jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 2 May 2013

ਕੋਣ ਮਰਿਆ?------?ਜਾਸੂਸ ਸੀ?----ਤੈਨੂੰ ਸ਼ਹੀਦ ਆਖ ਕੇ ਵਰਤਾਂਗੇ--ਵੋਟਾਂ ਦਾ ਆਧਾਰ ਸਮਝ ਕੇ ਵਰਤਾਂਗੇ।

www.sabblok.blogspot.com
ਕੀ ਹੋਇਆ?
ਕੁੱਝ ਵੀ ਤੇ ਨਹੀਂ ਹੋਇਆ।
ਕੋਣ ਮਰਿਆ?
ਜੋ ਵੀ ਮਰਿਆ
ਸਾਡਾ ਕਿਹੜਾ ਸਗਾ-ਸੋਧਰਾ ਸੀ।
ਸੁਣਿਐ
ਜਾਸੂਸ ਸੀ
ਸਮਗਲਰ ਸੀ
ਤੇ ਹੋਰ ਪਤਾ ਨਹੀਂ
ਕੀ-ਕੀ ਸੀ?
ਚਲੋ ਚੰਗਾ ਹੋਇਐ
ਮਰ ਗਿਆ
ਏਦਾਂ ਦੇ
ਏਦਾਂ ਹੀ ਮਰਿਆ ਕਰਦੇ ਐ।
ਪਰ
ਉਹ ਜਾਸੂਸ ਕਿਉਂ ਬਣਿਆ?
ਕਿਸ ਲਈ ਜਾਸੂਸੀ ਕਰਦਾ ਸੀ?
ਸਮਗਲਿੰਗ ਦਾ ਧੰਦਾ ਹੀ
ਕਿਉਂ ਅਪਣਾਇਆ?
ਕੀ ਪੈਸੇ ਲਈ?
ਜਾਂ
ਢਿੱਡ ਲਈ?
ਪੈਸਾ ਕਿੱਥੇ ਗਿਆ?
ਢਿੱਡ ਕਿਸਦਾ ਭਰਦਾ ਰਿਹਾ?
ਮੂਰਖ ਸੀ
ਮਹਾਂ-ਮੂਰਖ
ਸ਼ਾਇਦ ਜਾਣਦਾ ਨਹੀਂ ਸੀ
ਕਿ ਸਾਡੀ ਸਰਕਾਰ
ਬੜੀ ਦਿਆਲੂ ਸਰਕਾਰ ਹੈ
ਪੈਸਾ ਕਮਾਉਣ ਲਈ
ਢਿੱਡ ਨੂੰ ਝੁਲਕਾ ਦੇਣ ਲਈ
ਸਸਤੀਆਂ ਵਿਆਜ ਦਰਾਂ ਤੇ
ਕਰਜ਼ਾ ਦਿੰਦੀ ਹੈ
ਗਰੀਬ ਨੂੰ
ਗਰੀਬ ਦਾ
ਦਰਜਾ ਦਿੰਦੀ ਹੈ।
ਨਿੱਜ ਰਹਿਣਿਆ!
ਕਰਜ਼ਾ ਲੈ ਕੇ
ਔਖਾ ਸੌਖਾ
ਕੋਈ ਧੰਦਾ ਅਪਣਾ ਲੈਂਦਾ
ਕਿਸੇ ਆਹਰ ਲੱਗ ਜਾਂਦਾ
ਬੇਸ਼ੱਕ ਕਿਸ਼ਤਾਂ ਨਾ ਮੋੜ ਸਕਣ ਕਾਰਣ
ਤੈਨੂੰ ਵੀ ਸਲਫਾਸ ਹੀ ਨਸੀਬ ਹੋਣੀ ਸੀ
ਪਰ ਭਾਰਤ ਮਹਾਨ ਦੀ
ਇੱਜ਼ਤ ਤਾਂ ਬਚ ਜਾਣੀ ਸੀ
ਸਰਕਾਰ ਦਾ
ਨੱਕ ਤਾਂ ਬਚ ਜਾਣਾ ਸੀ।
ਤੇਰਾ ਕੀ ਹੈ
ਏਦਾਂ ਨਹੀਂ
ਤੇ ਓਦਾਂ
ਤੂੰ ਤਾਂ ਮਰਨਾ ਹੀ ਸੀ।
ਖੈਰ!
ਤੂੰ ਹੁਣ ਮਰ ਹੀ ਗਿਆ ਹੈ
ਤਾਂ ਵੀ ਤੈਨੂੰ ਮਰਨ ਨਹੀਂ ਦੇਣਾ
ਪਹਿਲਾਂ ਤੈਨੂੰ
ਜਾਸੂਸ ਬਣਾ ਕੇ ਵਰਤਿਆ ਹੈ
ਤੇ ਹੁਣ ਤੈਨੂੰ ਸ਼ਹੀਦ ਆਖ ਕੇ
ਹਥਿਆਰ ਸਮਝ ਕੇ ਵਰਤਾਂਗੇ
ਅਸੀਂ ਤੈਨੂੰ ਵੋਟਾਂ ਦਾ
ਆਧਾਰ ਸਮਝ ਕੇ ਵਰਤਾਂਗੇ।
(ਗੱਗ-ਬਾਣੀ)

No comments: