jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 30 April 2013

ਸਰੀ ਸੜਕ ਹਾਦਸੇ ਵਿੱਚ ਪੰਜਾਬੀ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਹੋਈਆਂ ਖ਼ਤਮ

ਸਰੀ ਸੜਕ ਹਾਦਸੇ ਵਿੱਚ ਪੰਜਾਬੀ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਹੋਈਆਂ ਖ਼ਤਮwww.sabblok.blogspot.com
ਸਰ੍ਹੀ, ਬੀਸੀ ਵਿੱਚ ਹੋਏ ਘਾਤਕ ਕਾਰ ਹਾਦਸੇ ਵਿੱਚ ਇੱਕ ਪੰਜਾਬੀ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਖ਼ਤਮ ਹੋ ਗਈਆਂ। ਇਹ ਪਰਿਵਾਰ ਸਰ੍ਹੀ ਦੇ ਹੀ ‘ਸਚਦੇਵਾ ਸਵੀਟਸ’ ਦੇ ਮਾਲਕ ਜੌਲੀ ਸਚਦੇਵਾ ਦਾ ਸੀ। ਪਰਿਵਾਰ ਦੇ ਨਜ਼ਦੀਕੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਰ ਵਿੱਚ ਉਸ ਵੇਲੇ ਜੌਲੀ ਸਚਦੇਵਾ ਦੀ ਪਤਨੀ ਰੀਨਾ, ਮਾਂ ਅਤੇ ਭੈਣ ਨੀਲਮ ਤੋਂ ਇਲਾਵਾ ਜੌਲੀ ਦਾ 5 ਸਾਲਾ ਪੁੱਤਰ ਅਨੀਸ਼ ਤੇ 3 ਸਾਲਾ ਧੀ ਜੈਸਿਕਾ ਮੌਜੂਦ ਸਨ। ਹਾਲੇ ਇੱਕ ਦਿਨ ਪਹਿਲਾਂ ਹੀ ਸਚਦੇਵਾ ਪਰਿਵਾਰ ਦੇ ਇਸ 5 ਸਾਲਾ ਬੱਚੇ ਦਾ ਜਨਮ ਦਿਨ ਸੀ ਅਤੇ ਉਨ੍ਹਾਂ ਐਤਵਾਰ ਸ਼ਾਮ ਉਸ ਦਾ ਕੇਕ ਕੱਟਣਾ ਸੀ। ਪਰਿਵਾਰ ਨੇ ਮੀਡੀਆ ਤੋਂ ਪ੍ਰਾਈਵੇਸੀ ਦੀ ਮੰਗ ਕੀਤੀ ਹੈ। ਇਹ ਸਾਰੇ ਐਤਵਾਰ ਨੂੰ ਸਤਿਸੰਗ ‘ਚ ਹਿੱਸਾ ਲੈਣ ਤੋਂ ਬਾਅਦ 176 ਸਟਰੀਟ ‘ਤੇ ਸਰ੍ਹੀ ਵੱਲ ਨੂੰ ਆ ਰਹੇ ਸਨ ਕਿ ਅਮਰੀਕੀ ਬਾਰਡਰ ਦੇ ਉੱਤਰ ਵੱਲ ਪੈਸੇਫਿਕ ਹਾਈਵੇਅ ਉੱਤੇ ਉਨ੍ਹਾਂ ਦੀ ਸੇਡਾਨ ਨੂੰ 11:00 ਵਜੇ ਦੇ ਕਰੀਬ ਇੱਕ ਚਿੱਟੇ ਰੰਗ ਦੀ ਵੈਨ ਨੇ ਟੱਕਰ ਮਾਰ ਦਿੱਤੀ। ਆਰਸੀਐਮਪੀ ਦੇ ਸਾਰਜੈਂਟ ਡੇਲ ਕਾਰ ਨੇ ਐਤਵਾਰ ਨੂੰ ਆਖਿਆ ਸੀ ਕਿ ਇੰਜ ਲੱਗ ਰਿਹਾ ਸੀ ਜਿਵੇਂ ਚਿੱਟੇ ਰੰਗ ਦੀ ਵੈਨ ਨੇ ਲਾਲ ਲਾਈਟ ਦੀ ਪਰਵਾਹ ਨਹੀਂ ਕੀਤੀ ਤੇ ਕਾਰ ਵਿੱਚ ਟਕਰਾ ਗਈ। ਟੱਕਰ ਐਨੀ ਜ਼ਬਰਦਸਤ ਸੀ ਕਿ ਕਾਰ ਵਿਚਕਾਰੋਂ ਦੋ ਟੋਟੋ ਹੋ ਕੇ ਖਿੱਲਰ ਗਈ। ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਇਕ ਔਰਤ ਅਤੇ ਇੱਕ ਬੱਚਾ ਹਾਦਸੇ ਤੋਂ ਬਾਅਦ ਵੀ ਕਾਰ ਦੀ ਪਿਛਲੀ ਸੀਟ ‘ਤੇ ਬੈਲਟ ਵਿੱਚ ਬੱਝੇ ਹੋਏ ਸਨ ਜਦਕਿ ਬੱਚੇ ਦਾ ਸਿਰ ਗਾਇਬ ਸੀ। ਜਿਲ੍ਹਾ ਬਠਿੰਡਾ ਨਾਲ ਸਬੰਧਤ ਇਸ ਪਰਿਵਾਰ ਨੇ ਕੈਨੇਡਾ ਆ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ। ਸਥਾਨਕ ਸਕੌਟ ਰੋਡ ਅਤੇ 75 ਐਵੇਨਿਊ ਵਾਲੇ ਪਲਾਜ਼ੇ ‘ਚ ਮੌਜੂਦ ‘ਸਚਦੇਵਾ ਸਵੀਟਸ’ ਦੇ ਮਾਲਕਾਂ ਨੇ ਆਪਣੀ ਨਿਮਰਤਾ ਅਤੇ ਇਮਾਨਦਾਰੀ ਸਦਕਾ ਸ਼ਹਿਰ ‘ਚ ਕਾਫੀ ਨਾਂ ਕਮਾਇਆ ਸੀ। ਹਾਦਸੇ ‘ਚ ਮੁੱਕਣ ਵਾਲੀ ਸਚਦੇਵਾ ਪਰਿਵਾਰ ਦੀ ਧੀ ਨੀਲਮ ਆਪਣੇ ਪਿੱਛੇ ਪਤੀ ਸਮੇਤ ਦੋ ਬੱਚੇ ਛੱਡ ਗਈ ਹੈ। ਵੈਨ ਦਾ 46 ਸਾਲਾ ਡਰਾਈਵਰ ਲੈਂਗਲੇ, ਬੀਸੀ ਤੋਂ ਸਬੰਧਤ ਹੈ ਤੇ ਉਸ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੂੰ ਹੀ ਇਸ ਹਾਦਸੇ ਦਾ ਜਿ਼ੰਮੇਵਾਰ ਮੰਨਿਆ ਜਾ ਰਿਹਾ ਹੈ। ਇਸੇ ਦੌਰਾਨ ਆਰਸੀਐਮਪੀ ਦੀ ਟਰੈਫਿਕ ਸਰਵਿਸਿਜ ਕ੍ਰਿਮੀਨਲ ਕੋਲੀਜ਼ਨ ਇਨਵੈਸਟੀਗੇਸ਼ਨ ਟੀਮ ਤੇ ਲੋਅਰ ਮੇਨਲੈਂਡ ਇੰਟੇਗ੍ਰੇਟਿਡ ਕੋਲੀਜ਼ਨ ਐਨਾਲਿਸਟ/ ਰੀਕੰਸਟ੍ਰਕਸ਼ਨ ਸਰਵਿਸਿਜ਼ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੀਆਂ ਹਨ। ਅਜੇ ਕਿਸੇ ਦੇ ਖਿਲਾਫ ਦੋਸ਼ ਆਇਦ ਨਹੀਂ ਕੀਤੇ ਗਏ ਹਨ। ਇਸ ਪਰਿਵਾਰ ਨਾਲ ਵਾਪਰੇ ਹਾਦਸੇ ਨਾਲ ਸਮੁੱਚਾ ਪੰਜਾਬੀ ਭਾਈਚਾਰਾ ਸੋਗ ਦੇ ਆਲਮ ‘ਚ ਡੁੱਬ ਗਿਆ ਹੈ।

No comments: