jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 29 April 2013

ਬਾਦਲ ਅੰਦਰ ਔਰੰਗਜ਼ੇਬ ਦੀ ਰੂਹ ਦਾਖਲ : ਬਾਜਵਾ

www.sabblok.blogspot.com
ਪੰਜਾਬ ਪੁਲਸ ਨੂੰ ਨੁਕੇਲ ਪਾ ਕੇ ਹੀ ਦਮ ਲਵਾਂਗਾ : ਜਾਖੜ
ਮੁੱਲਾਂਪੁਰ ਦਾਖਾ (ਪੀ ਟੀ ਆਈ )-ਗਾਲੀ-ਗਲੋਚ ਅਤੇ ਜਾਤੀ ਅਪਸ਼ਬਦ ਬੋਲਣ ਦੇ ਮਾਮਲੇ ਤਹਿਤ ਮੁੱਲਾਂਪੁਰ ਸ਼ਹਿਰ ਦੇ ਕਾਂਗਰਸੀ ਆਗੂਆਂ ਦੀ ਗ੍ਰਿਫ਼ਤਾਰੀ ਦੇ ਮਾਮਲੇ 'ਤੇ ਅੱਜ ਥਾਣਾ ਦਾਖਾ ਅੱਗੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਕੁਮਾਰ ਜਾਖੜ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵਲੋਂ ਧਰਨਾ ਦਿੱਤਾ ਗਿਆ।
ਇਸ ਧਰਨੇ ਦੌਰਾਨ ਸ਼ਾਮਲ ਹੋਏ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਬਾਦਲ ਅੰਦਰ ਔਰੰਗਜ਼ੇਬ ਦੀ ਰੂਹ ਨੇ ਪ੍ਰਵੇਸ਼ ਕਰ ਲਿਆ ਹੈ, ਜਿਸ ਕਰਕੇ ਪੰਜਾਬ ਅੰਦਰ ਅਮਨ-ਕਾਨੂੰਨ ਦੀ ਸਥਿਤੀ ਬਿਲਕੁਲ ਡਾਵਾਂਡੋਲ ਹੋ ਚੁੱਕੀ ਹੈ। ਥਾਣਿਆਂ ਰਾਹੀਂ ਰਾਜਨੀਤੀ ਕਰਕੇ ਅਕਾਲੀਆਂ ਵਲੋਂ ਗਲਤ ਪਰਚੇ ਦਿੱਤੇ ਜਾ ਰਹੇ ਹਨ ਪਰ ਤੁਹਾਨੂੰ ਕਿਸੇ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ, ਮੈਂ ਤੁਹਾਡੇ ਨਾਲ ਹਾਂ ਜਦ ਵੀ ਬੁਲਾਓਗੇ ਉਸੇ ਸਮੇਂ ਹਾਜ਼ਰ ਹੋਵਾਂਗਾ। ਉਨ੍ਹਾਂ ਆਖਿਆ ਕਿ ਪੰਜਾਬ ਪੁਲਸ ਨੂੰ ਆਪਣੀ ਵਰਦੀ 'ਤੇ ਖੁਦ ਵੀ ਵਿਸ਼ਵਾਸ ਨਹੀਂ ਰਹਿ ਗਿਆ। ਜਦੋਂ ਕਾਂਗਰਸ ਸਰਕਾਰ ਸੱਤਾ ਵਿਚ ਆਵੇਗੀ ਤਾਂ ਸਭ ਤੋਂ ਪਹਿਲਾਂ ਪੁਲਸ ਦੀ ਵਰਦੀ ਦਾ ਰੰਗ ਬਦਲਿਆ ਜਾਵੇਗਾ, ਜਿਸ ਵਿਚ ਜ਼ਮੀਰ ਨਾਮ ਦੀ ਕੋਈ ਚੀਜ਼ ਹੋਵੇਗੀ। ਉਨ੍ਹਾਂ ਆਖਿਆ ਕਿ ਜੇਕਰ ਪੁਲਸ ਨੂੰ ਇਹ ਆਖਿਆ ਜਾਵੇ ਕਿ ਆਪਣੇ ਪਿਓ ਦੀ ਪੱਗ ਲਾਹ ਲਿਆਓ ਤੁਹਾਨੂੰ ਥਾਣੇਦਾਰੀ ਦੇ ਦਿੱਤੀ ਜਾਵੇਗੀ ਤਾਂ ਇਹ ਉਹ ਵੀ ਲਾਹ ਦੇਣਗੇ। ਉਨ੍ਹਾਂ ਆਖਿਆ ਕਿ ਜਿਵੇਂ ਲੋਕਾਂ ਨੇ ਗੱਦਾਫੀ ਸਿਰ ਤਾਜ ਸਜਾਇਆ ਸੀ ਤਾਂ ਉਸਨੂੰ ਲਾਹਿਆ ਵੀ ਲੋਕਾਂ ਨੇ ਸੀ, ਤਬਦੀਲੀਆਂ ਸਾਰੇ ਕਿਤੇ ਆਈਆਂ ਨੇ ਅਤੇ ਤਬਦੀਲੀ ਪੰਜਾਬ ਅੰਦਰ ਵੀ ਆਵੇਗੀ ਤੇ ਉਹ ਦਿਨ ਦੂਰ ਨਹੀਂ। ਚੋਣਾਂ ਦੇ ਸਬੰਧ ਵਿਚ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਪਹਿਲਾਂ ਘਰ ਦੀ ਨੀਂਹ ਰੱਖੀ ਜਾਂਦੀ ਹੈ ਫ਼ਿਰ ਘਰ ਤਿਆਰ ਕੀਤਾ ਜਾਂਦਾ ਹੈ ਪਰ ਬਾਦਲ ਵਲੋਂ ਸਾਰਾ ਕੰਮ ਉਲਟ ਕੀਤਾ ਗਿਆ ਹੈ, ਪਹਿਲਾਂ ਜ਼ਿਲਾ ਪ੍ਰੀਸ਼ਦ ਚੋਣਾਂ ਫ਼ਿਰ ਬਲਾਕ ਸੰਮਤੀ ਅਤੇ ਫ਼ਿਰ ਪੰਚਾਇਤੀ, ਕਿਉਂਕਿ ਅਕਾਲੀਆਂ ਅੰਦਰ ਧੜੇਬੰਦੀ ਬਹੁਤ ਜ਼ਿਆਦਾ ਹੈ, ਜਿਸ ਕਾਰਨ ਹਰ ਪਿੰਡ ਵਿਚ ਇਨ੍ਹਾਂ ਦੇ 4-4 ਸਰਪੰਚੀ ਦੇ ਦਾਅਵੇਦਾਰ ਬੈਠੇ ਹਨ। ਇਸ ਲਈ ਚੋਣਾਂ ਹਾਰਨ ਡਰੋਂ ਪੰਚਾਇਤੀ ਚੋਣਾਂ ਬਾਅਦ ਵਿਚ ਕਰਵਾਈਆਂ ਜਾ ਰਹੀਆਂ ਹਨ।
ਧਰਨੇ ਵਿਚ ਪੁੱਜੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਆਖਿਆ ਕਿ ਪੰਜਾਬ ਅੰਦਰ ਧੀਆਂ-ਭੈਣਾਂ ਦੀਆਂ ਇੱਜ਼ਤਾਂ ਸੁਰੱਖਿਅਤ ਨਹੀਂ ਹਨ। ਉਨ੍ਹਾਂ ਆਖਿਆ ਕਿ ਜੋ ਪੁਲਸ ਵਾਲੇ ਆਪਣੀਆਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਦੀ ਰਾਖੀ ਨਹੀਂ ਕਰ ਸਕਦੇ, ਉਨ੍ਹਾਂ ਤੋਂ ਕੋਈ ਹੋਰ ਵੀ ਕੀ ਉਮੀਦ ਕੀਤੀ ਜਾ ਸਕਦੀ ਹੈ। ਕਾਂਗਰਸੀ ਵਿਧਾਇਕਾਂ ਦੇ ਬਾਈਕਾਟ ਤੋਂ ਬਾਅਦ 13 ਦਿਨ ਸੈਸ਼ਨ ਚੱਲਣ ਦੇ ਬਾਵਜੂਦ ਵੀ ਇਕ ਵਾਰ ਵੀ ਬਾਦਲ ਵਲੋਂ ਤਰਨਤਾਰਨ ਪੀੜਤਾ ਦੇ ਹੱਕ ਵਿਚ ਹਾਅ ਦਾ ਨਾਅਰਾ ਨਹੀਂ ਮਾਰਿਆ ਗਿਆ। ਉਨ੍ਹਾਂ ਮੁੱਲਾਂਪੁਰ ਦੀ ਜਬਰ-ਜ਼ਨਾਹ ਪੀੜਤ ਲੜਕੀ ਦੇ ਮੁੱਦੇ 'ਤੇ ਆਖਿਆ ਕਿ ਇਸ ਸ਼ਹਿਰ ਦੀ 10 ਸਾਲ ਦੀ ਗਰੀਬ ਬੱਚੀ ਦਾ ਸ਼ਹਿਰ ਦੇ ਕੁਝ ਵਿਅਕਤੀਆਂ ਵਲੋਂ ਕੀਤੇ ਗਏ ਜਬਰ-ਜ਼ਨਾਹ ਦੇ ਮੁੱਦੇ ਨੂੰ ਵੀ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਆਖਿਆ ਕਿ ਮੇਰੇ 4 ਸਾਲ ਅਜੇ ਹੋਰ ਬਾਕੀ ਹਨ ਤੇ ਮੈਂ ਪੰਜਾਬ ਪੁਲਸ 'ਤੇ ਨੁਕੇਲ ਪਾ ਕੇ ਹੀ ਰਹਾਂਗਾ। ਉਨ੍ਹਾਂ ਦੀਆਂ ਗੋਡੀਆਂ ਲੁਆ ਕੇ ਹੀ ਰਹਾਂਗਾ। ਮੈਨੂੰ ਮੇਰੇ ਪੰਜਾਬ ਦੀ ਫ਼ਿਕਰ ਹੈ, ਜਿਸ ਲਈ ਮੈਂ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ। ਮੈਂ ਪੰਜਾਬ ਨੂੰ ਮੁੜ ਤੋਂ ਸ਼ਾਂਤੀ ਪਸੰਦ ਸੂਬਾ ਦੇਖਣਾ ਚਾਹੁੰਦਾ ਹਾਂ ਜੋ ਕਾਂਗਰਸ ਸਰਕਾਰ ਵੇਲੇ ਸੀ।
ਇਸ ਸਮੇਂ ਜ਼ਿਲਾ ਪ੍ਰਧਾਨ ਮਲਕੀਤ ਸਿੰਘ ਦਾਖਾ, ਵਿਧਾਇਕ ਗੁਰਕੀਰਤ ਕੋਟਲੀ, ਸਾਬਕਾ ਵਿਧਾਇਕ ਜੱਸੀ ਖੰਗੂੜਾ, ਸਕੱਤਰ ਜਗਪਾਲ ਖੰਗੂੜਾ, ਵਿਕਰਮ ਬਾਜਵਾ, ਵਿਧਾਇਕ ਗੁਰਚਰਨ ਸਿੰਘ ਬੋਪਰਾਏ, ਵਿਧਾਇਕ ਅਮਰੀਕ ਸਿੰਘ ਢਿੱਲੋਂ, ਸਾਬਕਾ ਵਿਧਾਇਕ ਈਸ਼ਰ ਸਿੰਘ ਮਿਹਰਬਾਨ, ਮਹਿਲਾ ਕਾਂਗਰਸ ਦੀ ਪ੍ਰਧਾਨ ਮਾਲਤੀ ਥਾਪਰ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਸਾਬਕਾ ਵਿਧਾਇਕ ਹਰਮੋਹਿੰਦਰ ਸਿੰਘ, ਸ਼ਹਿਰੀ ਪ੍ਰਧਾਨ ਪਵਨ ਦੀਵਾਨ, ਭੁਪਿੰਦਰ ਸਿੰਘ ਸਿੱਧੂ, ਲਖਵੀਰ ਸਿੰਘ ਲੱਖਾ ਪਾਇਲ, ਗੁਰਮੇਲ ਸਿੰਘ ਪਹਿਲਵਾਨ, ਅਨੰਦਸਰੂਪ ਸਿੰਘ ਮੋਹੀ, ਕ੍ਰਿਸ਼ਨ ਕੁਮਾਰ ਬਾਵਾ, ਬਲਾਕ ਪ੍ਰਧਾਨ ਭਜਨ ਸਿੰਘ ਦੇਤਵਾਲ, ਸਕੱਤਰ ਮੇਜਰ ਸਿੰਘ ਮੁੱਲਾਂਪੁਰ, ਲੋਕ ਸਭਾ ਯੂਥ ਕਾਂਗਰਸ ਪ੍ਰਧਾਨ ਦੀਪਕ ਖੰਡੂਰ, ਦਲਬੀਰ ਸਿੰਘ ਨੀਟੂ, ਦਵਿੰਦਰ ਸ਼ਰਮਾ ਜੁਆਇੰਟ ਸੈਕਟਰੀ, ਜ਼ਿਲਾ ਪ੍ਰਧਾਨ ਲੀਨਾ ਟਪਾਰੀਆ, ਰਿੱਕੀ ਚੌਹਾਨ, ਦਲਜੀਤ ਸਿੰਘ ਹੈਪੀ ਜਾਂਗਪੁਰ, ਰਣਜੀਤ ਮਾਂਗਟ, ਤੇਲੂ ਰਾਮ ਬਾਂਸਲ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਗੁਰਮੇਲ ਸਿੰਘ ਗਿੱਲ ਬੇਰ ਕਲਾਂ, ਮਨਜੀਤ ਸਿੰਘ ਭਰੋਵਾਲ, ਗੁਰਦੀਪ ਸਿੰਘ ਭੈਣੀ, ਬਲਵਿੰਦਰ ਸਿੰਘ ਸੇਖੋਂ ਤੇ ਹੋਰ ਹਾਜ਼ਰ ਸਨ।
...ਆਪਣੇ ਬਾਪੂ ਨੂੰ ਦਿਖਾ ਦਿਓ ਰਿਕਾਰਡਿੰਗ
ਅੱਜ ਮੁੱਲਾਂਪੁਰ ਵਿਖੇ ਪੁਲਸ ਖਿਲਾਫ਼ ਪੰਜਾਬ ਪ੍ਰਦੇਸ਼ ਕਾਂਗਰਸ ਦੇ ਧਰਨੇ ਦੌਰਾਨ ਇੰਟੈਲੀਜੈਂਸੀ ਵਲੋਂ ਕੀਤੀ ਜਾ ਰਹੀ ਵੀਡੀਓ ਰਿਕਾਰਡਿੰਗ 'ਤੇ ਟਿੱਪਣੀ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਤੁਸੀਂ ਆਪਣੀ ਵੈਨ ਵਿਚੋਂ ਬਾਹਰ ਆ ਕੇ ਮੇਰੇ ਸਾਹਮਣੇ ਰਿਕਾਰਡਿੰਗ ਕਰ ਲਓ ਅਤੇ ਆਪਣੇ ਬਾਪੂ ਨੂੰ ਦਿਖਾ ਦਿਓ। ਉਨ੍ਹਾਂ ਆਖਿਆ ਕਿ ਅਸੀਂ ਕਦੇ ਨਾ ਡਰਨਾ, ਨਾ ਕਿਸੇ ਤੋਂ ਜਕਣਾ, ਸੱਚ 'ਤੇ ਪਹਿਰਾ ਈ ਦੇਣਾ।

No comments: