www.sabblok.blogspot.com
ਨਵੀਂ ਦਿੱਲੀ, 10 ਮਈ
ਬਾਲੀਵੁੱਡ ਅਦਾਕਾਰ ਸੰਜੇ ਦੱਤ ਦੇ ਜੇਲ੍ਹ ਜਾਣ ਤੋਂ ਬਚਣ ਦੇ ਸਾਰੇ ਰਾਹ ਅੱਜ ਬੰਦ ਹੋ ਗਏ ਜਦੋਂ 1993 ਦੇ ਮੁੰਬਈ ਬੰਬ ਧਮਾਕਿਆਂ ਸਬੰਧੀ ਦੋਸ਼ੀ ਕਰਾਰ ਦੇਣ ਦੇ ਫੈਸਲੇ ਖ਼ਿਲਾਫ਼ ਉਸ ਦੀ ਨਜ਼ਰਸਾਨੀ ਪਟੀਸ਼ਨ ਸੁਪਰੀਮ ਕੋਰਟ ਨੇ ਅੱਜ ਰੱਦ ਕਰ ਦਿੱਤੀ। ਸੁਪਰੀਮ ਕੋਰਟ ਦੇ ਜਸਟਿਸ ਪੀ. ਸਦਾਸ਼ਿਵਮ ਤੇ ਜਸਟਿਸ ਬੀ.ਐਸ. ਚੌਹਾਨ ਦੇ ਬੈਂਚ ਨੇ ਆਪਣੇ 21 ਮਾਰਚ ਦੇ ਫੈਸਲੇ ਉੱਤੇ ਨਜ਼ਰਸਾਨੀ ਕਰਨ ਤੋਂ ਸਾਫ਼ ਨਾਂਹ ਕਰਦਿਆਂ ਸੰਜੇ ਦੱਤ ਦੀ ਪਟੀਸ਼ਨ ਸਿੱਧੀ ਹੀ ਖ਼ਾਰਜ ਕਰ ਦਿੱਤੀ।
ਹੁਣ 53 ਸਾਲਾ ਸੰਜੇ ਦੱਤ ਨੂੰ 16 ਮਈ ਤਕ ਜੇਲ੍ਹ ਅਧਿਕਾਰੀਆਂ ਕੋਲ ਸਮਰਪਣ ਕਰਨਾ ਹੀ ਪਵੇਗਾ ਅਤੇ ਉਸ ਤੋਂ ਬਾਅਦ ਉਹ ਰਾਹਤ ਲੈਣ ਲਈ ਕਿਉਰੇਟਿਵ ਪਟੀਸ਼ਨ ਦਾਇਰ ਕਰ ਸਕਦਾ ਹੈ। ਸੁਪਰੀਮ ਕੋਰਟ ਨੇ ਉਸ ਨੂੰ ਮੁੰਬਈ ਧਮਾਕਿਆਂ ਸਬੰਧੀ ਕੇਸ ਵਿਚ ਅਸਲਾ ਐਕਟ ਤਹਿਤ ਦੋਸ਼ੀ ਕਰਾਰ ਦੇ ਕੇ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।
-ਪੀ.ਟੀ.ਆਈ.
ਨਵੀਂ ਦਿੱਲੀ, 10 ਮਈਬਾਲੀਵੁੱਡ ਅਦਾਕਾਰ ਸੰਜੇ ਦੱਤ ਦੇ ਜੇਲ੍ਹ ਜਾਣ ਤੋਂ ਬਚਣ ਦੇ ਸਾਰੇ ਰਾਹ ਅੱਜ ਬੰਦ ਹੋ ਗਏ ਜਦੋਂ 1993 ਦੇ ਮੁੰਬਈ ਬੰਬ ਧਮਾਕਿਆਂ ਸਬੰਧੀ ਦੋਸ਼ੀ ਕਰਾਰ ਦੇਣ ਦੇ ਫੈਸਲੇ ਖ਼ਿਲਾਫ਼ ਉਸ ਦੀ ਨਜ਼ਰਸਾਨੀ ਪਟੀਸ਼ਨ ਸੁਪਰੀਮ ਕੋਰਟ ਨੇ ਅੱਜ ਰੱਦ ਕਰ ਦਿੱਤੀ। ਸੁਪਰੀਮ ਕੋਰਟ ਦੇ ਜਸਟਿਸ ਪੀ. ਸਦਾਸ਼ਿਵਮ ਤੇ ਜਸਟਿਸ ਬੀ.ਐਸ. ਚੌਹਾਨ ਦੇ ਬੈਂਚ ਨੇ ਆਪਣੇ 21 ਮਾਰਚ ਦੇ ਫੈਸਲੇ ਉੱਤੇ ਨਜ਼ਰਸਾਨੀ ਕਰਨ ਤੋਂ ਸਾਫ਼ ਨਾਂਹ ਕਰਦਿਆਂ ਸੰਜੇ ਦੱਤ ਦੀ ਪਟੀਸ਼ਨ ਸਿੱਧੀ ਹੀ ਖ਼ਾਰਜ ਕਰ ਦਿੱਤੀ।
ਹੁਣ 53 ਸਾਲਾ ਸੰਜੇ ਦੱਤ ਨੂੰ 16 ਮਈ ਤਕ ਜੇਲ੍ਹ ਅਧਿਕਾਰੀਆਂ ਕੋਲ ਸਮਰਪਣ ਕਰਨਾ ਹੀ ਪਵੇਗਾ ਅਤੇ ਉਸ ਤੋਂ ਬਾਅਦ ਉਹ ਰਾਹਤ ਲੈਣ ਲਈ ਕਿਉਰੇਟਿਵ ਪਟੀਸ਼ਨ ਦਾਇਰ ਕਰ ਸਕਦਾ ਹੈ। ਸੁਪਰੀਮ ਕੋਰਟ ਨੇ ਉਸ ਨੂੰ ਮੁੰਬਈ ਧਮਾਕਿਆਂ ਸਬੰਧੀ ਕੇਸ ਵਿਚ ਅਸਲਾ ਐਕਟ ਤਹਿਤ ਦੋਸ਼ੀ ਕਰਾਰ ਦੇ ਕੇ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।
-ਪੀ.ਟੀ.ਆਈ.

No comments:
Post a Comment