www.sabblok.blogspot.com
ਸਿੱਖ ਕੋਮ ਲਈ ਸੁਪਰੀਮ ਕੋਰਟ ਦਾ ਸਲਾਘਾ ਯੋਗ ਫੈਸਲਾ
ਬੀਤੇ
ਕੁਝ ਸਮੇਂ ਤੋਂ ਬੇਹੱਦ ਚਰਚਾ ਦਾ ਵਿਸ਼ਾ ਬਣੀ ਆ ਰਹੀ ਪੰਜਾਬੀ ਫਿਲਮ “ਸਾਡਾ ਹੱਕ”
ਬੇਸ਼ੱਕ ਮੌਜੂਦਾ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਪ੍ਰਦਰਸ਼ਿਤ ਕਰਨ ‘ਤੇ ਰੋਕ ਲਗਾ
ਦਿੱਤੀ ਸੀ। ਪਰ ਅੱਜ ਉਸ ਸਮੇਂ ਫਿਲਮ ਦੀ ਟੀਮ ਅਤੇ ਫਿਲਮ ਦੀ ਉਡੀਕ ਕਰ ਰਹੇ ਦਰਸ਼ਕਾਂ ਲਈ
ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਜਦੋਂ ਸੁਪਰੀਮ ਕੋਰਟ ਦੇ ਪੰਜ ਮੈਂਬਰੀ ਬੈਂਚ ਵੱਲੋਂ ਫਿਲਮ
ਸਾਡਾ ਹੱਕ ਤੋਂ ਪਾਬੰਦੀ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਫਿਲਮ
ਸਾਡਾ ਹੱਕ ਨੇ 5 ਅਪ੍ਰੈਲ ਨੂੰ ਦੇਸ਼ ਵਿਦੇਸ਼ ‘ਚ ਰਿਲੀਜ਼ ਹੋਣਾ ਸੀ ਪਰ ਐਨ ਮੌਕੇ ‘ਤੇ
ਪੰਜਾਬ ਸਰਕਾਰ ਵੱਲੋਂ ਫਿਲਮ ਨੂੰ ਪੰਜਾਬ ਵਿੱਚ ਪਾਬੰਦੀ ਦੇ ਹੁਕਮ ਜ਼ਾਰੀ ਕਰ ਦਿੱਤੇ ਸਨ।
ਬਹਾਨਾ ਇਹ ਘੜਿਆ ਸੀ ਕਿ ਇਸ ਫਿਲਮ ਦੇ ਪੰਜਾਬ ਵਿੱਚ ਪ੍ਰਦਰਸ਼ਿਤ ਹੋਣ ਨਾਲ ਮਾਹੌਲ ਖਰਾਬ
ਹੋ ਸਕਦਾ ਹੈ।
No comments:
Post a Comment