jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 7 May 2013

ਝੂਠੀ ਸ਼ਾਨ ਦੀ ਖਾਤਰ ਬੇਟੀ ਦੀ ਹੱਤਿਆ ਕਰਨ ਵਾਲੇ ਮਾਤਾ-ਪਿਤਾ ਸਣੇ 5 ਨੂੰ ਉਮਰ ਕੈਦ

www.sabblok.blogspot.com
ਬਦਾਯੂੰ- 7 ਮਈ --ਉੱਤਰ ਪ੍ਰਦੇਸ਼ 'ਚ ਬਦਾਯੂੰ ਦੀ ਇਕ ਅਦਾਲਤ ਨੇ ਝੂਠੀ ਸ਼ਾਨ ਖਾਤਰ ਇਕ ਲੜਕੀ ਦੀ ਹੱਤਿਆ ਦੇ ਮਾਮਲੇ 'ਚ ਮੰਗਲਵਾਰ ਨੂੰ ਉਸ ਦੇ ਮਾਤਾ-ਪਿਤਾ ਅਤੇ ਚਾਚਾ ਸਣੇ ਪੰਜ ਲੋਕਾਂ ਨੂੰ ਉਮਰ ਕੈਦ ਅਤੇ ਜ਼ੁਰਮਾਨੇ ਦੀ ਸਜ਼ਾ ਸੁਣਾਈ। ਇਸਤਗਾਸਾ ਪੱਖ ਅਨੁਸਾਰ 31 ਮਈ 2010 ਨੂੰ ਜ਼ਿਲੇ ਦੇ ਕਾਦਰਚੌਕ ਖੇਤਰ ਸਥਿਤ ਰਮਜਾਨਪੁਰ ਪਿੰਡ 'ਚ ਇਕ ਖੇਤ ਦੇ ਟੋਏ 'ਚੋਂ ਇਕ ਲੜਕੀ ਦੀ ਸਿਰ ਕਟੀ ਲਾਸ਼ ਮਿਲੀ ਸੀ। ਹਾਲਾਤਾਂ ਨੂੰ ਦੇਖਦੇ ਹੋਏ ਇੰਝ ਲੱਗਦਾ ਸੀ ਕਿ ਉਸ ਦੀ ਕਿਸੇ ਹੋਰ ਸਥਾਨ 'ਤੇ ਹੱਤਿਆ ਕਰਕੇ ਲਾਸ਼ ਨੂੰ ਟੋਏ 'ਚ ਸੁੱਟਿਆ ਗਿਆ ਸੀ। ਪੋਸਟਮਾਰਟਮ ਤੋਂ ਬਾਅਦ ਮਹਿਲਾ ਦੀ ਲਾਸ਼ ਦੀਆਂ ਤਸਵੀਰਾਂ ਅਤੇ ਸੰਬੰਧਤ ਖਬਰ ਅਖਬਾਰ 'ਚ ਛਪਣ 'ਤੇ ਬਰੇਲੀ ਨਿਵਾਸੀ ਯਾਦਰਾਮ ਨਾਮਕ ਵਿਅਕਤੀ ਨੇ ਉਸ ਦੀ ਸ਼ਿਨਾਖਤ ਆਪਣੀ ਪ੍ਰੇਮਿਕਾ ਪੂਜਾ ਦੇ ਰੂਪ 'ਚ ਕੀਤੀ। ਯਾਦਰਾਮ ਨੇ ਦੱਸਿਆ ਕਿ ਉਹ ਅਤੇ ਪੂਜਾ ਇਕ-ਦੂਜੇ ਨਾਲ ਪਿਆਰ ਕਰਦੇ ਸਨ ਅਤੇ ਵਿਆਹ ਕਰਨਾ ਚਾਹੁੰਦੇ ਸਨ ਪਰ ਉਸ ਦੀ ਪ੍ਰੇਮਿਕਾ ਦੇ ਪਰਿਵਾਰ ਵਾਲੇ ਇਸ ਤੋਂ ਨਾਰਾਜ਼ ਸਨ ਅਤੇ ਇਸ ਕਾਰਨ ਉਨ੍ਹਾਂ ਨੇ ਲੜਕੀ ਨੂੰ ਉਸ ਦੇ ਚਾਚਾ ਸੁਰਜਨ ਲਾਲ ਦੇ ਘਰ ਰਮਨਪੁਰ ਭੇਜ ਦਿੱਤਾ ਸੀ।
ਇਸੇ ਨੂੰ ਆਧਾਰ ਮੰਨ ਕੇ ਪੁਲਸ ਨੇ ਪੂਜਾ ਦੇ ਪਿਤਾ ਕੁੰਦਨ ਲਾਲ, ਮਾਂ ਸਰੋਜ ਅਤੇ ਚਾਚਾ ਸੁਰਜਨ ਨੂੰ ਹਿਰਾਸਤ 'ਚ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਝੂਠੀ ਸ਼ਾਨ ਖਾਤਰ ਆਪਣੀ ਬੇਟੀ ਦੀ ਹੱਤਿਆ ਕਰਨ ਦਾ ਜੁਰਮ ਕਬੂਲ ਲਿਆ ਅਤੇ ਉਸ ਦਾ ਸਿਰ ਅਤੇ ਕਤਲ ਲਈ ਇਸਤੇਮਾਲ ਕੀਤਾ ਗਿਆ ਹਥਿਆਰ ਬਰਾਮਦ ਕਰ ਲਿਆ। ਅਪਰ ਸੈਸ਼ਨ ਜੱਜ ਐਸ. ਐਨ. ਤ੍ਰਿਪਾਠੀ ਨੇ ਦੋਹਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਕੁੰਦਨ ਲਾਲ, ਸਰੋਜ ਅਤੇ ਸੁਰਜਨ ਦੇ ਇਲਾਵਾ ਦੋ ਹੋਰ ਦੋਸ਼ੀਆਂ ਨੰਦਰਾਮ ਅਤੇ ਪੱਪੂ ਨੂੰ ਵੀ ਹੱਤਿਆ ਦਾ ਦੋਸ਼ੀ ਮੰਨਦੇ ਹੋਏ ਉਮਰ ਕੈਦ ਅਤੇ 56-56 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।

No comments: