jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 1 May 2013

ਹੁਸ਼ਿਆਰਪੁਰ ਕਚਹਿਰੀਆਂ ’ਚ ਅੱਗ; ਵਕੀਲਾਂ ਦੇ ਚੈਂਬਰ ਸੁਆਹ

www.sabblok.blogspot.com


ਜ਼ਿਲ੍ਹਾ ਕਚਹਿਰੀਆਂ ਹੁਸ਼ਿਆਰਪੁਰ ਵਿਖੇ ਲੱਗੀ ਅੱਗ ਕਾਰਨ ਸੜ ਕੇ ਸੁਆਹ ਹੋਏ ਵਕੀਲਾਂ ਦੇ ਚੈਂਬਰ
ਹੁਸ਼ਿਆਰਪੁਰ, 29 ਅਪਰੈਲ : ਜ਼ਿਲ੍ਹਾ ਕਚਹਿਰੀਆਂ ਵਿੱਚ ਸੋਮਵਾਰ ਨੂੰ ਅੱਗ ਲੱਗ ਜਾਣ ਕਾਰਨ ਵਕੀਲਾਂ ਦੇ ਲਗਭਗ ਇੱਕ ਦਰਜਨ ਚੈਂਬਰ ਸੜ ਕੇ ਸੁਆਹ ਹੋ ਗਏ। ਹਾਦਸੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਚੈਂਬਰਾਂ ਵਿੱਚ ਪਿਆ ਅਹਿਮ ਰਿਕਾਰਡ  ਅੱਗ ਦੀ ਭੇਟ ਚੜ੍ਹ ਗਿਆ। ਫ਼ਾਇਰ ਬ੍ਰਿਗੇਡ ਸੂਚਨਾ ਮਿਲਦੇ ਸਾਰ ਹੀ ਮੌਕੇ ’ਤੇ ਪਹੁੰਚ ਗਿਆ ਅਤੇ ਅੱਗ ’ਤੇ ਕਾਬੂ ਪਾ ਲਿਆ, ਨਹੀਂ ਤਾਂ ਸ਼ਾਇਦ ਹੋਰ ਵੀ ਭਾਰੀ ਨੁਕਸਾਨ ਹੋ ਜਾਂਦਾ।
ਦੁਪਹਿਰੇ ਕਚਹਿਰੀ ਕੰਪਲੈਕਸ ਦੇ ਅੰਦਰੂਨੀ ਹਿੱਸੇ ਵਿੱਚ ਸਥਿਤ ਇੱਕ ਵਕੀਲ ਦੇ ਚੈਂਬਰ ਨੂੰ ਸ਼ਾਟ ਸਰਕਟ ਕਾਰਨ ਅੱਗ ਲੱਗ ਗਈ। ਇਸ ਨੇ ਚੈਂਬਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਜ਼ਿਆਦਾਤਰ ਵਕੀਲ ਉਸ ਸਮੇਂ ਅਦਾਲਤਾਂ ਨੂੰ ਗਏ ਹੋਏ ਸਨ ਪਰ ਉੱਥੇ ਮੌਜੂਦ ਸਟਾਫ਼ ਤੇ ਹੋਰਨਾਂ ’ਚ ਭਗਦੜ ਮਚ ਗਈ। ਕਈਆਂ ਨੇ ਮੁਸਤੈਦੀ ਦਿਖਾਉਂਦਿਆਂ ਅੰਦਰ ਪਈਆਂ ਕੁਝ ਫ਼ਾਈਲਾਂ ਬਾਹਰ ਕੱਢ ਲਈਆਂ ਪਰ ਬਾਕੀ ਦਾ ਰਿਕਾਰਡ, ਫ਼ਰਨੀਚਰ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਇੱਥੋਂ ਤੱਕ ਕਿ ਛੱਤ ਵਾਲੇ ਪੱਖੇ ਵੀ ਬੁਰੀ ਤਰ੍ਹਾਂ ਸੜ ਗਏ। ਫ਼ਾਇਰ ਬ੍ਰਿਗੇਡ ਕਚਹਿਰੀਆਂ ਵਿੱਚ ਤਾਂ ਤੁਰੰਤ ਪਹੁੰਚ ਗਿਆ ਪਰ ਬੇਤਰਤੀਬੀ ਢੰਗ ਨਾਲ ਬਣੇ ਚੈਂਬਰਾਂ ਦੀ ਬਦੌਲਤ ਰਸਤਾ ਰੁਕੇ ਹੋਣ ਕਾਰਨ ਗੱਡੀਆਂ ਨੂੰ ਬਾਹਰ ਵਾਰ ਖੜ੍ਹਾ ਕਰਕੇ ਪਾਣੀ ਦੀਆਂ ਪਾਈਪਾਂ ਅੱਗ ਵਾਲੀ ਥਾਂ ’ਤੇ ਪਹੁੰਚਾਈਆਂ ਗਈਆਂ। ਅੱਧੇ-ਪੌਣੇ ਘੰਟੇ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਨਗਰ ਕੌਂਸਲ ਦੇ ਪ੍ਰਧਾਨ ਸ਼ਿਵ ਸੂਦ, ਕਾਰਜ ਸਾਧਕ ਅਫ਼ਸਰ ਪਰਮਜੀਤ ਸਿੰਘ, ਸਿਟੀ ਥਾਣੇ ਦੇ ਐੱਸ.ਐੱਚ.ਓ. ਸੁਖਵਿੰਦਰ ਸਿੰਘ ਵੀ ਮੌਕੇ ’ਤੇ ਪਹੁੰਚ ਗਏ।
ਜ਼ਿਲ੍ਹਾ ਤੇ ਸੈਸ਼ਨ ਜੱਜ ਜੀ.ਕੇ. ਧੀਰ ਤੇ ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਤਰਨਤਾਰਨ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ। ਵਕੀਲਾਂ ਵੱਲੋਂ ਇਸ ਘਟਨਾ ਲਈ ਪੰਜਾਬ ਸਰਕਾਰ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ.ਕੇ. ਮੈਨਨ ਨੇ ਕਿਹਾ ਕਿ ਨਵੇਂ ਜੁਡੀਸ਼ਲ ਕੰਪਲੈਕਸ ਦਾ ਮਾਮਲਾ ਪਿਛਲੇ ਕਈ ਸਾਲਾਂ ਤੋਂ ਬਿਨਾਂ ਵਜ੍ਹਾ ਲਟਕਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਹਾਈ ਕੋਰਟ ਵੱਲੋਂ ਇਸ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਵਕੀਲ ਅਣਸੁਰੱਖਿਅਤ ਮਾਹੌਲ ਵਿੱਚ ਰਹਿ ਕੇ ਕੰਮ ਕਰਨ ਲਈ ਮਜਬੂਰ ਹਨ। ਐਸੋਸੀਏਸ਼ਨ ਨੇ ਰੋਸ ਵਜੋਂ ਮੰਗਲਵਾਰ ਨੂੰ ਹੜਤਾਲ ਰੱਖਣ ਦਾ ਫ਼ੈਸਲਾ ਲਿਆ।
ਦੂਜੇ ਪਾਸੇ ਕੁਝ ਲੋਕ ਹਾਦਸੇ ਲਈ ਕਾਫ਼ੀ ਹੱਦ ਤੱਕ ਵਕੀਲਾਂ ਨੂੰ ਹੀ ਜ਼ਿੰਮੇਵਾਰ ਠਹਿਰਾ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਵਕੀਲਾਂ ਵੱਲੋਂ ਮਨਮਰਜ਼ੀ ਨਾਲ ਉਸਾਰੀਆਂ ਕੀਤੀਆਂ ਗਈਆਂ ਹਨ ਅਤੇ ਬਿਜਲੀ ਦੇ ਕੁਨੈਕਸ਼ਨ ਲਏ ਗਏ ਹਨ। ਮੌਕੇ ’ਤੇ ਸਿਵਲ ਪ੍ਰਸ਼ਾਸਨ ਜਾਂ ਬਿਜਲੀ ਬੋਰਡ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ। ਬਾਦ ਦੁਪਹਿਰ ਮੁੱਖ ਪਾਰਲੀਮਾਨੀ ਸਕੱਤਰ ਸੋਹਣ ਸਿੰਘ ਠੰਡਲ ਨੇ ਜ਼ਰੂਰ ਮੌਕੇ ਦਾ ਦੌਰਾ ਕੀਤਾ।

No comments: