www.sabblok.blogspot.com
(ਪੰਜਾਬੀ ਇਨ ਹਾਲੈੰਡ ਡਾਟ ਕਾਮ ਤੋਂ ਧੰਨਵਾਦ ਸਾਹਿਤ )
ਕਦੇ ਦਾਦੇ ਦੀਆਂ...ਕਦੇ ਪੋਤੇ ਦੀਆਂ.....।
ਪੰਜਾਬੀ ਗਾਇਕੀ 'ਚ ਝੱਲ ਖਿਲਾਰਨ ਵਾਲੀ "ਕੁਆਰੀ ਬੀਬੀ" ਨੂੰ ਨਾ ਮਿਲਿਆ ਵੀਜ਼ਾ।
ਫਰਿਜਨੋ- ਜਿੱਥੇ ਇੱਕ ਪਾਸੇ ਪੰਜਾਬੀ ਸੱਭਿਆਚਾਰ ਦੀ ਸੇਵਾ ਦੇ ਨਾਂ 'ਤੇ ਪੰਜਾਬੀ ਗਾਇਕਾਂ ਵੱਲੋਂ ਦਿਨ-ਬ-ਦਿਨ ਬੇਅਕਲੀਆਂ ਦਾ ਸਬੂਤ ਦਿੰਦਿਆਂ ਘਟੀਆ ਤੋਂ ਘਟੀਆ ਪੱਧਰ ਦੇ ਬੋਲ ਲੋਕਾਂ ਅੱਗੇ ਪਰੋਸੇ ਜਾ ਰਹੇ ਹਨ, ਉੱਥੇ ਸੱਭਿਆਚਾਰ ਦੀ ਮਿੱਟੀ ਪਲੀਤ ਕਰਨ ਵਾਲਿਆਂ ਨੂੰ ਖਬਰਦਾਰ ਕਰਨ ਵਾਲੇ ਵੀ ਜਾਗ ਰਹੇ ਹਨ। ਜਿਸਦਾ ਸਬੂਤ ਪਿਛਲੇ ਕੁਝ ਕੁ ਅਰਸੇ ਤੋਂ ਗਾਇਕਾਂ ਦੇ ਵਿਰੋਧ ਕਾਰਨ ਸਭ ਦੇ ਸਾਹਮਣੇ ਹੈ। ਲੋਕਾਂ ਦੀਆਂ ਧੀਆਂ-ਪੁੱਤਾਂ ਨੂੰ ਸਕੂਲ ਪੱਧਰ ਤੋਂ ਹੀ ਆਸ਼ਕੀ ਦੀਆਂ ਪੱਟੀਆਂ ਪੜ੍ਹਾਉਣ ਵਾਲੀ "ਕੁਆਰੀ ਬੀਬੀ" ਗਾਇਕਾ ਜੋ ਕਿ ਬੀਤੇ ਦਿਨੀਂ ਆਪਣੇ ਹੋਰ ਗਾਇਕ ਸੰਗੀਆਂ ਸਮੇਤ ਟੈਕਸ ਚੋਰੀ ਦੇ ਮਾਮਲੇ 'ਚ ਵੀ ਟੈਕਸ ਵਿਭਾਗ ਨੂੰ ਕਰੋੜਾਂ ਰੁਪਏ ਸਪੁਰਦ ਕਰ ਚੁੱਕੀ ਹੈ ਨੂੰ ਫਰਿਜਨੋ ਦੇ ਕਿਸੇ ਸੱਭਿਆਚਾਰਕ ਮੇਲੇ 'ਚ ਪਹੁੰਚਣ ਲਈ ਵੀਜ਼ਾ ਲੈਣ ਲਈ ਕੀਤੀ ਬੇਨਤੀ ਰੱਦ ਹੋ ਗਈ ਹੈ। ਵੀਜ਼ਾ ਰੱਦ ਹੋਣ ਦਾ ਕਾਰਨ ਕੋਈ ਵੀ ਹੋਵੇ ਪਰ ਲੋਕ ਇਸ ਵੀਜ਼ਾ ਰੱਦ ਦੀ ਘਟਨਾ ਨੂੰ ਲੱਚਰ ਗਾਇਕੀ ਦੇ ਵਿਰੋਧ 'ਚੋਂ ਉਪਜਿਆ ਹੋਇਆ ਚੰਗਿਆੜਾ ਹੋਣ ਦੇ ਅਟਕਲਪੱਚੂ ਵੀ ਲਾ ਰਹੇ ਹਨ। ਜੇ ਸਚਮੁੱਚ ਹੀ ਇਸ ਤਰ੍ਹਾਂ ਹੈ ਤਾਂ ਭਵਿੱਖ 'ਚ ਹੋਰਨਾਂ ਗਾਇਕਾਂ ਦੇ ਵੀ ਧੋਤੇ ਮੂੰਹ 'ਤੇ ਵੀ ਵੀਜ਼ਾ ਅਧਿਕਾਰੀਆਂ ਦੀ ਚਪੇੜ ਵੱਜ ਸਕਦੀ ਹੈ। ਸੋ ਬੇਨਤੀ ਹੈ ਕਿ ਮੂੰਹ ਬਚਾ ਕੇ ਰੱਖੋ ਭਾਈ....।

No comments:
Post a Comment