www.sabblok.blogspot.com
ਜਲੰਧਰ, 4 ਮਈ: ਕਾਰਲ
ਮਾਰਕਸ ਦੇ ਜਨਮ ਦਿਨ 'ਤੇ ਭਾਈ ਸੰਤੋਖ ਸਿੰਘ 'ਕਿਰਤੀ' ਅਤੇ 'ਮੇਲਾ ਗ਼ਦਰ ਸ਼ਤਾਬਦੀ ਦਾ'
ਮੁਹਿੰਮ ਦੀ ਲੜੀ ਵਜੋਂ 5 ਮਈ, 10:30 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ
ਵਿਚਾਰ-ਚਰਚਾ ਹੋ ਰਹੀ ਹੈ। 'ਅਜੋਕੀ ਰਾਜਨੀਤਕ ਆਰਥਕਤਾ ਦਾ ਲੋਕ-ਵਿਰੋਧੀ ਖਾਸਾ' ਵਿਸ਼ੇ
'ਤੇ ਹੋ ਰਹੀ ਵਿਚਾਰ-ਚਰਚਾ 'ਚ ਪ੍ਰੋ. ਅਰਚਨਾ ਅਗਰਵਾਲ,ਡਿਪਾਰਟਮੈਂਟ ਆਫ਼ ਇਕਨਾਮਿਕਸ ਅਤੇ
ਮੈਂਬਰ, ਪਰਸਪੈਕਟਿਵ ਹਿੰਦੂ ਕਾਲਜ, ਦਿੱਲੀ ਯੂਨੀਵਰਸਿਟੀ, ਦਿੱਲੀ ਮੁੱਖ ਬੁਲਾਰੇ ਹੋਣਗੇ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਬੁੱਧੀਜੀਵੀਆਂ ਅਤੇ ਲੋਕ-ਹਿਤੈਸ਼ੀ ਜੱਥੇਬੰਦੀਆਂ ਨੂੰ
ਇਸ ਵਿਚਾਰ-ਚਰਚਾ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। ਸਭਿਆਚਾਰਕ ਵਿੰਗ ਦੇ ਕਨਵੀਨਰ
ਅਮੋਲਕ ਸਿੰਘ ਨੇ ਦਸਿਆ ਕਿ ਇਸ ਵਿਚਾਰ-ਚਰਚਾ ਮੌਕੇ ਦਰਬਾਰਾ ਸਿੰਘ ਢਿੱਲੋਂ, ਡਾ. ਰਘਬੀਰ
ਕੌਰ ਅਤੇ ਨੌਨਿਹਾਲ ਸਿੰਘ ਪ੍ਰਧਾਨਗੀ ਮੰਡਲ 'ਚ ਸ਼ਾਮਲ ਹੋਣਗੇ।

No comments:
Post a Comment