www.sabblok.blogspot.com
30 ਅਪ੍ਰੈਲ - ਪੰਜਾਬੀ ਮਾਂ ਬੋਲੀ ਦੇ ਸਾਹਿਤ ਭੰਡਾਰ ਨੂੰ ਭਰਨ ਲਈ ਅਨੇਕਾਂ ਬੁੱਧੀ ਜੀਵੀ
ਲੇਖਕ, ਕਹਾਣੀ ਕਾਰ, ਨਾਵਲ ਕਾਰ, ਖੋਜਕਾਰ, ਲਿਖਾਰੀ ਕਵੀ ਵੱਖ - ਵੱਖ ਸਾਹਿਤ ਸਭਾਵਾਂ
ਨਾਲ ਜੁੜਕੇ ਅਤੇ ਕਈ ਸਾਹਿਤਕ ਮੈਗਜ਼ੀਨਾਂ ਅਤੇ ਵੈੱਬ ਸਾਈਟਾਂ ਰਾਹੀਂ ਇਸ ਮਹਾਨ ਕਾਰਜ ਵਿਚ
ਸਰਗਰਮ ਹਨ ,ਜਿਨ੍ਹਾਂ ਸਾਰਿਆਂ ਦਾ ਵਰਨਣ ਕਰਨਾ ਅਸੰਭਵ ਹੈ, ਪਰ ਜਦੋਂ ਕਿਤੇ ਆਪਣੇ ਆਪ ਨੂੰ
ਪੂਰੀ ਤਰ੍ਹਾਂ ਸਮ੍ਰਿਪਤ ੍ਰ ਤ੍ਰੈ ਮਾਸਿਕ ਮੈਗਜ਼ੀਨ " ਰੂਪਾਂਤ੍ਰ" ਦੇ ਸੰਪਾਦਕ ਦਾ ਨਾਂ
ਤੇ ਉਸ ਦੀ ਸੂਰਤ ਮੇਰੇ ਜ਼ਿਹਨ ਵਿਚ ਵਿਚ ਘੁੰਮਣ ਲੱਗ ਜਾਂਦੀ ਹੈ, ਤਾਂ ਮਨ ਕਰਦਾ ਹੈ ਕਿ
ਅਪਣੇ ਇਸ ਲੇਖ ਰਾਹੀਂ ਮੈਂ ਉਸ ਬਾਰੇ ਕੁੱਝ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਨ ਦਾ ਯਤਨ
ਕਰਾਂ। ਦਰਮਿਆਨਾ ਕੱਦ, ਮਾੜਕੂ ਜੇਹਾ ਸਰੀਰ, ਪਤਲਾ ਚੇਹਰਾ, ਕਨਕ ਵੰਨਾ ਰੰਗ, ਅੱਖਾਂ ਜ਼ਰਾ
ਅੰਦਰ ਨੂੰ ਧੱਸੀਆਂ ਹੋਈਆਂ ਖੁੱਲ੍ਹਾ ਭਰਵਾਂ ਦਾੜ੍ਹਾ, ਜ਼ਰਾ Aੱੱਪਰ ਵੱਲ ਨੂੰ ਸਿੱਧੇ
ਸੁਆਰੇ ਹੋਏ ਚੇਹਰੇ 'ਤੇ ਸੱਜਦੇ ਮੁਛਹਿਰੇ, ਜਚਦਾ ਪਰ ਸਾਦਾ ਮੁਰਾਦਾ ਪਹਿਰਾਵਾ ਹਲਕੇ ਰੰਗ
ਦੀ ਬੜੇ ਸੁਹਜ ਨਾਲ ਬੰਨ੍ਹੀ ਪੱਗ ਉਸ ਦੀ ਸ਼ਖਸੀਅਤ ਨੂੰ ਨਿਖਾਰਦੀ ਹੈ, ਮਿਲਣ ਸਾਰ, ਮਿੱਠ
ਬੋਲੜਾ ਸਾਫ ਗੋ ਸਪਸ਼ਟ, ਗੱਲ ਕਰਦਿਆਂ ਖੰਘੂਰਾ ਜੇਹਾ ਮਾਰ ਕੇ ਅਪਣੀ ਗੱਲ ਤੋਰਨੀ, ਅਪਣੀ
ਗੱਲ ਦੇ ਵਿਸ਼ੇ ਨੂੰ ਪੂਰੇ ਵਿਸਥਾਰ ਨਾਲ ਕਹਿਣਾ ਉਸ ਦਾ ਸੁਭਾਅ ਹੈ, ਯੋਗਤਾ ਐਮ, ਏ, ਤੱਕ
ਹੈ, ਕਿੱਤੇ ਵਜੋਂ ਅਧਿਆਪਕ ਹੈ, ਤੇ ਅਪਣਾ ਜੱਦੀ ਪਿੰਡ ਛੱਡ ਕੇ ਉਸ ਨੇ ਅਪਣਾ ਰੈਣ ਬਸੇਰਾ
ਅਪਣੀ ਨੌਕਰੀ ਵਾਲੇ ਕਸਬੇ ਦੀਨਾ ਨਗਰ(ਗੁਰਦਾਸਪੁਰ) ਜੀ ਟੀ ਰੋਡ ਦੇ ਕੰਡੇ ਤੇ ਬਣਾ ਲਿਆ,
ਜਿੱਥੇ ਤ੍ਰੈ ਮਾਸਿਕ ਮੈਗਜ਼ੀਨ " ਰੂਪਾਂਤ੍ਰ ",ਜਿਸ ਦੀ ਨੀਂਹ ਪ੍ਿਰਸੱਧ ਕਥਾ ਕਾਰ ਅਤੇ
ਸਵਤੰਤਰਤਾ ਸੰਗ੍ਰਾਮੀ ਗਿਆਨੀ ਮਾਨ ਸਿੰਘ ਝਾਵਰ ਦੇ ਵੱਡੇ ਬੇਟੇ, ਅੰਤਰ ਰਾਸ਼ਟਰੀ ਲੇਖਕ
ਪੂਰਨ ਸਿੰਘ ਇੰਗਲੈਂਡ ਨੇ ਅੱਜ ਤੋਂ ਲਗ ਪਗ ਦੱਸ ਕੁ ਸਾਲ ਪਹਿਲਾਂ ਰੱਖੀ ਸੀ, ਜਿਸ ਦੇ
ਪਹਿਲੇ ਸੰਪਾਦਿਕ ਉਨ੍ਹਾਂ ਦੇ ਛੋਟੇ ਭਰਾ ਪ੍ਰੌਫੈਸਰ ਵਰਿੰਦਰ ਸਿੰਘ ਸਨ। ਜੋ ਅੰਗ੍ਰੇਜ਼ੀ ਤੇ
ਫਾਰਸੀ ਦੇ ਚੰਗੇ ਵਿਦਵਾਨ ਸਨ। ਇਸ ਮੈਗਜ਼ੀਨ ਦੀ ਸਰਪ੍ਰਸਤੀ ਉਨ੍ਹਾਂ ਦੀ ਸੁਯੋਗ ਪਤਨਂੀ
ਸ੍ਰੀਮਤੀ ਤਾਰਾ ਵਤੀ ਸਨ। ਜੋ ਦੋਵੇਂ ਹੀ ਮੌਤ ਦੇ ਜਾਬਰ ਪੰਜੇ ਨੇ ਸਾਥੋਂ ਖੋਹ ਲਏ ਹਨ
ਬੇਸ਼ੱਕ ਇਹ ਮੈਗਜੀਨ ਉਨ੍ਹਾਂ ਦੇ ਪਿੰਡ ਝਾਵਰ(ਗੁਰਦਾਸਪੁਰ) ਤੋਂ ਹੀ ਨਿਕਲਦਾ ਰਿਹਾ ਪਰ ਇੱਸ
ਦੀ ਰੂਪ ਰੇਖਾ ਧਿਆਨ ਸਿੰਘ ਵੱਲੋਂ ਦੀਨਾ ਨਗਰ ਵਿਖੇ ਹੀ ਤਿਆਰ ਹੁੰਦੀ ਰਹੀ, ਪ੍ਰੋਫੈਸਰ
ਸਾਹਬ ਦੀ ਯੋਗਤਾ ਅਤੇ ਸੂਝ ਸਿਆਣਪ ਕਰਕੇ ਰੂਪਾਂਤਰ ਅਪਣੀ ਨਿਰੰਤਰ ਤੋਰ ਬਿਨਾਂ ਕਿਸੇ
ਇਸ਼ਤਹਾਰ ਵਗੈਰਾ ਦੀ ਆਰਥਿਕ ਸਹਾਇਤਾ ਬਿਨਾਂ ਚਲਦਾ ਰਿਹਾ, ਪਰ ਪ੍ਰੋਫੈਸਰ ਵੀਰਿੰਦਰ ਸਿੰਘ
ਦੀ ਅਚਾਣਕ ਮੌਤ ਹੋਣ ਜਾਣ ਕਰਕੇ ਇਸ ਮੈਗਜ਼ੀਨ ਦੀ ਸੰਪਾਦਕੀ ਦੀ ਪੂਰੀ ਜ਼ਿਮੇਵਾਰੀ ਧਿਆਨ
ਸਿੰਘ " ਸ਼ਾਹ ਸਕੰਦਰ " ਦੇ ਸਿਰ ਪੈ ਗਈ, ਜਿਸ ਨੂੰ ਪੂਰੀ ਤਨ ਦੇਹੀ ਨਾਲ ਉਹ ਨਿਭਾ ਰਿਹਾ
ਹੈ। ਸੰਪਾਦਕ ਦੇ ਤੌਰ 'ਤੇ ਉਹ ਇਕ ਵਧੀਆ ਸੰਪਾਦਕ ਹੈ। ਕਹਾਣੀ ਕਾਰ ਤੇ ਕਵੀ ਹੈ। ਸੂਫੀਆਨਾ
ਰੰਗ ਵਿਚ ਦੋਹੜੇ ਵੀ æਿਲਖਦਾ ਹੈ। ਅਪਣੇ ਸੁਰੀਲੇ ਗਲੇ ਰਾਂਹੀਂ ਜਦ ਉਹ ਅਪਣੀ ਕੋਈ ਕਵਿਤਾ
ਜਾਂ ਦੋਹੜਾ ਗਾ ਕੇ ਸਾਜ਼ਾਂ ਨਾਲ ਕਿਸੇ ਪ੍ਰੋਗ੍ਰਾਮ 'ਤੇ ਸਟੇਜ 'ਤੇ ਗਾਂਦਾ ਹੈ ਤਾਂ
ਸ੍ਰੋਤੇ ਮੰਤ੍ਰ ਮੁਘਦ ਕਰ ਦੇਂਦਾ ਹੈ। ਹਰ ਸਾਲ ਅਪਣੇ ਜਨਮ ਦਿਨ ਦੇ ਬਹਾਨੇ ਉਹ ਅਪਣੇ
ਵੇਹੜੇ " ਮੇਲਾ ਕਲਮਾਂ ਦਾ " ਦਾ ਇੱਕ ਰੰਗਾ ਰੰਗ ਪ੍ਰੋਗ੍ਰਾਮ ਰਚਾਉਂਦਾ ਹੈ, ਤਾਂ
ਸ਼ਾਇਰਾਂ, ਗੀਤ ਕਾਰਾਂ, ਕਲਾਕਾਰਾਂ, ਲੇਖਕਾਂ ਦਾ ਇਹ ਸੰਗਮ ਵੇਖਣ ਯੋਗ ਹੂੰਦਾ ਹੈ। ਬਾਹਰੋਂ
ਆਏ ਲੇਖਕ ਮਹਿਮਾਂਨਾਂ ਦੇ ਲੰਗਰ ਵਿਚ ਗੰਨੇ ਦੇ ਰੱਸ ਵਿਚ ਪਕਾਈ ਖੀਰ, ਮੱਕੀ ਦੀ ਰੋਟੀ
ਨਾਲ ਸਰ੍ਹੋਂ ਦਾ ਸਾਗ ਉਚੇਚਾ ਤਿਆਰ ਕਰਕੇ ਪਰੋਸਿਆ ਜਾਂਦਾ ਹੈ। ਮਹਿਮਾਣ ਨਿਵਾਜ਼ੀ ਵਿੱਚ
ਅਪਣੀ ਖੁਸ਼ੀ ਸਮਝਦਾ ਹੈ। ਉਸ ਦੇ ਨਾਮ ਨਾਲ ਉਸ ਦਾ ਉੱਪ ਨਾਮ " ਸ਼ਾਹ ਸਕੰਦਰ " ਕਿਵੇਂ ਜੁੜ
ਗਿਆ ਇਹ ਵੀ ਇੱਕ ਬੜੀ ਰੌਚਕ ਗੱਲ ਹੈ। ਗੁਰਦਾਪੁਰ ਪਠਾਨ ਕੋਟ ਜੀ ਟੀ ਰੋਡ 'ਤੇ ਦੀਨਾ ਨਗਰ
ਦੇ ਨਾਲ ਹੀ ਜਿੱਥੇ ਉਸ ਦਾ ਕੋਠੀ ਨੁਮਾ ਖੁਲ੍ਹਾ ਘਰ ਹੈ। ਬੜੀ ਹੀ ਹਰੀ ਭਰੀ ਰਮਣੀਕ ਥਾਂ
ਤੇ ਹੈ। ਇਸ ਦੇ ਲਹਿੰਦੇ ਪਾਸੇ ਥੋੜ੍ਹੀ ਦੂਰ ਤੇ ਕਿਸ ਫੱਕਰ ਸ਼ਾਹ ਸਕੰਦਰ ਦਾ ਮਜ਼ਾਰ ਹੈ।
ਜਿਸ ਤੇ ਹਰ ਸਾਲ ਮੇਲਾ ਲੱਗਦਾ ਹੈ। ਬੜੀਆਂ ਰੌਣਕਾਂ ਲਗਦੀਆਂ ਹਨ। ਉਸ ਦਾ ਘਰ ਵੀ ਏਸੇ ਥਾਂ
ਦੇ ਨੇੜੇ ਹੋਣ ਕਾਰਣ ਉਸ ਦੇ ਨਾਂ ਨਾਲ ਵੀ ਉਸ ਦੇ ਨਾਂ ਨਾਲ ਸ਼ਾਹ ਸਕੰਦਰ ਜੁੜ ਗਿਆ ਲਗਦਾ
ਜਾਪਦਾ ਹੈ। ਉਸ ਨੂੰ ਵੱਖ ਤਰ੍ਹਾਂ ਦੇ ਫੁੱਲ ਬੂਟੇ ਲਗਾਣ ਦਾ ਸ਼ੌਕ ਹੈ। ਇਸ ਲਈ ਉਸ ਨੇ
ਅਪਣੇ ਘਰ ਦੇ ਸਾਮ੍ਹਣੇ ਭਾਂਤ 2 ਦੇ ਸੁੰਦਰ ਫੱਲਾਂ ਫਲਾਂ ਵਾਲੇ ਬੂਟੇ ਲਗਾਏ ਹੋਏ ਹਨ।
ਜਿਨ੍ਹਾਂ ਦੀ ਸਾਂਭ ਸੰਭਾਲ ਉਹ ਆਪ ਕਰਦਾ ਹੈ। ਅਪਣੀਆਂ ਰੰਗ ਬਰੰਗੀਆਂ ਰਚਨਾਂਵਾਂ ਵਾਂਗ,
ਲਿਖਣ ਵੇਲੇ ਲਿਖਦਾ ਤੇ ਕਦੇ ਬਗੀਚੀ ਵਿਚ ਰੰਬੀ ਫੜੀ ਗੋਡੀ ਆਦਿ ਕਰਦਾ ਉਹ ਆਮ ਵੇਖਿਆ ਜਾ
ਸਕਦਾ ਹੈ। ਉਸ ਦੇ ਗੇਟ ਤੇ " ਤ੍ਰੈ ਮਾਸਿਕ ਰੂਪਾਂਤ੍ਰ ਦਾ ਸੁੰਦਰ ਅੱਖਰਾਂ ਵਿਚ ਲਿਖਿਆ
ਲੱਗਾ ਬੋਰਡ ਉਸ ਦੇ ਘਰ ਦੀ ਪਛਾਣ ਹੈ। ਰੂਪਾਂਤ੍ਰ ਨੇ ਉਸ ਨੂੰ ਅਤੇ ਉਸ ਨੇ ਰੂਪਾਂਤ੍ਰ ਦੀ
ਦਿੱਖ ਵਿਚ ਪੂਰਾ ਯੋਗਦਾਨ ਪਾਇਆ ਹੈ। ਜਿਸ ਕਾਰਣ ਉਸ ਨੂੰ ਮਿਲਣ ਵਾਲੇ ਲੋਕਾਂ ਦੀ ਜਿਨ੍ਹਾਂ
ਵਿਚ ਬਹੁਤੇ ਮਿਤ੍ਰ ਪਿਆਰੇ ਲੇਖਕ ਹੀ ਹੁੰਦੇ ਹਨ ਜੋ ਇਸ ਬੋਰਡ ਕਰਕੇ ਸੌਖੇ ਹੀ ਉਨ੍ਹਾਂ
ਦਾ ਟਿਕਾਣਾ ਲੱਭ ਲੈਂਦੇ ਹਨ। ਆਉਣ ਜਾਣ ਦਾ ਸਿਲਸਲਾ ਬਣਿਆ ਰਹਿੰਦਾ ਹੈ। ਜਦ ਵੀ ਕੋਈ ਉਸ
ਨੂੰ ਮਿਲਣ ਲਈ ਜਾਵੇ ਅਪਣਾ ਹੱਥਲਾ ਕੰਮ ਛੱਡ ਕੇ ਉਹ ਉਸ ਵੱਲ ਪੂਰਾ ਧਿਆਨ ਦੇਂਦਾ ਹੈ ਤੇ
ਕਈ ਸਾਹਿਤਕ ਵਿਸਿਆਂ ਤੇ ਚਰਚਾ ਕਰਦੇ ਹੋਏ ਕਦੇ ਅੱਕਦਾ ਨਹੀਂæ ਅਤੇ ਚਾਹ ਪਾਣੀ ਦੀ ਪੂਰੀ
ਸੇਵਾ ਵੀ ਕਰਦਾ ਹੈ। ਦੋ ਬੇਟੇ ਤੇ ਇੱਕ ਬੇਟੀ ਚੰਗਾ ਪੜ੍ਹ ਕੇ ਚੰਗੀਆਂ ਨੌਕਰੀਆਂ ਤੇ ਲੱਗੇ
ਹੋਏ ਹਨ। ਘਰ ਵਿਚ ਮੀਆਂ ਬੀਵੀ ਤੇ ਬ੍ਰਿਧ ਨੇਤ੍ਰਹੀਨ ਮਾਂ ਹੈ। ਘਰ ਦੇ ਕੰਮ ਲਈ ਕਦੇ ਕੋਈ
ਨੌਕਰ ਰੱਖਦੇ ਹਨ ਪਰ ਬਹੁਤਾ ਕੰਮ ਹੱਥੀਂ ਆਪ ਕਰਦੇ ਹਨ। ਬੁਢੇਪੇ ਵਿਚ ਮਾਂ ਦੀ ਡੰਗੋਰੀ
ਆਪ ਬਣਕੇ ਇਸ ਲੇਖਕ ਦੀ ਮਾਂ ਪ੍ਰਤੀ ਸੇਵਾ ਨੇ ਮੇਰਾ ਧਿਆਨ ਇਸ ਲੇਖਕ ਵੱਲ ਖਿੱਚਆ ਹੈ। ਉਹ
ਨਿਰੀ ਕਹਿਣੀ ਨਹੀਂ ਕਰਨੀ ਵਿਚ ਵੀ ਯਕੀਨ ਰੱਖਦਾ ਹੈ। ਅੁੱਜ ਉਸ ਨੂੰ ਮਿਲਿਆ ਲਗ ਪਗ ਪੰਜ
ਸਾਲ ਹੋਣ ਵਾਲੇ ਹਨ। ਪਤਾ ਨਹੀਂ ਉਸ ਦੀ ਮਾਂ ਇਸ ਦੁਨੀਆ ਵਿਚ ਹੈ ਜਾਂ ਨਹੀਂ, ਪਰ ਉਸ ਦਾ
ਮਾਂ ਪ੍ਰਤੀ ਵੇਖਿਆ ਮੋਹ ਪਿਆਰ ਮੈਨੂੰ ਅਜੇ ਵੀ ਯਾਦ ਹੈ। ਉਸ ਦਾ ਸਾਹਿਤਕ ਸਫਰ ਹੋਰ
ਸੁਖਾਂਵਾਂ ਬਨਾਉਣ ਲਈ ਉਸ ਨੇ ਬੜੇ ਉਦਮ ਨਾਲ ਦੀਨਾ ਨਗਰ ਵਿਚ ਇੱਕ ਇੰਟਰ ਨੈਸ਼ਨਲ ਸਾਹਿਤ
ਸਭਾ ਵੀ ਬਣਾਈ ਹੈ, ਜਿਸ ਵਿਚ ਪ੍ਰਸਿਧ ਹਾਸ ਰੱਸ ਵਿਅੰਗ ਲੇਖਕ ਕਵੀ ਤਾਰਾ ਸਿੰਘ," ਖੋਜੇ
ਪੁਰੀ " ਤੇ ਮੰਗਤ ਚੰਚਲ ਵਰਗੇ ਗਜ਼ਲ ਗੋ ਕਵੀ ਹਨ, ਜੋ ਰੂਪਾਂਤ੍ਰ ਨੂੰ ਜਾਰੀ ਰੱਖਣ ਵਿਚ
ਸ਼ਾਹ ਸਕੰਦਰ ਦੀ ਸੱਜੀ, ਖੱਬੀ ਬਾਂਹ ਵਾਂਗ ਹਨ। ਮੈਨੂੰ ਇੱਥੇ ਵਿਦੇਸ਼ ਵਿਚ ਆਉਣ ਕਰਕੇ"
ਰੂਪਾਂਤ੍ਰ" ਤੋਂ ਮੇਰੀ ਦੂਰੀ ਹੋ ਗਈ , ਅਪਣੇ ਇੱਕ ਲੇਖਕ ਮਿੱਤ੍ਰ ਰਾਂਹੀਂ ਜਦ ਧਿਆਨ ਸਿੰਘ
" ਸ਼ਾਹ ਸਕੰਦਰ ਦਾ ਫੋਨ ਨੰਬਰ ਲੈ ਕੇ ਜਦ ਉਸ ਨੂੰ ਫੋਨ ਕੀਤਾਂ ਤਾਂ ਉਸ ਦੀ ਮਿੱਠੀ ਪਿਆਰੀ
ਆਵਾਜ਼ ਸੁਣਕੇ ਬੜੀ ਖੁਸ਼ੀ ਹੋਈ, ਬੜੀ ਦੇਰ ਤੱਕ ਉਸ ਨਾਲ ਉਸ ਦੀ ਸੇਹਤ ਬਾਰੇ, ਰੂਪਾਂਤ੍ਰ
ਬਾਰੇ ਗੱਲਾਂ ਹੋਈਆਂ, ਇਵੇਂ ਲਗਦਾ ਸੀ ਜਿਵੇਂ ਉਨ੍ਹਾਂ ਪਲਾਂ ਵਿਚ ਮੈਂ ਵਿਦੇਸ਼ ਨਹੀਂ ਉਸ
ਦੇ ਘਰ ਪਹਿਲਾਂ ਵਾਂਗ ਅਸੀਂ ਇੱਕ ਦੂਜੇ ਦੇ ਰੂਬਰੂ ਹੋਈਏ,ਸਭ ਤੋਂ ਵੱਡੀ ਗੱਲ ਇਹ ਸੁਣ ਕੇ
ਮਨ ਉਦਾਸ ਹੋਇਆ ਕਿ ਉਹ ਜੀ ਟੀ ਰੋਡ ਤੇ ਸ਼ਾਹ ਸਕੰਦਰ ਫੱਕਰ ਦੇ ਮਜ਼ਾਰ ਨੇੜਲਾ ਘਰ ਵੇਚ ਕੇ
ਉਹ ਕੁੱਝ ਕਾਰਨਾਂ ਕਰਕੇ ਦੀਨਾ ਨਗਰ ਦੀ ਕਿਸੇ ਨਵੀਂ ਥਾਂ ਤੇ ਅਪਣਾ ਛੋਟਾ ਜੇਹਾ ਆਲ੍ਹਣਾ
ਬਣਾ ਕੇ ਰਹਿਣ ਲੱਗ ਪਿਆ ਹੈ ,ਤੇ ਉਮਰ ਦੇ ਇਸ ਆਖਰੀ ਪੜਾਂ ਤੇ ਰੂਪਾਂਤ੍ਰ ਨਾਲ ਅਪਣੀ
ਸਾਹਾਂ ਦੀ ਸਾਂਝ ਬਣਾਈ ਇੱਕ ਸਾਹਿਤਕ ਜੀਵਣ ਜੀ ਰਿਹਾ ਹੈ, ਭਾਵੇਂ ਕੁਝ ਛੋਟੇ ਮੋਟੇ ਐਕਸੀ
ਡੈਂਟਾਂ ਅਤ ਹੋਰ ਛੋਟੀਆਂ ਮੋਟੀਆਂ ਬੀਮਾਰੀਆਂ ਕਰਕੇ ਸਰੀਰਕ ਤਕਲੀਫਾਂ ਦਾ ਸਾਮ੍ਹਣਾ ਕਰਦੇ
ਹੋਏ ਉਹ ਸਰੀਰਕ ਪੱਖੋਂ ਕਾਫੀ ਕਮਜ਼ੋਰ ਹੋ ਚੁਕਾ ਹੈ ਫਿਰ ਵੀ ਉਹ ਰੂਪਾਂਤ੍ਰ ਦੀ ਸੁਯੋਗ
ਸੰਪਾਦਕੀ ਰਾਂਹੀਂ ਉਹ ਵਧੀਆ ਲੇਖਕ ਬੁਧੀ ਜੀਵੀਆਂ ਸ਼ਾਇਰਾਂ ਨੂੰ ਪਾਠਕਾਂ ਨਾਲ ਜੋੜਨ ਦਾ
ਉਪਰਾਲਾ ਕਰ ਰਿਹਾ ਹੈ, ਜੋ ਸਾਹਿਤ ਜਗਤ ਨੂੰ ਉਸ ਦੀ ਇਹ ਇੱਕ ਬੜੀ ਵੱਡੀ ਦੇਣ ਹੈ।
ਰੂਪਾਂਤ੍ਰ ਦੇ ਲੇਖਕ ਦੇਸ਼ ਪ੍ਰਦੇਸ਼ ਵਿਚ ਬੈਠੇ ਲਿਖਦੇ ਲੇਖਕ ਵੀ ਰੂਪਾਂਤ੍ਰ ਵਿਚ ਛਪਣਾ ਮਾਣ
ਵਾਲੀ ਗੱਲ ਸਮਝਦੇ ਹਨ। ਇੱਕ ਵੱਡੀ ਗੱਲ ਖਾਸ ਇਹ ਹੈ ਕਿ "ਰੂਪਾਂਤ੍ਰ " ਇੱਕ ਨਿਰੋਲ
ਸਾਹਿਤਕ ਮੈਗਜ਼ੀਨ ਹੈ ਜੋ ਬਿਨਾਂ ਕਿਸੇ ਐਡ (ੇ ਇਸ਼ਤਹਾਰ ਬਾਜ਼ੀ ) ਬਿਨਾਂ ਕਿਸੇ ਲਾਭ ਹਾਨੀ
,ਚਲ ਰਿਹਾ ਹੈ ਤੇ ਦਿੱਖ ਪੱਖੋਂ ਕਈ ਵੱਡੇ 2 ਮੈਗਜ਼ੀਨਾਂ ਤੋਂ ਅੱਗੇ ਹੈ। ਇਸ ਮੈਗਜ਼ੀਨ ਵਿਚ
ਚੜ੍ਹਦੇ ਲਹਿੰਦੇ ਪੰਜਾਬ ਦੇ ਲੇਖਕ, ਸ਼ਾਇਰ ਛਪਦੇ ਰਹਿੰਦੇ ਹਨ। ਧਾਰਮਿਕ ਕੱਟੜ ਵਾਦ, ਅੰਧ
ਵਿਸ਼ਵਾਸ਼ੀ ਤੇ ਸਿਆਸਤ ਤੋਂ ਕੋਹਾਂ ਦੂਰ ਹੈ। ਉਸ ਦੀ ਕਲਮ ਵਿਚ ਕਹਿਰਾਂ ਦਾ ਦੰਮ ਹੈ, ਆਸ਼ਾ
ਵਾਦੀ, ਜ਼ਿੰਦਗੀ ਦੁੱਖ ਸੁੱਖ ਦੀ ਛਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ ਹੈ, ਉਸ ਦੀਆਂ
ਦਲੀਲਾਂ ਵਿਚ ਵਜ਼ਨ ਹੈ, ਜਿਲੰਦਗੀ ਨੂੰ ਉਹ ਭਾਰ ਸਮਝ ਕੇ ਨਹੀਂ ਜੀਂਦਾ,ਉਸ ਦੇ ਬੋਲਾਂ ਵਿਚ
ਧਰਵਾਸ ਹੈ, ਦਲੇਰੀ ਹੈ, ਸਾਹਸ ਹੈ, ਸੱਚ ਕਹਿਣ ਦੀ ਜੁਰਤ ਹੈ, ਬੋਲਾਂ ਵਿਚ ਵੀ ਤੇ ਲਿਖਤਾਂ
ਵਿਚ ਵੀ। ਉਸ ਦੇ ਸੰਪਾਦਕੀ ਨੋਟਾਂ ਇਨ੍ਹਾਂ ਦੀ ਤਰਜਮਾਨੀ ਕਰਦੇ ਪ੍ਰਤੱਖ ਪ੍ਰਤੀਤ ਹੁੰਦੇ
ਹਨ। ਉਹ ਜਿੱਥੇ" ਰੂਪਾਂਤ੍ਰ" ਦੀ ਸੰਪਾਦਕੀ ਵੀ ਕਰਦਾ ਹੈ ਉੱਥੇ ਉਸ ਵਿਚ ਉਸ ਦੀਆਂ ਆਪਣੀਆਂ
ਰਚਨਾਵਾਂ, ਕਵਿਤਾਵਾਂ, ਕਹਾਣੀਆ, ਦਾ ਪੱਧਰ ਵੀ ਪਾਠਕਾਂ ਨੂੰ ਖਿੱਚਦਾ ਹੈ। ਉਸ ਨੇ ਜੋ ਦੋ
ਪੁਸਤਕਾਂ " ਜਿੰਦ "ਅਤੇ " ਦੋਹੜੇ" ਅਤੇ ਅਪਣੀ ਇਗੰਲੈਂਡ ਫੇਰੀ ਤੇ ਉਸ ਦਾ ਲਿਖਿਆ ਸਫਰ
ਨਾਮਾ " ਰੌਸ਼ਨੀਆਂ ਦਾ ਸ਼ਹਿਰ ਇੰਗਲੈਂਡ " ਉਸ ਦੀ ਕਲਮ ਦੀ ਸੁੰਦਰ ਕਲਾ ਰਾਹੀਂ ਸਾਹਿਤ ਜਗਤ
ਨੂੰ ਅਰਪਣ ਕੀਤੀਆਂ ਪੁਸਤਕਾਂ ਪੜ੍ਹਨ ਯੋਗ ਹਨ। ਉਸ ਦਾ ਇਹ ਉੱਦਮ ਵੀ ਉਸ ਦੀ ਸਾਹਿਤਕ
ਪ੍ਰਤਿਭਾ ਨੂੰ ਉਭਾਰਦਾ ਹੈ। ਉਹ ਅਪਣੀਆਂ ਲਿਖਤਾਂ ਵਿਚ ਨਿਰਾ ਸ਼ਬਦ ਜਾਲ ਹੀ ਨਹੀਂ ਬੁਣਦਾ,
ਸਗੋਂ ਸ਼ਬਦ ਚਿਤਰਦਾ ਹੈ ਤੇ ਉਨ੍ਹਾਂ ਵਿਚ ਅਪਣੀ ਸੂਖਮ ਕਲਾ ਰਾਹੀਂ ਜਾਨ ਪਾਉਣ ਦਾ ਯਤਨ ਵੀ
ਕਰਦਾ ਹੈ। ਮੈਂ ਪੰਜਾਬ ਰਹਿੰਦੇ ਜਿੰਨੀ ਕੁ ਉਸ ਦੀ ਨੇੜਤਾ ਮਾਣੀ ਹੈ, ਉਸ ਨੂੰ ਦਰਸਾਉਣ
ਵਿਚ ਜਿਨੀ ਕੁ ਮੇਰੀ ਇਸ ਆਖਰੀ ਉਮਰ ਵਿਚ ਯਾਦਾਸ਼ਤ ਕੰਮ ਕਰਦੀ ਹੈ, ਓਨਾ ਕੁ ਮੈਂ ਇਸ ਸਾਹਿਤ
ਨਾਲ ਜੁੜੇ ਸਿਰ੍ਹੜੀ, ਸੁਹਜ ਕਲਾ ਦੇ ਸ਼ਬਦਾਂ ਦੇ ਚਿਤੇਰੇ ਬਾਰੇ ਜਾਣ ਸਕਿਆਂ ਹਾਂ ,ਅਪਨਣ
ਪਿਆਰੇ ਪਾਠਕਾਂ ਦੀ ਨਜ਼ਰ ਕਰਕੇ ਅਪਣੇ ਆਪ ਨੂੰ ਭਾਗਸ਼ਾਲੀ ਸਮਝਦਾ ਹਾਂ। ਰੱਬ ਕਰੇ ਉਹ ਹੋਰ
ਲੰਮੀ ਨਰੋਈ ਉਮਰ ਮਾਣ ਕੇ ਸਾਹਿਤ ਖੇਤ੍ਰ ਵਿਚ ਵਿਚਰ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ
ਕਰਦਾ ਰਹੇ।
ਰਵੇਲ ਸਿੰਘ ਇੱਟਲੀ
No comments:
Post a Comment