ ਦੇ ਅਮਗਾਂ ਨੂੰ ਭੈੜੀਆਂ ਨਿਗਾਵਾਂ ਨਾਲ ਟਟੋਲਿਆਂ ਜਾਂਦਾ…ਧੀਆਂ ਭੈਣਾਂ ਨੂੰ ਚੁੱਕ ਕੇ ਹਵਸ ਦਾ ਸ਼ਿਕਾਰ ਬਣਾ ਦਿੱਤਾ ਜਾਂਦਾ….ਡਰ ਡਰ ਕੇ ਮਾਪਿਆਂ ਨੂੰ ਸਾਰੀ ਜਿੰਦਗੀ ਗੁਜਾਰਨੀ ਪੈਂਦੀ ਹੈ…ਤਾਹੀਉਂ ਲੋਕ ਹੁਣ ਕੁੜੀ ਜੰਮੇ ਦੀ ਖੁਸ਼ੀ ਨਹੀਂ ਮਨਾਉਦੇਂ….”
” ਘੋਰ ਕਲਯੁਗ ! ਸੇਵਕ ਖੁਸ਼ੀ ਇੰਝ ਜੇ ਧੂੰਆਂ ਬਾਲ ਕੇ ਜਾਂ ਸ਼ਰਾਬਾਂ ਪੀ ਗੰਦੇ ਗਾਣਿਆਂ ਤੇ ਨੱਚਕੇ ਹੀ ਮਨਾਉਣੀ ਹੈ ਤਾਂ ਚੰਗਾ ਹੈ ਕਿ ਕੁੜੀਆਂ ਦੀ ਇੰਝ ਖੁਸ਼ੀ ਨਹੀਂ ਮਨਾਈ ਜਾਂਦੀ….ਜਿਸ ਨਾਲ ਇਹ ਆਪਣਾ ਤੇ ਵਾਤਾਵਰਨ ਦਾ ਨੁਕਸਾਨ ਕਰਦੇ ਨੇ…..ਪਰ ਜੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਇਹ ਲੋਕ ਕੁੜੀਆਂ ਜੰਮਣ ਤੋਂ ਡਰਦੇ ਨੇ ਤੇ ਮੁੰਡੇ ਸ਼ੌਂਕ ਨਾਲ ਜੰਮਦੇ ਨੇ…ਪਰ ਇਹਨਾਂ ਮੂਰਖ ਲੋਕਾਂ ਨੂੰ ਇਹ ਨਹੀਂ ਪਤਾ ਕਿ ਅੱਜਕੱਲ ਦੇ ਕਲਯੁਗੀ ਪੁੱਤਰ ਮਾਪਿਆਂ ਤੇ ਕੀ ਕੀ ਅੱਤਿਆਚਾਰ ਕਰਦੇ ਨੇ…ਪਰ ਜਿਸ ਘਰ ਵਿੱਚ ਧੀ ਹੁੰਦੀ ਹੈ…ਉਥੇ ਖੁਸ਼ੀਆਂ ਦਾ ਵਾਸਾ ਹੁੰਦਾ ਹੈ……ਰਹਿੰਦੀ ਉਮਰ ਤੱਕ ਧੀ ਨੂੰ ਮਾਪਿਆਂ ਦੀ ਫਿਕਰ ਹੁੰਦੀ ਹੈ…ਬਾਕੀ ਹੁਣ ਮਨਮੋਹਨ ਸਰਕਾਰ ਨੂੰ ਵੀ ਜਾਗ ਜਾਣ ਚਾਹੀਦਾ ਹੈ ਤੇ ਕੁੜੀਆਂ ਤੇ ਹੋ ਰਹੇ ਅੱਤਿਆਚਾਰਾਂ ਲਈ ਸ਼ਖਤ ਕਾਨੂੰਨ ਬਣਾਉਣੇ ਚਾਹੀਦੇ ਨੇ….”
” ਬਿਲਕੁੱਲ ਸਹੀ ਕਿਹਾ ਮਹਾਰਾਜ….ਮੂਰਖ ਲੋਕ ਨੇ ਇਹ….ਇਹ ਕੀ ਸਮਝਣਗੇ….”
“ਸੁਕਰ ਹੈ ਕਿ ਆਪਣੇ ਇੱਥੇ ਇਹ ਸਭ ਕੁਝ ਨਹੀਂ ਹੁੰਦਾ…….”
ਉਦੋਂ ਹੀ ਯਮਰਾਜ ਨੇ ਸੇਵਕ ਦੇ ਘਰ ਕੋਲ ਅੱਗ ਦੀ ਲਾਟ ਬਲਦੇ ਦੇਖਿਆ ਤੇ ਸੇਵਕ ਤੋਂ ਉਸ ਬਾਰੇ ਪੁੱਛਿਆ
” ਸੇਵਕ ਇਹ ਅੱਗ ਦੀ ਲਪਟ ਤਰੇ ਘਰ ਵੱਲੋਂ ਆ ਰਹੀ ਹੈ…..”
” ਉ ਸੋਰੀ ਸਰ……ਮੈਂ ਤਾਂ ਦੱਸਣਾ ਹੀ ਭੁੱਲ ਗਿਆ ਸੀ..ਅੱਜ ਮੈਂ ਅੱਧਾ ਘੰਟਾਂ ਜਲਦੀ ਜਾਵਾਂਗਾ ਜੀ..ਤੁਹਾਨੂੰ ਪਤਾ ਹੀ ਹੈ ਪਿਛਲੇ ਮਹੀਨੇ ਮੇਰੇ ਮੁੰਡਾ ਹੋਇਆ ਅੱਜ ਉਹਦੀ ਪਹਿਲੀ ਲੋਹੜੀ ਐ…ਤੁਸੀਂ ਵੀ ਜਰੂਰ ਆਇਉ ਹੁਣ ਮੈਂ ਚੱਲਦਾ…….”
ਯਮਰਾਜ ਦਾ ਇੰਨੀ ਗੱਲ ਸੁਣ ਮੂੰਹ ਉਤਰ ਗਿਆ । ਉਹ ਸੇਵਕ ਨੂੰ ਜਾਂਦਾ ਦੇਖਦਾ ਰਿਹਾ ਤੇ ਆਪਣੀ ਗਲਤੀ ਤੇ ਪਛਤਾਉਣ ਲੱਗਾ । ਕਿਉਂਕਿ ਜੋ ਇਹ ਸੇਵਕ ਯਮਰਾਜ ਨੇ ਭਰਤੀ ਕੀਤਾ ਸੀ ਉਹ ਵੀ ਭਾਰਤੀ ਸੀ ।

No comments: