jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 3 May 2013

ਫੋਟੋ ਦੌੜ- ਸਿਆਸੀ ਲੀਡਰਾਂ ਦੇ ਡਿਗ ਚੁਕੇ ਕਿਰਦਾਰ ਦੀ ਨਿਸ਼ਾਨੀ

www.sabblok.blogspot.com

ਸਰਬਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਹੱਥ ਦੇ ਕੇ ਫੋਟੋ ਖਿਚਵਾਉਣ ਵਾਲੇ ਲੀਡਰਾਂ ਵਿਚ ਲਗੀ ਦੌੜ

ਅੰਮ੍ਰਿਤਸਰ-(ਪੰਜਾਬ ਨਿਊਜ ਯੂ.ਐਸ.ਏ) ਅਜ ਜਿਉਂ ਹੀ ਏਅਰ ਇੰਡੀਆ ਦਾ ਜਹਾਜ ਲਹੋਰ ਤੋਂ ਸਰਬਜੀਤ ਸਿੰਘ ਦਾ ਮ੍ਰਿਤਕ ਸਰੀਰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚਿਆ ਤਾਂ ਸਾਡੇ ਦੇਸ਼ ਦੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਸਰਬਜੀਤ ਸਿੰਘ ਦੇ ਮ੍ਰਿਤਕ ਸਰੀਰ ਨੂੰ ਹੱਥ ਲਾ ਕੇ ਫੋਟੋ ਖਿਚਵਾਉਣ ਲਈ ਇਸ ਹੱਦ ਤਕ ਵਹੀਰਾਂ ਘਤ ਦਿਤੀਆਂ ਕਿ ਇਸ ਦੌੜ ਵਿਚ ਲੀਡਰਾਂ ਨੇ ਇਕ ਦੂਸਰੇ ਨਾਲ ਕੂਹਣੀਮਾਰ ਧੱਕਾ ਮਾਰਨ ਤੋਂ ਵੀ ਗੁਰੇਜ ਨਹੀਂ ਕੀਤਾ।ਲੋਕ ਇਥੇ ਇਹ ਗਲਾਂ ਕਰਦੇ ਸੁਣੇ ਗਏ ਕਿ ਜਿਹੜੇ ਸਿਆਸੀ ਲੀਡਰਾਂ ਨੇ ਅਜ ਤਕ ਸਰਬਜੀਤ ਸਿੰਘ ਨੂੰ ਰਿਹਾ ਕਰਵਾਉਣ ਜਾਂ ਉਸਦੇ ਪੀੜਤ ਪਰਿਵਾਰ ਦੀ ਦੇਖਭਾਲ ਕਰਨ ਲਈ ਕੁਝ ਵੀ ਨਹੀਂ ਕੀਤਾ ਉਹ ਸਿਆਸੀ ਲੀਡਰ ਅਜ ਇਥੇ ਸਰਬਜੀਤ ਸਿੰਘ ਤੇ ਉਸਦੇ ਪਰਿਵਾਰ ਲਈ ਮਗਰਮੱਛ ਦੇ ਅੱਥਰੂ ਵਗਾਉਂਦੇ ਵੀ ਵੇਖੇ ਗਏ।ਸਿਆਸੀ ਲੀਡਰਾਂ ਦੇ ਗਿਰ ਚੁਕੇ ਕਿਰਦਾਰ ਦੀ ਝਲਕ ਉਸ ਵਕਤ ਵੀ ਵੇਖਣ ਨੂੰ ਮਿਲੀ ਜਦ ਅੰਮ੍ਰਿਤਸਰ ਏਅਰਪੋਰਟ ਤੋਂ ਸਰਬਜੀਤ ਸਿੰਘ ਦਾ ਮ੍ਰਿਤਕ ਸਰੀਰ ਇਕ ਹੈਲੀਕਾਪਟਰ ਰਾਹੀਂ ਉਸਦੇ ਪਿੰਡ ਲਿਜਾਇਆ ਗਿਆ ਤਦ ਹਰ ਛੋਟੇ ਵਡੇ ਸਿਆਸੀ ਲੀਡਰ ਨੇ ਸਰਬਜੀਤ ਸਿੰਘ ਦੀ ਭੈਣ ਤੇ ਉਸਦੇ ਪਰਿਵਾਰ ਦੇ ਮੈਂਬਰਾਂ ਨੂੰ ਇਸ ਤਰਾਂ ਘੇਰੇ ਵਿਚ ਲਈ ਰਖਿਆ ਤਾਂ ਕਿ ਉਹ ਵੀ ਮੀਡੀਏ ਦੀ ਖਿਚ ਦਾ ਕੇਂਦਰ ਬਣ ਸਕਣ ।ਇਥੇ ਇਹਨਾਂ ਸਿਆਸੀ ਲੀਡਰਾਂ ਨੂੰ ਇਹ ਪੁਛਣਾ ਬਣਦਾ ਹੈ ਕਿ ਜੇਕਰ ਇਹ ਸਿਆਸੀ ਲੀਡਰ ਆਪਣੀ ਇਤਨੀ ਹਮਦਰਦੀ ਸਰਬਜੀਤ ਸਿਮਘ ਨੂੰ ਰਿਹਾ ਕਰਵਾਉਣ ਲਈ ਵਿਖਾ ਦਿੰਦੇ ਤਾਂ ਸ਼ਾਇਦ ਸਰਬਜੀਤ ਸਿੰਘ ਜਿੰਦਾ ਇਸ ਧਰਤੀ ਤੇ ਵਾਪਸ ਪਰਤ ਸਕਦਾ

No comments: