jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 3 May 2013

ਕੀ ਇਹ ਹੈ ਸਰਬਜੀਤ ਦੀ ਮੌਤ ਦਾ ਬਦਲਾ?


www.sabblok.blogspot.com
ਜੰਮੂ.03 ਮਈ.ਪੰਜਾਬੀ ਟੀਵੀ ਪ੍ਰੈਸ – ਸਰਬਜੀਤ ਦੀ ਮੌਤ ‘ਤੇ ਸਰਕਾਰ ਦਾ ਢਿੱਲੇ ਰਵੱਈਏ ‘ਤੇ ਲੋਕਾਂ ਦਾ ਗੁੱਸਾ ਫੁੱਟਿਆ ਹੈ। ਸ਼ਾਇਦ ਇਸ ਲਈ ਉਸ ਦੀ ਮੌਤ ਦਾ ਬਦਲਾ ਲੈਣ ਦੀ ਭਾਰਤੀ ਲੋਕਾਂ ਨੇ ਠਾਲ ਲਈ। ਅਜੇ ਸਰਬਜੀਤ ਦਾ ਅੰਤਿਮ ਸੰਸਕਾਰ ਵੀ ਨਹੀਂ ਹੋਇਆ ਸੀ ਕਿ ਜੰਮੂ ਦੀ ਕੋਟ ਬਲਵਲ ਜੇਲ ‘ਚ ਬੰਦ ਇਕ ਪਾਕਿਸਤਾਨੀ ਕੈਦੀ ‘ਤੇ ਕਥਿਤ ਤੌਰ ‘ਤੇ ਕੁਝ ਹੋਰ ਕੈਦੀਆਂ ਨੇ ਹਮਲਾ ਕਰ ਦਿੱਤਾ। ਉਸ ‘ਤੇ ਕਥਿਤ ਤੌਰ ‘ਤੇ ਹਮਲਾ ਕਰਨ ਵਾਲਾ ਕੈਦੀ ਉਤਰਾਖੰਡ ਦਾ ਹੈ ਅਤੇ ਉਹ ਹੱਤਿਆ ਦਾ ਦੋਸ਼ੀ ਹੈ। ਫਿਲਹਾਲ ਇਹ ਪੱਕੇ ਤੌਰ ‘ਤੇ ਨਹੀਂ ਕਿਹਾ ਜਾ ਸਕਦਾ ਹੈ ਕਿ ਇਹ ਹਮਲਾ ਕਰਨ ਵਾਲਾ ਕੈਦੀ ਉਤਰਾਖੰਡ ਦਾ ਹੈ ਅਤੇ ਉਹ ਹੱਤਿਆ ਦਾ ਦੋਸ਼ੀ  ਹੈ। ਫਿਲਹਾਲ ਪੱਕੇ ਤੌਰ ‘ਤੇ ਨਹੀਂ ਕਿਹਾ ਜਾ ਸਕਦਾ ਕਿ ਇਹ ਹਮਲਾ ਲਾਹੌਰ ਦੀ ਜੇਲ ‘ਚ ਭਾਰਤੀ ਕੈਦੀ ਸਰਬਜੀਤ ਸਿੰਘ ‘ਤੇ ਹੋਏ ਹਮਲੇ ਨੂੰ ਲੈ ਕੇ ਬਦਲੇ ਦੀ ਭਾਵਨਾ ਨਾਲ ਕੀਤਾ ਗਿਆ ਹੈ। ਜ਼ਖਮੀ ਪਾਕਿਸਤਾਨੀ ਕੈਦੀ ਦੀ ਪਛਾਣ ਸਨਾਊਲਾਹ ਦੇ ਰੂਪ ‘ਚ ਹੋਈ ਹੈ। ਉਸ ਨੂੰ ਜੰਮੂ ਦੇ ਗਵਰਨਮੈਂਟ ਮੈਡੀਕਲ ਕਾਲਜ ਅਤੇ ਹਸਪਤਾਲ (ਜੀ. ਐਮ. ਸੀ.) ‘ਚ ਦਾਖਲ ਕਰਵਾਇਆ ਗਿਆ ਹੈ। ਉਹ ਹੁਣ ਕੋਮਾ ‘ਚ ਹੈ। ਸਨਾਊਲਾਹ ਜੰਮੂ ਦੀ ਕੋਟ ਬਲਵਲ ਜੇਲ ‘ਚ ਪਿਛਲੇ 17 ਸਾਲਾਂ ਤੋਂ ਬੰਦ ਹੈ। ਸਰਬਜੀਤ ‘ਤੇ ਹੋਏ ਹਮਲੇ ਤੋਂ ਬਾਅਦ ਵੀਰਵਾਰ ਨੂੰ ਹੀ ਗ੍ਰਹਿ ਮੰਤਰਾਲੇ ਨੇ ਸਭ ਸੂਬਿਆਂ ਨੂੰ ਭਾਰਤੀ ਜੇਲਾਂ ‘ਚ ਬੰਦ ਲਗਭਗ 200 ਪਾਕਿਸਤਾਨੀ ਕੈਦੀਆਂ ਲਈ ਸੁਰੱਖਿਆ ਵਿਵਸਥਾ ਵਧਾਏ ਜਾਣ ਦਾ ਹੁਕਮ ਦਿੱਤਾ ਸੀ।



No comments: