jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 22 May 2013

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਅਕਾਲੀ-ਭਾਜਪਾ ਗਠਜੋੜ ਦੀ ਹੂੰਝਾ ਫੇਰ ਜਿੱਤ

www.sabblok.blogspot.com

ਸ਼੍ਰੋਮਣੀ ਅਕਾਲੀ ਦਲ ਬਾਦਲ's photo.ਚੰਡੀਗੜ੍ਹ, 21 ਮਈ (ਹਰਕਵਲਜੀਤ ਸਿੰਘ)-ਪੰਜਾਬ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਹੋਈਆਂ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਦੌਰਾਨ ਅੱਜ ਰਾਤ ਤੱਕ ਜੋ ਰੁਝਾਨ ਸਾਹਮਣੇ ਆ ਰਹੇ ਸਨ, ਉਸ ਤੋਂ ਸਪੱਸ਼ਟ ਸੀ ਕਿ ਅਕਾਲੀ-ਭਾਜਪਾ ਗੱਠਜੋੜ ਹੂੰਝਾ ਫੇਰ ਜਿੱਤ ਵੱਲ ਅੱਗੇ ਵੱਧ ਰਿਹਾ ਹੈ | ਆਖਰੀ ਖ਼ਬਰਾਂ ਮਿਲਣ ਤੱਕ ਕੁੱਲ 22 ਵਿਚੋਂ 11 ਜ਼ਿਲ੍ਹਾ ਪ੍ਰੀਸ਼ਦਾਂ ਅਤੇ 146 ਬਲਾਕ ਸੰਮਤੀਆਂ ਵਿਚੋਂ 86 ਬਲਾਕ ਸੰਮਤੀਆਂ ਵਿਚ ਅਕਾਲੀ-ਭਾਜਪਾ ਗਠਜੋੜ ਸਪੱਸ਼ਟ ਬਹੁਮਤ ਹਾਸਲ ਕਰ ਲਿਆ ਸੀ | ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਰਾਤ 'ਅਜੀਤ' ਨੂੰ ਦੱਸਿਆ ਕਿ ਅੰਮਿ੍ਤਸਰ, ਬਠਿੰਡਾ, ਕਪੂਰਥਲਾ, ਫਰੀਦਕੋਟ, ਮੁਹਾਲੀ, ਪਟਿਆਲਾ, ਰੋਪੜ, ਬਰਨਾਲਾ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ ਅਤੇ ਜਲੰਧਰ ਜ਼ਿਲ੍ਹਾ ਪ੍ਰੀਸ਼ਦਾਂ ਵਿਚ ਗਠਜੋੜ ਸਪੱਸ਼ਟ ਬਹੁਮਤ ਹਾਸਲ ਕਰ ਚੁੱਕਾ ਹੈ ਅਤੇ ਰਾਜ ਭਰ ਵਿਚ ਜ਼ਿਲ੍ਹਾ ਪ੍ਰੀਸ਼ਦਾਂ ਦੇ ਕੁੱਲ 331 ਹਲਕਿਆਂ ਵਿਚੋਂ 214 'ਤੇ ਗਠਜੋੜ ਦੇ ਉਮੀਦਵਾਰ ਚੋਣ ਜਿੱਤ ਗਏ ਹਨ | ਉਨ੍ਹਾਂ ਦੱਸਿਆ ਕਿ ਸੂਬੇ ਦੀਆਂ ਬਲਾਕ ਸੰਮਤੀਆਂ ਦੀਆਂ ਕੁੱਲ 146 ਬਲਾਕ ਸੰਮਤੀਆਂ ਵਿਚੋਂ 86 ਵਿਚ ਸਪੱਸ਼ਟ ਬਹੁਮਤ ਹਾਸਲ ਕਰਨ ਅਤੇ ਬਲਾਕ ਸੰਮਤੀ ਦੀਆਂ ਕੁੱਲ 2732 ਹਲਕਿਆਂ ਵਿਚੋਂ 1907 ਹਲਕਿਆਂ ਤੋਂ ਗਠਜੋੜ ਦੇ ਉਮੀਦਵਾਰ ਚੋਣ ਜਿੱਤਣ ਵਿਚ ਸਫ਼ਲ ਰਹੇ ਹਨ | ਉਨ੍ਹਾਂ ਦੱਸਿਆ ਕਿ ਅੰਮਿ੍ਤਸਰ ਜ਼ਿਲ੍ਹੇ ਵਿਚ ਗਠਜੋੜ ਨੇ ਸਾਰੀਆਂ 9 ਬਲਾਕ ਸੰਮਤੀਆਂ ਵਿਚ ਭਾਰੀ ਬਹੁਮਤ ਹਾਸਲ ਕੀਤਾ ਅਤੇ ਇਨ੍ਹਾਂ ਬਲਾਕ ਸੰਮਤੀਆਂ ਵਿਚ ਰਈਆ, ਚੋਗਾਵਾਂ, ਤਰਸਿੱਕਾ, ਹਰਸ਼ਾਛੀਨਾ, ਜੰਡਿਆਲਾ ਗੁਰੂ, ਵੇਰਕਾ, ਅਜਨਾਲਾ, ਮਜੀਠਾ ਤੇ ਅਟਾਰੀ ਸ਼ਾਮਲ ਹਨ | ਇਸੇ ਤਰ੍ਹਾਂ ਬਰਨਾਲਾ ਵਿਚ ਸ਼ਹਿਨਾ, ਮਹਿਲਕਲਾਂ, ਬਠਿੰਡਾ ਵਿਚ ਰਾਮਪੁਰਾ, ਭਗਤਾ ਭਾਈਕਾ, ਨਥਾਣਾ, ਫੂਲ ਤੇ ਮੌੜ ਅਤੇ ਫਰੀਦਕੋਟ ਜ਼ਿਲ੍ਹੇ ਵਿਚ ਫਰੀਦਕੋਟ ਤੇ ਕੋਟਕਪੁਰਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿਚ ਬਸੀ ਪਠਾਣਾ, ਸਰਹਿੰਦ ਤੇ ਖੇੜਾ ਦੀਆਂ ਬਲਾਕ ਸੰਮਤੀਆਂ ਵਿਚ ਗਠਜੋੜ ਨੂੰ ਸਪੱਸ਼ਟ ਬਹੁਮਤ ਮਿਲ ਗਿਆ ਹੈ, ਜਦੋਂਕਿ ਫਾਜ਼ਿਲਕਾ ਜ਼ਿਲ੍ਹੇ ਵਿਚ ਅਬੋਹਰ, ਫਾਜ਼ਿਲਕਾ, ਜਲਾਲਾਬਾਦ ਤੇ ਅਰਨੀਵਾਲਾ ਬਲਾਕ ਸੰਮਤੀਆਂ ਵਿਚ ਗਠਜੋੜ ਨੇ ਸਪੱਸ਼ਟ ਬਹੁਮਤ ਪ੍ਰਾਪਤ ਕਰ ਲਿਆ ਹੈ | ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਵਿਚ ਗਠਜੋੜ ਨੇ ਜ਼ੀਰਾ ਤੇ ਗੁਰੂ ਹਰਸਹਾਏ, ਗੁਰਦਾਸਪੁਰ ਜ਼ਿਲ੍ਹੇ ਵਿਚ ਕਾਹਨੂੰਵਾਨ, ਕਲਾਨੌਰ, ਗੁਰਦਾਸਪੁਰ, ਬਟਾਲਾ, ਫਤਿਹਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ, ਹੁਸ਼ਿਆਰਪੁਰ ਵਿਚ ਟਾਂਡਾ, ਜਲੰਧਰ ਵਿਚ ਲੋਹੀਆਂ ਖਾਸ, ਭੋਗਪੁਰ, ਨਕੋਦਰ, ਫਿਲੌਰ ਤੇ ਸ਼ਾਹਕੋਟ, ਕਪੂਰਥਲਾ ਜ਼ਿਲ੍ਹੇ ਵਿਚ ਨਡਾਲਾ ਅਤੇ ਸੁਲਤਾਨਪੁਰ ਲੋਧੀ, ਲੁਧਿਆਣਾ ਵਿਚ ਸਿਧਵਾਂ ਬੇਟ, ਲੁਧਿਆਣਾ-1, ਪੱਖੋਵਾਲ, ਸੁਧਾਰ ਤੇ ਜਗਰਾਉਂ, ਮਾਨਸਾ ਜ਼ਿਲ੍ਹੇ ਵਿਚ ਮਾਨਸਾ, ਭਿੱਖੀ, ਝੁਨੀਰ ਤੇ ਸਰਦੂਲਗੜ੍ਹ, ਮੋਗਾ ਜ਼ਿਲ੍ਹੇ ਵਿਚ ਮੋਗਾ-2 ਅਤੇ ਅਜੀਤਗੜ੍ਹ ਜ਼ਿਲ੍ਹੇ ਵਿਚ ਮਾਜਰੀ, ਖਰੜ ਤੇ ਡੇਰਾਬਸੀ ਦੀਆਂ
ਸੰਮਤੀਆਂ ਵਿਚ ਸਪੱਸ਼ਟ ਬਹੁਮਤ ਹਾਸਲ ਕਰ ਲਿਆ ਸੀ, ਉਨ੍ਹਾਂ ਦੱਸਿਆ ਕਿ ਮੁਕਤਸਰ ਜ਼ਿਲ੍ਹੇ ਵਿਚ ਮੁਕਤਸਰ ਅਤੇ ਮਲੋਟ, ਨਵਾਂਸ਼ਹਿਰ ਵਿਚ ਸੜੋਆ ਅਤੇ ਪਟਿਆਲਾ ਜ਼ਿਲ੍ਹੇ ਵਿਚ ਸਨੌਰ, ਘਨੌਰ, ਨਾਭਾ, ਰਾਜਪੁਰਾ ਤੇ ਸਮਾਣਾ, ਰੋਪੜ ਜ਼ਿਲ੍ਹੇ ਵਿਚ ਨੂਰਪੁਰ ਬੇਦੀ ਅਤੇ ਸੰਗਰੂਰ ਜ਼ਿਲ੍ਹੇ ਵਿਚ ਦਿੜ੍ਹਬਾ ਬਲਾਕ ਸੰਮਤੀ ਵਿਚ ਗਠਜੋੜ ਨੂੰ ਸਪੱਸ਼ਟ ਬਹੁਮਤ ਮਿਲ ਗਿਆ ਹੈ |

ਚੋਣ ਕਮਿਸ਼ਨ ਵੱਲੋਂ ਵੀ ਅੱਜ ਰਾਤ ਜੋ ਆਖਰੀ ਸੂਚਨਾ ਜਾਰੀ ਕੀਤੀ ਗਈ, ਉਸ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਦੀਆਂ 331 ਹਲਕਿਆਂ ਵਿਚੋਂ 7 ਤੋਂ ਕਾਂਗਰਸ ਅਤੇ 2 ਤੋਂ ਆਜ਼ਾਦ ਉਮੀਦਵਾਰ ਜਿੱਤੇ, ਜਦੋਂਕਿ 150 ਹਲਕਿਆਂ ਤੋਂ ਗਠਜੋੜ ਦੇ ਉਮੀਦਵਾਰ ਜੇਤੂ ਰਹੇ | ਇਸੇ ਤਰ੍ਹਾਂ ਕਮਿਸ਼ਨ ਅਨੁਸਾਰ ਪੰਚਾਇਤ ਸੰਮਤੀਆਂ ਦੇ ਕੁੱਲ 2732 ਹਲਕਿਆਂ ਵਿਚੋਂ ਕਾਂਗਰਸ 373 ਹਲਕਿਆਂ ਤੋਂ ਜੇਤੂ ਰਹੀ, ਜਦੋਂਕਿ 68 ਹਲਕਿਆਂ ਤੋਂ ਆਜ਼ਾਦ ਅਤੇ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਜੇਤੂ ਰਹੇ | ਪ੍ਰਾਪਤ ਨਤੀਜਿਆਂ ਅਨੁਸਾਰ ਕੋਈ 20 ਹਲਕਿਆਂ ਤੋਂ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਉਮੀਦਵਾਰ ਵੀ ਚੋਣ ਜਿੱਤ ਚੁੱਕੇ ਸਨ, ਜਦੋਂਕਿ ਕੁਝ ਇਕ ਹਲਕਿਆਂ ਵਿਚੋਂ ਕਮਿਊਨਿਸਟਾਂ ਦੇ ਕੁਝ ਉਮੀਦਵਾਰ ਚੋਣ ਜਿੱਤਣ ਵਿਚ ਕਾਮਯਾਬ ਹੋਏ | ਤਲਵਾੜਾ ਦੀ ਬਲਾਕ ਸੰਮਤੀ ਵਿਚ ਕਾਂਗਰਸ ਸਪੱਸ਼ਟ ਬਹੁਮਤ ਹਾਸਲ ਕਰ ਗਈ, ਜਿਥੇ ਬਲਾਕ ਸੰਮਤੀ ਦੀਆਂ 15 ਸੀਟਾਂ ਵਿਚੋਂ ਕਾਂਗਰਸ 10 'ਤੇ ਜੇਤੂ ਰਹੀ, ਜਦੋਂਕਿ 2 ਹਲਕਿਆਂ ਤੋਂ ਪੀ.ਪੀ.ਪੀ. ਦੇ ਉਮੀਦਵਾਰ ਵੀ ਚੋਣ ਜਿੱਤ ਗਏ | ਪੰਚਾਇਤ ਸੰਮਤੀਆਂ ਲਈ ਚੋਣ ਕਮਿਸ਼ਨ ਦੀ ਸੂਚਨਾ ਅਨੁਸਾਰ 1398 ਉਮੀਦਵਾਰ ਚੋਣ ਜਿੱਤ ਚੁੱਕੇ ਹਨ, ਜਦੋਂਕਿ ਪੰਚਾਇਤ ਸੰਮਤੀਆਂ ਲਈ 229 ਉਮੀਦਵਾਰ ਪਹਿਲਾਂ ਬਿਨਾਂ ਮੁਕਾਬਲਾ ਵੀ ਚੁਣੇ ਜਾ ਚੁੱਕੇ ਹਨ | ਕਮਿਸ਼ਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੁਝ ਖੇਤਰਾਂ ਵਿਚ ਇਹ ਗਿਣਤੀ ਦਾ ਕੰਮ ਕੱਲ੍ਹ ਸਵੇਰ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ, ਕਿਉਂਕਿ ਮਸ਼ੀਨਾਂ ਰਾਹੀਂ ਵੋਟਾਂ ਨਾ ਪੈਣ ਕਾਰਨ ਵੋਟਾਂ ਦੀ ਗਿਣਤੀ ਵਿਚ ਕਾਫ਼ੀ ਸਮਾਂ ਲੱਗ ਰਿਹਾ ਹੈ | ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਸਥਿਤ ਦਫ਼ਤਰ ਵੱਲੋਂ ਦੇਰ ਰਾਤ ਤੱਕ ਇਨ੍ਹਾਂ ਚੋਣਾਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਦਲ ਦੇ ਦਫ਼ਤਰ ਵਿਚ ਕੰਮ ਕੀਤਾ ਜਾ ਰਿਹਾ ਸੀ, ਜਦੋਂਕਿ ਕਾਂਗਰਸ ਪਾਰਟੀ ਵੱਲੋਂ ਚੋਣ ਨਤੀਜਿਆਂ ਸਬੰਧੀ ਜਾਣਕਾਰੀ ਇਕੱਤਰ ਕਰਨ ਜਾਂ ਪ੍ਰੈਸ ਨੂੰ ਦੇਣ ਦਾ ਕੋਈ ਪ੍ਰਬੰਧ ਨਹੀਂ ਸੀ, ਜਦੋਂਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਖ਼ੁਦ ਵੱਖ-ਵੱਖ ਹਲਕਿਆਂ ਨਾਲ ਲਗਾਤਾਰ ਸੰਪਰਕ ਰੱਖ ਰਹੇ ਸਨ ਤਾਂ ਜੋ ਉਨ੍ਹਾਂ ਨੂੰ ਨਤੀਜਿਆਂ ਸਬੰਧੀ ਜਾਣਕਾਰੀ ਮਿਲਦੀ ਰਹੇ | ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜੋ ਵਿਦੇਸ਼ੀ ਦੌਰੇ 'ਤੇ ਹਨ, ਨੂੰ ਵੀ ਚੋਣ ਨਤੀਜਿਆਂ ਸਬੰਧੀ ਲਗਾਤਾਰ ਜਾਣਕਾਰੀ ਭੇਜੀ ਜਾ ਰਹੀ ਸੀ | ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਜਿਨ੍ਹਾਂ ਨਤੀਜਿਆਂ ਸਬੰਧੀ ਜਾਣਕਾਰੀ ਪ੍ਰਾਪਤ ਹੋ ਸਕੀ, ਉਸ ਅਨੁਸਾਰ ਸਾਬਕਾ ਮੰਤਰੀ ਅਤੇ ਅਕਾਲੀ ਵਿਧਾਇਕਾ ਬੀਬੀ ਜਗੀਰ ਕੌਰ ਦੇ ਜਵਾਈ ਯੁਵਰਾਜ ਸਿੰਘ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤ ਗਏ ਸਨ ਅਤੇ ਇਸੇ ਤਰ੍ਹਾਂ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਦੇ ਭਰਾ ਵੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਵਿਚ ਜੇਤੂ ਰਹੇ |
ਸ਼੍ਰੋਮਣੀ ਅਕਾਲੀ ਦਲ ਬਾਦਲ's photo.













 ਸ਼੍ਰੋਮਣੀ ਅਕਾਲੀ ਦਲ ਬਾਦਲ's photo.

ਸ਼੍ਰੋਮਣੀ ਅਕਾਲੀ ਦਲ ਬਾਦਲ's photo.

No comments: