www.sabblok.blogspot.com
ਨੌਜਵਾਨਾਂ ਨੇ ਰੱਜ ਕੇ ਪਾਏ ਭੰਗੜੇ ਤੇ ਨਾਲੇ 'ਅੱਧੀ ਕਿੱਕ ਤੇ ਸਟਾਰਟ' ਕੀਤੇ ਯਾਮ੍ਹੇ
ਨੌਜਵਾਨਾਂ ਨੇ ਰੱਜ ਕੇ ਪਾਏ ਭੰਗੜੇ ਤੇ ਨਾਲੇ 'ਅੱਧੀ ਕਿੱਕ ਤੇ ਸਟਾਰਟ' ਕੀਤੇ ਯਾਮ੍ਹੇ
ਬਰੇਸ਼ੀਆ,
30, ਅਪ੍ਰੈਲ, (ਸਵਰਨਜੀਤ ਸਿੰਘ ਘੋਤੜਾ) - ਇਟਲੀ ਵਿਚ ਸੂਫੀ ਕਲਾਕਾਰ ਸਤਿੰਦਰ ਸਰਤਾਜ ਦੀ
ਆਮਦ ਤੇ ਉਨ੍ਹਾਂ ਦੀ ਕਲਾ ਦੇ ਦੀਵਾਨਿਆਂ ਵਿਚ ਖੁਸ਼ੀ ਦੀ ਲਹਿਰ ਬਣੀ ਹੋਈ ਸੀ। ਉਨ੍ਹਾਂ ਨੇ
ਇਟਲੀ ਵਿਚ ਪਹਿਲਾਂ ਰੀਜੋਮਿਲੀਆ ਤੇ ਫਿਰ ਬਰੇਸ਼ੀਆ ਵਿਚ ਆਪਣੀ ਕਲਾ ਦਾ ਜਾਦੂ ਬਖੇਰਿਆ। ਇਸ
ਸੰਬੰਧੀ ਗੱਲਬਾਤ ਕਰਦਿਆਂ ਬਲਦੇਵ ਸਿੰਘ ਬੂਰੇ ਜੱਟਾਂ, ਤੇ ਵਿਜੇ ਯੂ ਕੇ ਨੇ ਦੱਸਿਆ ਕਿ
ਇਟਲੀ ਵਿਚ ਦਰਸ਼ਕਾਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਤੇ ਸਰਤਾਜ ਨੂੰ ਦੇਖਣ ਤੇ
ਸੁਣਨ ਲਈ ਸਰੋਤੇ ਵੱਧ ਚੜ੍ਹ ਕੇ ਪੁੱਜੇ। ਸ਼ਨੀਵਾਰ ਸ਼ਾਮ ਨੂੰ ਬਰੇਸ਼ੀਆ ਵਿਚ ਪੈਂਦੇ ਸ਼ਹਿਰ
ਮੋਂਨਤੀਕਿਆਰੀ ਵਿਚ ਹੋਏ ਸ਼ੋਅ ਵਿਚ ਪੰਜਾਬੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਸਭ
ਤੋਂ ਜਿਆਦਾ ਫੈਮਲੀਆਂ ਵਾਲੇ ਇਸ ਪ੍ਰੋਗਰਾਮ ਵਿਚ ਸਮੇਤ ਫੈਮਲੀਆਂ ਦੇ ਪੁੱਜੇ। ਇਸ
ਪ੍ਰੋਗਰਾਮ ਨੂੰ ਸਫਲਾ ਕਰਨ ਲਈ ਪ੍ਰਬੰਧਕਾਂ ਨੇ ਬਹੁਤ ਵੱਡੇ ਹਾਲ ਦਾ ਪ੍ਰਬੰਧ ਕੀਤਾ ਹੋਇਆ
ਸੀ। ਜਿਸ ਵਿਚ ਬਹੁਤ ਹੀ ਸੁੰਦਰ ਲਾਇਟਾਂ ਦੇ ਨਾਲ ਵਧੀਆ ਸਟੇਜ ਬਣੀ ਹੋਈ ਸੀ। ਸਤਿੰਦਰ
ਸਰਤਾਜ ਦੇ ਪੁੱਜਣ ਤੋਂ ਪਹਿਲਾਂ ਬਲਦੇਵ ਸਿੰਘ ਬੂਰੇ ਜੱਟਾਂ ਨੇ ਆਏ ਹੋਏ ਸਰੋਤਿਆਂ ਨੂੰ ਜੀ
ਆਇਆਂ ਕਿਹਾ ਤੇ ਨਾਲ ਹੀ ਜੋ ਸਰਤਾਜ ਦੇ ਨਾਲ ਯੂ ਕੇ ਅਤੇ ਹੋਰ ਮੁਲਕਾਂ ਤੋਂ ਸਰੋਤੇ
ਪੁੱਜੇ ਸਨ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਜਦੋਂ ਸਤਿੰਦਰ ਸਰਤਾਜ ਆਪਣੇ ਵਖਰੇ ਸਟਾਇਲ ਨਾਲ
ਸਟੇਜ ਤੇ ਪੁੱਜੇ ਤਾ ਪੰਡਾਲ ਵਿਚ ਮੌਜੂਦ ਦਰਸ਼ਕਾਂ ਨੇ ਤਾਲੀਆਂ ਦੀ ਗੜਗੜਾਹਟ ਨਾਲ ਉਨ੍ਹਾਂ
ਦਾ ਸਵਾਗਤ ਕੀਤਾ। ਸਤਿੰਦਰ ਸਰਤਾਜ ਨੇ ਇਟਲੀ ਦੇ ਦਰਸ਼ਕਾਂ ਦਾ ਧੰਨਵਾਦ ਕਰਦੇ ਹੋਏ ਆਪਣੀ
ਗਾਇਕੀ ਇੱਕ ਇਟਲੀ ਤੇ ਲਿਖੇ ਹੋਏ ਸ਼ੇਅਰ ਨਾਲ ਸ਼ੁਰੂ ਕੀਤੀ, ਅਤੇ ਉਸ ਤੋਂ ਬਾਦ ਉਨ੍ਹਾਂ ਨੇ
ਆਪਣਾ ਚਰਚਿਤ ਗੀਤ 'ਸਾਂਈ ਵੇ ਸਾਂਈ ਨਾਲ ਗਾਇਕੀ ਦਾ ਆਗਾਜ ਕੀਤਾ, ਇਸ ਤੋਂ ਬਾਦ ਉਨ੍ਹਾਂ
ਨੇ ਆਪਣੇ ਨਵੇਂ ਅਤੇ ਪੁਰਾਣੇ ਗੀਤਾਂ ਨਾਲ ਲੱਗਭੱਗ ਤਿੰਨ ਘੰਟੇ ਤੱਕ ਸਰੋਤਿਆਂ ਦਾ
ਮਨੋਰੰਜਨ ਕੀਤਾ। ਜਿਸ ਦੌਰਾਨ ਸਰੋਤਿਆਂ ਵੱਲੋਂ ਭਰਪੂਰ ਪਿਆਰ ਪ੍ਰਾਪਤ ਕੀਤਾ। ਨੌਜੁਆਨਾਂ
ਨੇ ਆਪਣੀ ਫਰਮਾਇਸ਼ ਦੇ ਸਾਰੇ ਗੀਤ ਸਰਤਾਜ ਕੋਲੋਂ ਸੁਣੇ, ਅਤੇ ਕਈ ਗੀਤਾਂ ਦੇ ਨਾਲ ਨਾਲ
ਗਾਇਆ ਵੀ, ਜਦੋਂ ਸਰਤਾਜ ਨੇ ਅੱਧੀ ਕਿੱਕ ਤੇ ਸਟਾਰਟ ਮੇਰਾ ਯਾਮਾ ਨੀ ਹੋਰ ਦੱਸ ਕੀ ਭਾਲਦੀ
ਗਾਇਆ ਤੇ ਪੰਡਾਲ ਵਿਚ ਮੌਜੂਦ ਤਕਰੀਬਨ ਸਾਰੇ ਹੀ ਨੌਜੁਆਨਾਂ ਨੇ ਭੰਗੜਾ ਵੀ ਪਾਇਆ ਤੇ
ਸਰਤਾਜ ਵੀ ਉਨ੍ਹਾਂ ਨੂੰ ਵੇਖ ਵੇਖ ਕੇ ਖੁਸ਼ ਹੁੰਦੇ ਰਹੇ। ਉਨ੍ਹਾਂ ਨਾਲ ਆਏ ਹੋਏ
ਮਿਊਜੀਸ਼ਨਾਂ ਨੇ ਵੀ ਬਹੁਤ ਵਧੀਆ ਮਿਊਜਿਕ ਵਜਾ ਕੇ ਗਾਇਕੀ ਨੂੰ ਹੋਰ ਵੀ ਉਭਾਰਿਆ। ਸਮਾਤਪਤੀ
ਤੇ ਬਹੁਤ ਸਾਰੀਆਂ ਫੈਮਲੀਆਂ ਅਤੇ ਨੌਜੁਆਨਾਂ ਨੇ ਸਤਿੰਦਰ ਸਰਤਾਜ ਨਾਲ ਫੋਟੋ ਖਿਚਵਾਈਆ ਤੇ
ਨਾਲ ਹੀ ਉਨ੍ਹਾਂ ਤੋਂ ਆਟੋਗਰਾਫ ਵੀ ਲਏ। ਕੁਲ ਮਿਲਾ ਕਿ ਇਹ ਸ਼ੌਅ ਬਹੁਤ ਹੀ ਸਫਲਤਾਪੂਰਵਕ
ਸੰਪੰਨ ਹੋਇਆ। ਇਸ ਪ੍ਰੌਗਰਾਮ ਦੀ ਫੋਟੋਗ੍ਰਾਫੀ ਘੋਤੜਾ ਸਟੂਡੀਓ ਬਰੇਸ਼ੀਆ ਵਾਲਿਆਂ ਵੱਲੋਂ
ਕੀਤੀ ਗਈ ਜੋ ਕਿ ਇਸ ਮੌਕੇ 'ਤੇ ਖਾਸ ਤੌਰ 'ਤੇ ਪੁੱਜੇ ਹੋਏ ਸਨ।
No comments:
Post a Comment