www.sabblok.blogspot.com
ਸਿੱਖ ਰੋਜ਼ ਰੌਲਾ ਪਾਉਂਦੇ ਹਨ ਕਿ ਆਰ.ਐਸ.ਐਸ. ਉਨ੍ਹਾਂ ਦੀ ਤਵਾਰੀਖ਼ ਅਤੇ ਫ਼ਿਲਾਸਫ਼ੀ ਨੂੰ ਵਿਗਾੜ ਰਹੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਆਰ.ਐਸ.ਐਸ. ਸਿੱਖ ਤਵਾਰੀਖ਼ ਅਤੇ ਫ਼ਿਲਾਸਫ਼ੀ ਵਿਚ ਮਿਲਾਵਟ ਕਰ ਰਹੀ ਹੈ। ਪਰ, ਮੈਨੂੰ ਨਜ਼ਰ ਆਉਂਦਾ ਹੈ ਕਿ ਕਈ ਸਿੱਖ ਖ਼ੁਦ ਆਪ ਵੀ ਉਨ੍ਹਾਂ ਵਾਲਾ ਰੋਲ ਅਦਾ ਕਰਨ ਵਿਚ ਸਾਰਾ ਜ਼ੋਰ ਲਾ ਰਹੇ ਹਨ।
ਸਿੱਖ ਤਵਾਰੀਖ਼ ਅਤੇ ਫ਼ਿਲਾਸਫ਼ੀ ਵਿਚ ਰਲਾਅ ਪਾਉਣ ਦਾ ਮੁੱਢ ਉਦਾਸੀਆਂ ਤੇ ਨਿਰਮਲਿਆਂ ਨੇ ਹਿੰਦੂਸਤਾਨ ਦੇ ਬ੍ਰਾਹਮਣਾਂ ਅਤੇ ਜੰਮੂ ਦੇ ਡੋਗਰਿਆਂ ਦੀ ਹਕੂਮਤ ਵੇਲੇ ਉਦੋਂ ਰੱਖਿਆ ਸੀ ਜਦ 1765 ਵਿਚ ਸਿੱਖਾਂ ਨੇ ਪੰਜਾਬ ਵਿਚੋਂ ਮੁਗ਼ਲਾਂ ਦੀ ਹਕੂਮਤ ਖ਼ਤਮ ਕਰ ਕੇ ਮੁਲਕ ਆਜ਼ਾਦ ਕਰਵਾ ਲਿਆ ਸੀ। ਉਸ ਵੇਲੇ ਉਦਾਸੀਆਂ ਤੇ ਨਿਰਮਲਿਆਂ ਨੇ ਆ ਕੇ ਅੰਮ੍ਰਿਤਸਰ ਵਿਚ ਡੇਰਾ ਲਾ ਲਿਆ ਸੀ। ਪਹਿਲਾਂ, 1770 ਤੋਂ 1790 ਦੇ ਵਿਚਕਾਰ, ਉਨ੍ਹਾਂ ਨੇ ਭਾਈ ਮਨੀ ਸਿੰਘ ਦੇ ਨਾਂ ਹੇਠ ਗੁਰੂ ਨਾਨਕ ਸਾਹਿਬ ਦੀ ਜਨਮਸਾਖੀ, ਸਿੱਖਾਂ ਦੀ ਭਗਤਮਾਲਾ, ਗਿਆਨ ਰਤਨਾਵਲੀ ਅਤੇ ਗਰਬਗੰਜਨੀ (ਟੀਕਾ ਜਪੁਜੀ) ਤਿਆਰ ਕੀਤੀਆਂ; ਫਿਰ 1839-40 ਵਿਚ ਗੁਰਬਿਲਾਸ ਪਾਤਸਾਹੀ ਛੇਵੀ ਤਿਆਰ ਕੀਤਾ; ਫਿਰ, 1840 ਵਿਚ, ਸਿੱਖਾਂ ਦੇ ਨੀਲੇ ਨਿਸ਼ਾਨ ਸਾਹਿਬ ਦੀ ਜਗਹ, ਉਦਾਸੀਆਂ ਦਾ ਭਗਵਾ ਝੰਡਾ ਦਰਬਾਰ ਸਾਹਿਬ ਦੇ ਮੂਹਰੇ ਲਹਿਰਾਇਆ (ਜੋ ਹੌਲੀ ਹੌਲੀ ਕੇਸਰੀ ਬਣ ਗਿਆ)। ਫਿਰ 1843 ਵਿਚ ਸੰਤੋਖ ਸਿੰਘ ਦਾ ਸੂਰਜ ਪ੍ਰਕਾਸ਼ ਆਇਆ। ਇਸ ਮਗਰੋਂ ਪਟਨਾ ਵਿਚ ਪਹਿਲਾਂ ਸਾਕਤ ਮਤ ਦੀਆਂ ਮਿਥਹਾਸਕ ਅਤੇ ਕੰਜਰ ਕਵਿਤਾਵਾਂ ਨੂੰ ਤਿਆਰ ਕਰ ਕੇ ਦੀ ਕਿਤਾਬ (ਅਖੌਤੀ) ਦਸਮ ਗ੍ਰੰਥ ਬਣਾ ਕੇ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣਾਉਣ ਦੀ ਮੁਹਿੰਮ ਚਲਾਈ ਗਈ। ਇਹ ਤਾਂ ਸੀ ਰੋਲ ਬ੍ਰਾਹਮਣ ਏਜੰਟਾਂ ਦਾ।
ਹੁਣ ਕੁਝ ਚਿਰ ਤੋਂ ਸਿੱਖਾਂ ਵਿਚ ਇਕ ਹੋਰ ਹੀ ਨਵੀਂ ਲਹਿਰ ਉਠੀ ਹੈ। ਇਸ ਲਹਿਰ ਦੇ ਜਨਮਦਾਤਾ ਕੁਝ ਨਕਲੀ ਜਾਂ ਕੱਚ ਘਰੜ ਮਿਸ਼ਨਰੀ ਹਨ (ਅਸਲ ਮਿਸ਼ਨਰੀਆਂ ਨੇ ਤਾਂ ਸਿੱਖੀ ਬਚਾਈ ਹੈ; ਇਹ ਨਕਲੀ ਹਨ ਜਾਂ ਕੱਚਘਰੜ)।
ਇਨ੍ਹਾਂ ਲੋਕਾਂ ਨੇ ਸਿੱਖ ਤਵਾਰੀਖ਼ ਵਿਚ ਅਜਿਹੇ ਭੁਲੇਖੇ ਖੜ੍ਹੇ ਕਰਨੇ ਸ਼ੁਰੂ ਹਨ ਜਿਨ੍ਹਾਂ ਨਾਲ ਪਾਠਕ ਬੁਰੀ ਤਰ੍ਹਾਂ ਉਲਝ ਜਾਣ। ਇਨ੍ਹਾਂ ਵਿਚ ਇਕ ਨੁਕਤਾ ਗੁਰੂ ਹਰਿਗੋਬਿੰਦ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਤਿੰਨ ਤਿੰਨ ਵਿਆਹਾਂ ਦਾ ਹੈ।
ਹੁਣ ਤਕ ਸਿੱਖ ਤਵਾਰੀਖ਼ ਦੀਆਂ ਸੈਂਕੜੇ ਕਿਤਾਬਾਂ ਆ ਚੁਕੀਆਂ ਹਨ ਜਿਨ੍ਹਾਂ ਵਿਚੋਂ ਦਰਜਨਾਂ ਕਿਤਾਬਾਂ 1700 ਅਤੇ 1900 ਦੇ ਵਿਚਕਾਰ ਦੇ ਸਮੇਂ ਦੀਆਂ ਹਨ ਤੇ 1926 ਦਾ ‘ਮਹਾਨ ਕੋਸ਼’ ਵੀ ਹੈ। ਇਨ੍ਹਾਂ ਸਾਰੀਆਂ ਵਿਚ ਦੋਹਾਂ (ਛੇਵੇਂ ਤੇ ਦਸਵੇਂ) ਗੁਰੂ ਸਾਹਿਬਾਨ ਦੀਆਂ ਪਤਨੀਆਂ, ਸੱਸ-ਸਹੁਰੇ, ਪਿੰਡਾਂ ਦੇ ਨਾਂ ਅਤੇ ਸ਼ਾਦੀਆਂ ਦੀਆਂ ਤਾਰੀਖ਼ਾਂ, ਅਤੇ ਹਰ ਇਕ ਵੱਲੋਂ ਜੰਮੇ ਬੱਚਿਆਂ ਦੇ ਨਾਂ ਵੀ ਹਨ। 99% ਨਹੀਨ ਬਲਕਿ ਸਾਰੀਆਂ 100% ਕਿਤਾਬਾਂ ਇਕ ਰਾਏ ਹਨ ਕਿ ਦੋਹਾਂ ਗੁਰੂਆਂ ਦੇ ਤਿੰਨ ਤਿੰਨ ਵਿਆਹ ਹੋਏ ਸਨ।
ਅੱਜ ਕਲ੍ਹ ਦੁਨੀਆਂ ਭਰ ਸਾਰੇ ਮੁਲਕਾਂ (ਮੁਸਲਮਾਨਾਂ ਮੁਲਕਾਂ ਤੋਂ ਸਿਵਾ) ਦੇ ਕਾਨੂੰਨ ਹੇਠ ਕੋਈ ਵੀ ਇਕ ਤੋਂ ਵਧ ਸ਼ਾਦੀਆਂ ਨਹੀਂ ਕਰ ਸਕਦਾ। ਇਸ ਕਾਨੂੰਨ ਦੇ ਆੜ ਹੇਠ ਕੁਝ ਬੇਸਮਝ ਸਿੱਖ ਇਸ ਪਾਸੇ ਵੱਲ ਚਲ ਪਏ ਕਿ ਗੁਰੂ ਜੀ ਦੇ ਤਿੰਨ ਦੀ ਜਗਹ ਇਕ ਵਿਆਹ ਦਰਸਾਇਆ ਜਾਏ। ਉਨ੍ਹਾਂ ਨੇ ਇਸ ਵਾਸਤੇ ਤਵਾਰੀਖ਼ ਵਿਗਾੜਨ ਤਕ ਦੀ ਹਰਕਤ ਕਰਨੀ ਸ਼ੁਰੂ ਕਰ ਦਿੱਤੀ। ਇਕ ਕਚਘਰੜ ਲੇਖਕ ਨੇ ਤਾਂ ਇਹ ਯਬ੍ਹਲੀ ਵੀ ਮਾਰ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਵਿਆਹ ਨਹੀਂ ਸਨ ਬਲਕਿ ਇਕੋ ਔਰਤ ਦੇ ਤਿੰਨ ਨਾਂ ਸਨ: ਇਕ ਬਚਪਨ ਦਾ, ਇਕ ਵਿਆਹ ਮਗਰੋਂ ੳਤੇ ਇਕ ਲਾਡ ਦਾ ਵਗ਼ੈਰਾ। ਪਰ ਉਸ ਵਿਚਾਰੇ ਨੂੰ ਇਹ ਖ਼ਿਆਲ ਨਾ ਰਿਹਾ ਕਿ ਮਾਤਾ ਜੀਤੋ ਤਾਂ 5 ਦਸੰਬਰ 1700 ਦੇ ਦਿਨ ਅਨੰਦਪੁਰ ਸਾਹਿਬ ਵਿਚ ਚੜ੍ਹਾਈ ਕਰ ਗਏ ਸਨ ਤੇ ਅਗਮਪੁਰਾ ਪਿੰਡ ਵਿਚ ਉਨ੍ਹਾਂ ਦੀ ਯਾਦਗਾਰ ਵੀ ਬਣੀ ਹੋਈ ਹੈ। ਦੂਜੀਆਂ ਮਾਤਾਵਾਂ, ਜਿਨ੍ਹਾਂ ਨੇ 1731 ਤੇ 1747 ਵਿਚ ਚਲਾਣਾ ਕੀਤਾ ਉਨ੍ਹਾਂ ਦੀਆਂ ਸਮਾਧਾਂ/ਯਾਦਗਾਰਾਂ ਦਿੱਲੀ ਵਿਚ ਹਨ। ਆਸ ਹੈ ਕਿ ਹੁਣ ਇਕ ਨਵੀ ਯਬ੍ਹਲੀ ਮਾਰ ਦਿੱਤੀ ਜਾਏਗੀ ਹੈ ਕਿ ਇਹ ਯਾਦਗਾਰਾਂ ਤੇ ਗੁਰਦੁਆਰੇ ਨਕਲੀ ਹਨ।
ਚਾਹੀਦਾ ਤਾਂ ਇਹ ਸੀ ਕਿ ਇਕ ਤੋਂ ਵਧ ਸ਼ਾਦੀਆਂ ਕਰਨ ਦਾ ਕਾਰਨ ਦੱਸਿਆ ਜਾਂਦਾ ਪਰ ਕਚ ਘਰੜ ਲੋਕ ਇਸ ਦ ਾਜਵਾਬ ਨਾ ਲੱਭ ਸਕੇ ਅਤੇ ਤਵਾਰੀਖ਼ ਨੂੰ ਵਿਗਾੜਨ ਵਲ ਚਲ ਪਏ। ਉਨ੍ਹਾਂ ਬੇਸਮਝ ਲੋਕਾਂ ਨੂੰ ਇਹ ਖਿਆਲ ਨਾ ਆਇਆ ਕਿ ਉਨ੍ਹਾਂ ਦੀ ਗੱਲ ਸਾਬਿਤ ਕਰਨ ਵਾਸਤੇ ਤਵਾਰੀਖ਼ ਦਾ ਇਕ ਵੀ ਸੋਮਾ ਨਹੀਂ ਪਰ ਤਿੰਨ ਵਿਆਹ ਦਾ ਜ਼ਿਕਰ ਹਰ ਇਕ ਕਿਤਾਬ ਵਿਚ ਆਉਂਦਾ ਹੈ।
ਇਸ ਸੋਚ ਵਾਲੇ ਟੋਲੇ ਵੱਲੋਂ ਹੋਰ ਇਕ ਹੋਰ ਯਬ੍ਹਲੀ ਇਹ ਵੀ ਮਾਰੀ ਗਈ ਕਿ ਗੁਰੂ ਗ੍ਰੰਥ ਸਾਹਿਬ ਇਕੋ ਸ਼ਾਦੀ ਦੀ ਸਿਖਿਆ ਦੇਂਦਾ ਹੈ; ਇਸ ਕਰ ਕੇ ਗੁਰੁ ਜੀ ਨੇ ਤਿੰਨ ਵਿਆਹ ਨਹੀਂ ਕੀਤੇ ਹੋ ਸਕਦੇ। ਪਰ ਉਹ ਲੋਕ ਗੁਰੂ ਗ੍ਰੰਥ ਸਾਹਿਬ ਵਿਚੋਂ ਇਕ ਤੁਕ ਵੀ ਪੇਸ਼ ਨਾ ਕਰ ਸਕੇ ਜਿਸ ਵਿਚ ਇਕ ਸ਼ਾਦੀ ਦੀ ਗੱਲ ਕਹੀ ਹੋਵੇ। ਫਿਰ ਉਨ੍ਹਾਂ ਨੇ ਉਹ ਤੁਕਾਂ ਲੱਭੀਆਂ ਜਿਨ੍ਹਾਂ ਵਿਚ ਕਿਹਾ ਸੀ ਕਿ ਆਪਣੀ ਪਤਨੀ ਤੋਂ ਸਿਵਾ ਕਿਸੇ ਵੱਲ ਤੱਕਣਾ ਵੀ ਪਾਪ ਹੈ। ਪਰ ਇਨ੍ਹਾਂ ਤੁਕਾਂ ਵਿਚ ਕਿਤੇ ਨਹੀਂ ਕਿਹਾ ਕਿ ਆਪਣੀਆਂ ਪਤਨੀਆਂ ਨਾਲ ਸੰਗ ਮਾਨਣਾ ਪਾਪ ਹੈ ਜਾਂ ਸਿਰਫ਼ ਇਕ ਪਤਨੀ ਰੱਖਨੀ ਚਾਹੀਦੀ ਹੈ।
ਫਿਰ ਉਨ੍ਹਾਂ ਨੇ ਇਕ ਹੋਰ ਤੁਕ ਬਾਈ ਗੁਰਦਾਸ ਦੀ ਪੇਸ਼ ਕੀਤੀ ਜਿਸ ਵਿਚ ‘ਏਕਾ ਨਾਰੀ ਜਤੀ ਹੋਏ’ ਦੀ ਗੱਲ ਸੀ; ਇਸ ਦਾ ਮਾਅਨਾ ਵੀ ‘ਆਪਣੀ ਨਾਰੀ ਨਾਲ ਸੰਗ ਮਾਨਣ’ ਤੇ ਦੂਜੀਆਂ ਨੂੰ ਮਾਵਾਂ, ਭੈਣਾਂ, ਧੀਆਂ ਸਮਝਣ ਦੀ ਗੱਲ ਸੀ ਨਾ ਕਿ ਇਕ ਵਿਆਹ ਦੀ।
ਇੱਥੇ ਇਹ ਸਮਝਣ ਦੀ ਲੋੜ ਹੈ ਕਿ ਮੈਂ ਇਕ ਤੋਂ ਵਧ ਵਿਆਹ ਦਾ ਪ੍ਰਚਾਰ ਨਹੀਂ ਕਰ ਰਿਹਾ ਬਲਕਿ ਤਵਾਰੀਖ਼ ਵਿਗਾੜਨ ਨੂੰ ਰੱਦ ਕਰ ਰਿਹਾ ਹਾਂ। ਓਏ! ਥਰਸ ਕਰੋ ਕੌਮ ‘ਤੇ ਤਰਸ ਕਰੋ।
ਇਹੀ ਨਹੀਂ ਅਹੇ ਹੋਰ ਵੀ ਬਹੁਤ ਨੁਕਤੇ ਉਠਣੇ ਹਨ ਜਿਨ੍ਹਾਂ ਨੂੰ ਕੱਚ ਘਰੜ ਲੇਖਕਾਂ ਨੇ ਆਪਣੀ ਸੋਚ ਮੁਤਾਬਿਕ ਢਾਲ ਕੇ ਸਾਰੀਆਂ ਤਿਕਾਬਾਂ ਨੂੰ ਜਾਅਲੀ ਸਾਬਿਤ ਕਰ ਦੇਣਾ ਹੈ ਅਤੇ 1970 ਤੋਂ ਬਾਅਦ ਆਪਣੀਆਂ ਲੱਲੂ ਪੰਜੂ ਰਚਨਾਵਾਂ ਨੂੰ ਤਵਾਰੀਖ਼ ਬਣਾਉਣ ਦੀ ਕੋਸ਼ਿਸ਼ ਕਰਨੀ ਹੈ।
ਆਰ.ਐਸ.ਐਸ. ਨੂੰ ਅਜਿੇ ਸੇਵਾਦਾਰਾਂ ਦੀ ਬੁਤ ਵੱਡੀ ਲੋੜ ਹੈ। ਸਾਬਾਸ਼! ਸਿੱਖ ਤਵਾਰੀਖ਼ ਤੇ ਫ਼ਲਸਫ਼ੇ ਦੇ ਦੁਸ਼ਮਣੋ!

No comments:
Post a Comment