jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 10 May 2013

ਕਲਯੁੱਗੀ ਮਾਂ ਵਲੋਂ ਚਾਰ ਸਾਲਾ ਮਾਸੂਮ ਧੀ ਦੀ ਹੱਤਿਆ ,

www.sabblok.blogspot.com
ਲੁਧਿਆਣਾ, (ਤਰੁਣ, ਰਿਸ਼ੀ)-ਕਦੇ ਕਿਸੇ ਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ ਕਿ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਹੀ ਆਪਣੇ ਬੱਚੇ ਦੀ ਮੌਤ ਦਾ ਕਾਰਨ ਬਣ ਸਕਦੀ ਹੈ, ਇਕ ਅਜਿਹੇ ਹੀ ਮਾਮਲੇ ਵਿਚ ਇਕ ਕਲਯੁੱਗੀ ਮਾਂ ਨੇ ਆਪਣੀ 4 ਸਾਲਾ ਮਾਸੂਮ ਬੇਟੀ ਦੀ ਹੱਤਿਆ ਕਰ ਦਿਤੀ। ਬੇਟੀ ਦੀ ਹੱਤਿਆ ਕਰਨ ਦੇ ਬਾਅਦ ਮਾਂ ਨੇ ਵੀ ਚਾਰ ਵਾਰ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਹ ਬਚ ਗਈ। ਜਿਸ ਜਗ੍ਹਾ ਤੋਂ ਬੱਚੀ ਦੀ ਗਲੀ-ਸੜੀ ਹਾਲਤ ਵਿਚ ਲਾਸ਼ ਬਰਾਮਦ ਹੋਈ ਹੈ, ਉਥੋਂ ਚੁੰਨੀ ਅਤੇ ਖੂਨ ਲੱਗਾ ਇਕ ਚਾਕੂ ਬਰਾਮਦ ਹੋਇਆ ਹੈ। ਬੱਚੀ ਦੀ ਮੌਤ ਸੰਬੰਧੀ ਪੁਲਸ ਜਾਂਚ ਕਰ ਰਹੀ ਹੈ ਕਿ ਬੱਚੀ ਦੀ ਮੌਤ ਚਾਕੂ ਨਾਲ ਵਾਰ ਕਰਕੇ ਕੀਤੀ ਗਈ ਹੈ ਜਾਂ ਚੁੰਨੀ ਨਾਲ ਗਲਾ ਘੁਟ ਕੇ, ਜਿਸ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਹੀ ਹੋਵੇਗਾ। ਥਾਣਾ ਮੁਖੀ ਦਵਿੰਦਰ ਚੌਧਰੀ ਨੇ ਦੱਸਿਆ ਕਿ ਮ੍ਰਿਤਕਾ ਬੱਚੀ ਦੀ ਪਛਾਣ ਜਸਮਾਈਲਾ (4) ਨਿਵਾਸੀ ਮਾਡਲ ਟਾਊਨ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਮ੍ਰਿਤਕਾ ਦੇ ਪਿਤਾ ਜਸਕਰਨ ਸਿੰਘ ਦੇ ਬਿਆਨ 'ਤੇ ਉਸ ਦੀ ਪਤਨੀ ਹਰਸਿਮਰਨਜੀਤ ਕੌਰ ਦੇ ਖਿਲਾਫ ਹੱਤਿਆ ਅਤੇ ਆਤਮਹੱਤਿਆ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਹੈ।
ਪਤੀ ਦੇ ਖਿਲਾਫ ਦਾਜ ਦਾ ਮਾਮਲਾ ਦਰਜ
ਪੁਲਸ ਨੇ ਦੱਸਿਆ ਕਿ ਦਾਜ ਦੀ ਮੰਗ ਨੂੰ ਲੈ ਕੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਵਿਚ ਪਤੀ ਜਸਕਰਨ ਸਿੰਘ ਦੇ ਖਿਲਾਫ 17 ਅਗਸਤ 2012 ਨੂੰ ਪਤਨੀ ਨੇ ਵੂਮੈਨ ਸੈੱਲ ਵਿਚ ਪਰਚਾ ਦਰਜ ਕਰਵਾਇਆ ਸੀ, ਜਿਸ ਦੇ ਚਲਦੇ ਹੀ ਪਤੀ 17 ਅਪ੍ਰੈਲ ਤੋਂ ਆਪਣੇ ਘਰੋਂ ਗਾਇਬ ਸੀ।
ਕਮਰੇ ਤੋਂ ਮਿਲਿਆ ਸੁਸਾਈਡ ਨੋਟ
ਪੁਲਸ ਅਨੁਸਾਰ ਜਿਸ ਕਮਰੇ ਵਿਚੋਂ ਬੱਚੀ ਦੀ ਲਾਸ਼ ਬਰਾਮਦ ਹੋਈ ਹੈ, ਉਥੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ 'ਤੇ ਉਸ ਨੇ ਆਪਣੀ ਅਤੇ ਆਪਣੇ ਬੱਚੇ ਦੀ ਮੌਤ ਦਾ ਕਾਰਨ ਆਪਣੇ ਸਹੁਰੇ ਪੱਖ ਨੂੰ ਦੱਸਿਆ ਹੈ, ਜੋ ਪੁਲਸ ਦੇ ਲਈ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ। ਆਖਿਰ ਮਾਂ ਨੂੰ ਆਪਣੀ ਬੇਟੀ ਦੀ ਮੌਤ ਦੇ ਬਾਰੇ ਪਹਿਲਾਂ ਤੋਂ ਕਿਵੇਂ ਪਤਾ ਚੱਲਿਆ। ਪੁਲਸ ਅਨੁਸਾਰ ਇਹ ਸੁਸਾਈਡ ਨੋਟ ਮਾਂ ਵਲੋਂ ਆਪਣੀ ਬੇਟੀ ਦੀ ਹੱਤਿਆ ਕਰ ਕੇ ਅਤੇ ਬਾਅਦ ਵਿਚ ਖੁਦ ਆਤਮਹੱਤਿਆ ਕਰਨ ਦੇ ਲਈ ਜਾਣ ਵੱਲ ਇਸ਼ਾਰਾ ਕਰਦੀ ਹੈ।

No comments: