jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 29 April 2013

ਦਿੱਲੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਰੋਸ ਮਾਰਚ

www.sabblok.blogspot.com
ਜਲੰਧਰ, (ਟੋਨੀ/ਬਿੱਟੂ )-ਦੇਸ਼ ਵਿਚ ਲੜਕੀਆਂ ਦੀ ਹਰ ਪੱਖੋਂ ਰਾਖੀ ਕਰਨ ਦੇ ਦਾਅਵੇ ਕਰ ਰਹੀਆਂ ਹਨ ਉਥੇ ਇੰਨਾ ਜ਼ਿਆਦਾ ਪੁਲਸ ਪ੍ਰਸ਼ਾਸਨ ਹੋਣ ਦੇ ਬਾਵਜੂਦ ਵੀ ਅੱਜ ਦੇਸ਼ ਵਿਚ ਧੀਆਂ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ ਅਤੇ ਸਮੇਂ ਦੀਆਂ ਸਰਕਾਰਾਂ ਲੱਗਦਾ ਜਿਵੇਂ ਕੁੰਭਕਰਨੀ ਨੀਂਦੇ ਸੁੱਤੀਆਂ ਜਾਪ ਰਹੀਆਂ ਹਨ। ਪਿਛਲੇ ਦਿਨੀਂ ਦਿੱਲੀ ਵਿਚ ਮਾਸੂਮ 5 ਸਾਲ ਦੀ ਬੱਚੀ ਨਾਲ ਵਾਪਰੀ ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਕੀਤਾ | ਕਮਲ ਪੈਲੇਸ ਤੋਂ ਲੈ ਕੇ ਤਹਿਸੀਲ ਕੰਪਲੈਕਸ ਤੱਕ ਕੀਤੇ ਮਾਰਚ ਵਿਚ ਮਹਿਲਾ ਮੋਰਚਾ ਦੇ ਵਰਕਰਾਂ ਨੇ ਦਿੱਲੀ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਪ੍ਰਧਾਨ ਉਰਮਿਲ ਵੈਦ ਦਾ ਕਹਿਣਾ ਹੈ ਕਿ ਦਿੱਲੀ ਵਿਚ ਅਪਰਾਧ ਐਨੇ ਜ਼ਿਆਦਾ ਵਧ ਗਏ ਹਨ ਕਿ ਆਮ ਔਰਤਾਂ ਵਿਚ ਦਿੱਲੀ ਜਾਣ ਲਈ ਦਹਿਸ਼ਤ ਪਾਈ ਜਾ ਰਹੀ ਹੈ ਜਦਕਿ ਦਿੱਲੀ ਸਰਕਾਰ ਔਰਤਾਂ ਨੂੰ ਸੁਰੱਖਿਆ ਦੇਣ ਵਿਚ ਪੂਰੀ ਤਰਾਂ ਫ਼ੇਲ੍ਹ ਰਹੀ ਹੈ | ਬਮਹਿਲਾ ਮੋਰਚਾ ਦੇ ਆਗੂਆਂ ਨੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਦੇ ਨਾਂਅ ਡੀ. ਸੀ. ਸ਼ਰੂਤੀ ਸਿੰਘ ਨੂੰ ਮੰਗ ਪੱਤਰ ਦਿੱਤਾ | ਇਸ ਮੌਕੇ ਮਨਜੀਤ ਕੌਰ, ਬ੍ਜਿਿ ਬਾਲਾ, ਰੇਸ਼ਮ ਕੌਰ, ਸੁਨਾਇਣਾ, ਰਾਣੀ ਹੰਸ, ਰਮੇਸ਼ ਕੌਰ, ਕਮਲਜੀਤ ਕੌਰ, ਗੁਰਜੀਤ ਕੌਰ, ਸ਼ਸ਼ੀ ਸ਼ਰਮਾ, ਪ੍ਰਵੀਨ ਅਬਰੋਲ, ਪ੍ਰਵੀਨ ਸ਼ਰਮਾ ਤੇ ਹੋਰ ਵੀ ਮੈਂਬਰ ਹਾਜ਼ਰ ਸਨ |

No comments: