jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 28 May 2013

ਸਕੂਲਾਂ 'ਚ ਸਪਲਾਈ ਲਾਇਬ੍ਰੇਰੀ-ਕਿੱਟਾਂ ਦੇ ਮਾਮਲੇ ਦੀ ਜਾਂਚ ਬਾਦਲ ਕਰਾਉਣਗੇ-ਮਲੂਕਾ

www.sabblok.blogspot.com

Photo: ਸਕੂਲਾਂ 'ਚ ਸਪਲਾਈ ਲਾਇਬ੍ਰੇਰੀ-ਕਿੱਟਾਂ ਦੇ ਮਾਮਲੇ ਦੀ ਜਾਂਚ ਬਾਦਲ ਕਰਾਉਣਗੇ-ਮਲੂਕਾ 

ਗੁਰਸੇਵਕ ਸਿੰਘ ਸੋਹਲ
ਚੰਡੀਗੜ੍ਹ, 26 ਮਈ-ਅਸ਼ਲੀਲ ਸਮੱਗਰੀ ਤੇ ਅਕਾਲੀ-ਕਾਂਗਰਸੀਆਂ 'ਤੇ ਤਿੱਖੀਆਂ ਟਿੱਪਣੀਆਂ ਵਾਲੀਆਂ ਲਾਇਬੇ੍ਰਰੀ-ਪੁਸਤਕਾਂ ਦੀ ਸਪਲਾਈ ਅਤੇ ਉਨ੍ਹਾਂ ਪੁਸਤਕਾਂ ਦੇ ਵਿਵਾਦ 'ਚ ਘਿਰੀ ਖਰੀਦਦਾਰੀ ਦੀ ਜਾਂਚ ਹੁਣ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਦੇਖ ਰੇਖ ਹੇਠ ਹੋਵੇਗੀ | ਅੱਜ ਇੱਥੇ ਪੰਜਾਬ ਭਵਨ ਵਿਖੇ ਸੱਦੀ ਪ੍ਰੈੱਸ ਕਾਨਫਰੰਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਉਹ ਅੱਜ ਹੀ ਮੁੱਖ ਮੰਤਰੀ ਪੰਜਾਬ ਨੂੰ ਮਿਲ ਕੇ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਂਚ ਕਿਸੇ ਅਜਿਹੀ ਤੀਜੀ ਧਿਰ ਤੋਂ ਕਰਾਉਣ ਲਈ ਕਹਿਣਗੇ, ਜਿਹੜੀ ਸਿੱਖਿਆ ਮਹਿਕਮੇ ਨਾਲ ਸੰਬੰਧਿਤ ਨਾ ਹੋਵੇ | ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਹਰਚਰਨ ਬੈਂਸ ਵੀ ਮੌਜੂਦ ਸਨ | ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਵੱਲੋਂ ਉਪਰੋਕਤ ਮਾਮਲੇ 'ਚ ਉਨ੍ਹਾਂ ਦਾ ਅਸਤੀਫਾ ਮੰਗੇ ਜਾਣ ਬਾਰੇ ਸ. ਮਲੂਕਾ ਨੇ ਕਿਹਾ ਕਿ ਕਾਂਗਰਸ ਦਾ ਤਾਂ ਕੰਮ ਹੀ ਅਸਤੀਫ਼ੇ ਮੰਗਣਾ ਹੈ | ਇਸ ਮੌਕੇ ਮੀਡੀਆ ਵੱਲੋਂ ਪੁੱਛੇ ਸੁਆਲ ਕਿ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਈ ਜਾ ਸਕਦੀ ਹੈ, ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਮੈਂ ਪਹਿਲਾ ਅਜਿਹਾ ਮੰਤਰੀ ਹਾਂ, ਜੋ ਕਿਸੇ ਮਾਮਲੇ 'ਚ ਆਪਣੀ ਭੂਮਿਕਾ ਦੀ ਜਾਂਚ ਵੀ ਕਰਾਉਣ ਲਈ ਆਖ ਰਿਹਾ ਹੋਵਾਂ |
ਪੱਤਰਕਾਰਾਂ ਦੇ ਹਰ ਸੁਆਲ 'ਚ ਉਲਝੇ ਸਿੱਖਿਆ ਮੰਤਰੀ
ਪ੍ਰੈਸ ਕਾਨਫਰੰਸ ਵਿਚ ਸ. ਮਲੂਕਾ ਪੱਤਰਕਾਰਾਂ ਦੇ ਲਗਭਗ ਹਰ ਸੁਆਲ 'ਚ ਉਲਝਦੇ ਨਜ਼ਰ ਆਏ | ਉਨ੍ਹਾਂ ਮੀਡੀਆ 'ਤੇ ਵੀ ਵਾਰ ਵਾਰ ਤਿੱਖੇ ਸ਼ਬਦੀ ਹਮਲੇ ਕੀਤੇ | ਪੱਤਰਕਾਰਾਂ ਵੱਲੋਂ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸਰਵ ਸਿੱਖਿਆ ਅਭਿਆਨ ਅਥਾਰਿਟੀ ਦੇ ਨਿਯਮਾਂ ਅਨੁਸਾਰ ਜਦੋਂ ਲਾਇਬ੍ਰੇਰੀ ਕਿੱਟਾਂ ਅਤੇ ਸਾਇੰਸ ਕਿੱਟਾਂ ਦੀ ਖਰੀਦ/ਟੈਂਡਰ ਦਾ ਕੰਮ ਅਥਾਰਿਟੀ ਦੇ ਸਟੇਟ ਪ੍ਰਾਜੈਕਟ ਡਾਇਰੈਕਟਰ ਕਮ ਡੀ.ਜੀ.ਐਸ.ਈ. ਵੱਲੋਂ ਕੀਤਾ ਜਾਣਾ ਸੀ ਪ੍ਰੰਤੂ ਨਿਯਮਾਂ ਤੋਂ ਉਲਟ ਉਨ੍ਹਾਂ ਨੇ ਇਸ ਖਰੀਦਦਾਰੀ ਲਈ ਆਪਣੀ 3 ਮੈਂਬਰੀ ਕਮੇਟੀ ਕਿਵੇਂ ਗਠਿਤ ਕਰ ਦਿੱਤੀ? ਜਵਾਬ ਵਿਚ ਸ. ਮਲੂਕਾ ਨੇ ਕਿਹਾ ਕਿ ਅਜਿਹਾ ਕੁੱਝ ਨਹੀਂ ਕਿ ਕਮੇਟੀ ਗਠਿਤ ਨਹੀਂ ਕੀਤੀ ਜਾ ਸਕਦੀ | ਉਨ੍ਹਾਂ ਕਿਹਾ ਕਿ ਜੇ ਜਾਂਚ ਵਿਚ ਸਾਹਮਣੇ ਆਇਆ ਕਿ ਕਮੇਟੀ ਨੇ ਕੋਈ ਗ਼ਲਤੀ ਕੀਤੀ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਡੀ.ਜੀ.ਐਸ.ਈ. ਕਾਹਨ ਸਿੰਘ ਪੰਨੂੰ ਦੁਆਰਾ ਅਸ਼ੀਲੀਲ ਕਿਤਾਬਾਂ ਦੀ ਸਪਲਾਈ ਸੰਬੰਧੀ ਦਿੱਤੀ ਜਾਂਚ ਰਿਪੋਰਟ ਮੇਰੇ ਖਿਲਾਫ਼ ਨਹੀਂ ਹੈ, ਉਹ ਮੁੱਢਲੀ ਜਾਂਚ ਰਿਪੋਰਟ ਹੈ ਜਿਸ ਵਿਚ ਟੈਂਡਰ ਅਤੇ ਪੁਸਤਕ ਚੋਣ ਕਮੇਟੀਆਂ ਦੀ ਕਾਰਗੁਜ਼ਾਰੀ ਨੂੰ ਸ਼ੱਕੀ ਦੱਸਿਆ ਗਿਆ ਹੈ | ਸ. ਮਲੂਕਾ ਨੇ ਵਾਰ ਵਾਰ ਇਹ ਗੱਲ ਦੁਹਰਾਈ ਕਿ ਸਿੱਖਿਆ ਵਿਭਾਗ ਨੇ ਤਾਂ ਲਾਇਬ੍ਰੇਰੀ ਪੁਸਤਕਾਂ ਖਰੀਦੀਆਂ ਹੀ ਨਹੀਂ ਅਤੇ ਨਾ ਹੀ ਅਸੀਂ ਇਨ੍ਹਾਂ ਪੁਸਤਕਾਂ ਲਈ ਕਿਸੇ ਨੂੰ ਪੈਸਾ ਦਿੱਤਾ ਹੈ, ਸਗੋਂ ਇਹ ਪੁਸਤਕਾਂ ਤਾਂ ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ ਨੇ ਖਰੀਦੀਆਂ ਹਨ | ਇਸ 'ਤੇ ਜਦੋਂ ਮੀਡੀਆ ਵੱਲੋਂ ਪੁੱਛਿਆ ਗਿਆ ਕਿ ਕੀ ਸਰਕਾਰੀ ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ ਸਿੱਖਿਆ ਵਿਭਾਗ ਅਧੀਨ ਨਹੀਂ ਆਉਂਦੀਆਂ ਤਾਂ ਸ. ਮਲੂਕਾ ਇਸ ਸਵਾਲ ਨੂੰ ਟਾਲ ਗਏ | ਉਨ੍ਹਾਂ ਕਿਹਾ ਕਿ ਇਹ ਕੋਈ 9 ਕਰੋੜ ਦਾ ਘਪਲਾ ਨਹੀਂ ਬਲਕਿ ਲਾਇਬ੍ਰੇਰੀ ਕਿੱਟਾਂ ਤਾਂ ਕੇਵਲ ਰੋਪੜ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੁਝ ਸਕੂਲਾਂ ਵਿਚ ਹੀ ਸਪਲਾਈ ਹੋਈਆਂ ਅਤੇ ਜੋ ਲਾਇਬ੍ਰੇਰੀ ਕਿੱਟਾਂ ਸਪਲਾਈ ਹੋਈਆਂ ਉਨ੍ਹਾਂ ਦੀ ਕੀਮਤ ਸਿਰਫ 22 ਲੱਖ ਰੁਪਏ ਹੈ |
ਸਾਢੇ 7 ਕਰੋੜ ਦੀਆਂ ਸਾਇੰਸ ਕਿੱਟਾਂ ਦੇ ਸੁਆਲਾਂ 'ਚ ਵੀ ਉਲਝੇ ਮਲੂਕਾ
ਇਸ ਮੌਕੇ ਜਦੋਂ ਸਿੱਖਿਆ ਮੰਤਰੀ ਨੂੰ ਅੰਬਾਲਾ ਦੀਆਂ ਫਰਮਾਂ ਨੂੰ ਉਪਰੋਕਤ 3 ਮੈਂਬਰੀ ਕਮੇਟੀ ਦੁਆਰਾ ਹੀ ਸਾਢੇ 7 ਕਰੋੜ ਦੀਆਂ ਸਾਇੰਸ ਕਿੱਟਾਂ ਸਪਲਾਈ ਕਰਨ ਦਾ ਜਿੰਮਾ ਦੇਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਸਾਇੰਸ ਕਿੱਟਾਂ ਤਾਂ ਸਕੂਲਾਂ ਵਿਚ ਪਹੁੰਚੀਆਂ ਹੀ ਨਹੀਂ | ਜਦੋਂ ਇਸ ਪੱਤਰਕਾਰ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਸਾਇੰਸ ਕਿੱਟਾਂ ਤਾਂ ਫਰਮ ਨੇ ਅਜੀਤਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਸ 3 ਵਿਚ ਰੱਖ ਗਈਆਂ ਹਨ ਤਾਂ ਸ. ਮਲੂਕਾ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਉਹ ਸਾਇੰਸ ਕਿੱਟਾਂ ਕੌਣ ਰੱਖ ਗਿਆ | ਉਨ੍ਹਾਂ ਕਿਹਾ ਕਿ ਉਹ ਕਿੱਟਾਂ ਵਾਪਿਸ ਕੀਤੀਆਂ ਜਾਣਗੀਆਂ ਅਤੇ ਕਿੱਟਾਂ ਲਈ ਫਰਮਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਜਾਵੇਗਾ | ਇਸ ਮੌਕੇ ਜਦੋਂ ਮੀਡੀਆ ਨੇ ਉਨ੍ਹਾਂ ਦੀ ਨੂੰਹ ਪਰਮਪਾਲ ਕੌਰ ਨੂੰ ਪੰਚਾਇਤ ਵਿਭਾਗ 'ਚੋਂ ਸਰਵ ਸਿੱਖਿਆ ਅਭਿਆਨ ਦਫ਼ਤਰ ਵਿਖੇ ਡੈਪੂਟੇਸ਼ਨ 'ਤੇ ਤਾਇਨਾਤ ਕੀਤੇ ਜਾਣ ਅਤੇ ਸਰਵ ਸਿੱਖਿਆ ਅਭਿਆਨ ਪੰਜਾਬ ਦੀਆਂ ਵਿੱਤੀ ਸ਼ਕਤੀਆਂ ਪਰਮਪਾਲ ਕੌਰ ਨੂੰ ਦੇਣ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਅਧਿਕਾਰੀ ਇੱਕ ਵਿਭਾਗ ਤੋਂ ਦੂਜੇ ਵਿਭਾਗ ਵਿਚ ਡੈਪੂਟੇਸ਼ਨ 'ਤੇ ਜਾਂਦੇ ਹਨ, ਇਸ ਵਿਚ ਕੋਈ ਗਲਤ ਨਹੀਂ | ਉਨ੍ਹਾਂ ਨਾਲ ਹੀ ਕਿਹਾ ਕਿ ਪਰਮਪਾਲ ਕੌਰ ਨੂੰ ਕੋਈ ਵਿੱਤੀ ਸ਼ਕਤੀ ਨਹੀਂ ਦਿੱਤੀ ਗਈ |
ਮੀਡੀਆ 'ਤੇ ਤਿੱਖੇ ਸ਼ਬਦੀ ਹਮਲੇ
ਸ. ਮਲੂਕਾ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ 5-6 ਪੱਤਰਕਾਰ ਅਜਿਹੇ ਹਨ ਜਿਹੜੇ ਕਿ ਸਾਰਾ ਦਿਨ ਵਿਭਾਗ ਨੂੰ ਨਿਸ਼ਾਨਾਂ ਬਣਾਉਣ ਲਈ ਤਾਣਾ-ਬਾਣਾ ਹੀ ਬੁਣਦੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਉਹ ਪੱਤਰਕਾਰਾਂ ਨੂੰ ਖ਼ਬਰਾਂ ਵੀ ਕੋਈ ਹੋਰ ਲਿਖ ਕੇ ਦਿੰਦਾ ਹੈ | ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਇਕ ਅਖਬਾਰ, ਜੋ ਕਦੇ ਉਨ੍ਹਾਂ ਨੂੰ ਪੂਰੇ ਨੰਬਰ ਦਿੰਦਾ ਸੀ, ਅੱਜ ਉਨ੍ਹਾਂ ਦੇ ਖਿਲਾਫ਼ ਲਿਖ ਰਿਹਾ ਹੈ | ਇਸ ਮੌਕੇ ਜਦੋਂ ਉਨ੍ਹਾਂ ਨੂੰ 5-6 ਪੱਤਰਕਾਰਾਂ ਦੇ ਨਾਮ ਦਾ ਖੁਲਾਸਾ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਪੱਤਰਕਾਰ ਪ੍ਰੈਸ ਕਾਨਫਰੰਸ ਵਿਚ ਮੌਜੂਦ ਨਹੀਂ ਹਨ | ਸ. ਮਲੂਕਾ ਨੇ ਕਿਹਾ ਕਿ ਜੇ ਅਖਬਾਰਾਂ ਦੇ ਲਿਖਣ 'ਤੇ ਹੀ ਪਰਚੇ ਦਰਜ ਹੋਣ ਲੱਗਦੇ ਤਾਂ ਕਈਆਂ 'ਤੇ ਪਰਚੇ ਦਰਜ ਹੋ ਜਾਣੇ ਸਨ |

No comments: