www.sabblok.blogspot.com
ਅੰਮ੍ਰਿਤਸਰ
26 ਅਪ੍ਰੈਲ (ਜਸਬੀਰ ਸਿੰਘ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇੱਕ ਸਾਬਕਾ ਹੈਡ
ਗ੍ਰੰਥੀ ਨੇ ਆਪਣੀ ਆਦਤ ਅਨੁਸਾਰ ਉਸ ਵੇਲੇ ਸੱਚਖੰਡ ਦੇ ਅੰਦਰ ਹੀ ਗਾਲੀ ਗਲੌਚ ਕੀਤਾ, ਜਦੋਂ
ਸੋ ਦਰੁ ਦੀ ਅਰਦਾਸ ਸਮੇਂ ਕੀਤਰਨੀ ਜੱਥੇ ਵੱਲੋ ਉਸ ਦੇ ਕਹਿਣ 'ਤੇ ਉਸ ਦੀ ਪਸੰਦ ਦਾ ਸ਼ਬਦ
ਨਾ ਪੜਿਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਰੋਮਣੀ ਕਮੇਟੀ ਪ੍ਰਧਾਨ ਸ਼੍ਰੀ ਅਵਤਾਰ ਸਿੰਘ ਮੱਕੜ ਦੀ ਸੁਚੱਜੇ ਪ੍ਰਬੰਧ ਨੂੰ ਉਸ ਵੇਲੇ ਗ੍ਰਹਿਣ ਲੱਗ ਗਿਆ, ਜਦੋਂ ਸ਼ਾਮੀ ਸੋ ਦਰ ਦੀ ਅਰਦਾਸ ਵੇਲੇ ਸ੍ਰੀ ਦਰਬਾਰ ਸਾਹਿਬ ਦਾ ਇੱਕ ਸਾਬਕਾ ਹੈਡ ਗ੍ਰੰਥੀ ਰਾਗੀ ਸਿੰਘਾਂ ਦੇ ਪਿਛਲੇ ਪਾਸੇ ਆ ਕੇ ਬੈਠ ਗਿਆ, ਤੇ ਕੀਤਰਨ ਕਰਨ ਵਾਲੇ ਰਾਗੀ ਜੱਥੇ ਨੂੰ ਆਪਣੀ ਪਸੰਦ ਦੇ ‘ਮੋਹਨ ਤੇਰੇ ਉਚੇ ਮੰਦਰ’ ਸ਼ਬਦ ਪੜਣ ਵਾਸਤੇ ਕਿਹਾ, ਪਰ ਰਾਗੀ ਸਿੰਘ ਨੇ ਉਸ ਦੀ ਫਰਮਾਇਸ਼ ਵੱਲ ਕੋਈ ਧਿਆਨ ਨਾ ਦਿੱਤਾ ਤੇ ਉਸ ਨੇ ਰਾਗੀ ਜੱਥੇ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ‘ਕਾਲੀਏ ਕੋਲੋ ਡਰ ਗਿਆ ਹੈਂ’।
ਇਸ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ ਬੈਠੇ ਸਨ। ਜਦੋਂ ਉਸ ਸਾਬਕਾ ਹੈਡ ਗ੍ਰੰਥੀ ਦੀ ਫਰਮਾਇਸ਼ ਪੂਰੀ ਨਾ ਹੋਈ, ਤਾਂ ਉਹ ਮੋਟੀ ਸਾਰੀ ਗਾਲ ਕੱਢ ਕੇ ਉਥੋ ਚੱਲਦਾ ਬਣਿਆ, ਜਦ ਕਿ ਇਸ ਮਹਾਂਪੁਰਸ਼ ਦੀ ਇਹ ਵੀ ਸ਼ਕਾਇਤ ਹੈ ਕਿ ਜਦੋਂ ਉਹ ਸ੍ਰੀ ਦਰਬਾਰ ਸਾਹਿਬ ਦਾ ਗ੍ਰੰਥੀ ਸੀ, ਤਾਂ ਉਸ ਨੇ ਉਸ ਸਮੇਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ ਵੀ ਇੱਕ ਸ਼ਰਧਾਲੂ ਨੂੰ ਸਪੀਕਰ ਵਿੱਚ ਗਾਲ ਕੱਢ ਦਿੱਤੀ ਸੀ ਕਿ, "ਕੰਜਰਦਿਆ ਭੁਲਾ ਕੇ ਛੱਡਿਆ ਹੀ।"
ਗਾਲ੍ਹਾਂ ਕੱਢਣ ਵਾਲੇ ਇਸ ਬਾਬੇ ਦਾ ਆਮ ਤੌਰ 'ਤੇ ਇਸ ਕਰਕੇ ਲੋਕ ਗੁੱਸਾ ਨਹੀਂ ਕਰਦੇ ਕਿ ਬਾਬਾ ਜੀ ਵਿਦਵਾਨ ਤਾਂ ਬਹੁਤ ਹਨ, ਪਰ ਗਾਨ੍ਹਾਂ ਕੱਢਣੀਆਂ ਉਹਨਾਂ ਨੂੰ ਵਿਰਸੇ ਵਿੱਚ ਮਿਲੀਆਂ ਹਨ। ਕਈ ਤਾਂ ਜਾਣ ਬੁੱਝ ਕੇ ਵੀ ਉਸ ਨੂੰ ਛੇੜ ਕੇ, ਅੱਜ ਵੀ ਉਸ ਕੋਲੋ ਗਾਲ੍ਹਾਂ ਦਾ ਪ੍ਰਸਾਦ ਲੈਣ ਦੇ ਆਦੀ ਹੋ ਗਏ ਹਨ, ਤੇ ਢੀਠਾਂ ਦੇ ਤਾਣ ਇਹ ਵੀ ਕਹਿੰਦੇ ਸੁਣੇ ਗਏ ਹਨ ਕਿ ਮਹਾਂਪੁਰਸ਼ਾਂ ਦੇ ਗਾਲ੍ਹਾਂ ਕੱਢਣ ਨਾਲ ਉਹਨਾਂ ਦੇ ਪਾਪ ਝੱੜ ਗਏ ਹਨ। ਗਾਲ੍ਹਾਂ ਕੱਢਣੀਆ ਭਾਂਵੇ ਉਹਨਾਂ ਦੇ ਜੀਵਨ ਦਾ ਹਿੱਸਾ ਬਣ ਚੁੱਕੀਆਂ ਹਨ, ਪਰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਗਾਲ੍ਹਾਂ ਕੱਢਣੀਆਂ ਕਿਸੇ ਵੀ ਵਿਅਕਤੀ ਨੂੰ ਸੋਭਾ ਨਹੀਂ ਦਿੰਦਾ।

No comments:
Post a Comment