jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਸਾਨੂੰ ਤਾਂ ਸਾਡੀ ਰਿਸ਼ਤੇਦਾਰੀ ਮਾਰ ਗਈ....!

ਸਾਨੂੰ ਤਾਂ ਸਾਡੀ ਰਿਸ਼ਤੇਦਾਰੀ ਮਾਰ ਗਈ....!


www.sabblok.blogspot.com
 ਕਹਿੰਦੇ ਨੇ ਜਦੋਂ ਵੀ ਇਨਸਾਨ ਮੁਸੀਬਤ 'ਚ ਹੋਵੇ ਤਾਂ ਉਹ ਇਸ ਦੇ ਹੱਲ ਲਈ ਆਪਣੇ ਰਿਸ਼ਤੇਦਾਰਾਂ ਵੱਲ ਝਾਕਦਾ ਹੈ ਪਰ ਜਦੋਂ ਇਹ ਰਿਸ਼ਤੇਦਾਰ ਹੀ ਮੁਸੀਬਤ ਬਣ ਜਾਣ ਤਾਂ ਕੋਈ ਆਪਣਾ ਦੁੱਖੜਾ ਕਿਸ ਨੂੰ ਸੁਣਾਵੇ। ਬੀਤੇ ਕੁਝ ਦਿਨਾਂ 'ਚ ਹੋਈਆਂ ਘਟਨਾਵਾਂ 'ਚ ਰਿਸ਼ਤੇਦਾਰਾਂ ਦੀਆਂ ਗਲਤੀਆਂ ਕਾਰਨ ਕਈ ਮਸ਼ਹੂਰ ਵਿਅਕਤੀਆਂ ਨੂੰ ਆਪਣੀ ਇੱਜ਼ਤ ਅਤੇ ਆਪਣੇ ਅਹੁਦੇ ਤੋਂ ਹੱਥ ਧੋਣਾ ਪਿਆ। ਰੇਲ ਘੋਟਾਲਾ ਅਤੇ ਆਈ. ਪੀ. ਐਲ. ਸਪਾਟ ਫਿਕਸਿੰਗ ਅਜਿਹੇ ਹੀ ਤਾਜ਼ਾ ਮਾਮਲੇ ਹਨ ਜੋ ਇਸ ਕਥਨ ਨੂੰ ਸੱਚ ਸਾਬਿਤ ਕਰ ਰਹੇ ਹਨ।
ਰੇਲ ਰਿਸ਼ਵਤ ਕਾਂਡ ਮਾਮਲੇ 'ਚ 'ਮਾਮਾ ਜੀ' ਯਾਨੀ ਪਵਨ ਕੁਮਾਰ ਬਾਂਸਲ ਨੂੰ ਆਪਣੇ ਭਾਣਜੇ ਵਿਜੇ ਸਿੰਗਲਾ ਵਲੋਂ ਰਿਸ਼ਵਤ ਲੈਣ ਦੇ ਮਾਮਲੇ 'ਚ ਆਪਣੀ ਕੁਰਸੀ ਗਵਾਉਣੀ ਪਈ। ਵਿਜੇ ਨੇ ਰੇਲਵੇ 'ਚ ਪ੍ਰਮੋਸ਼ਨ ਦਿਵਾਉਣ ਦੇ ਨਾਂ 'ਤੇ ਰੇਲਵੇ ਬੋਰਡ ਦੇ ਮੈਂਬਰਾਂ ਤੋਂ 90 ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਿਜੇ ਸਿੰਗਲਾ ਨੂੰ ਸੀ. ਬੀ. ਆਈ. ਨੇ ਹਿਰਾਸਤ 'ਚ ਲਿਆ ਅਤੇ ਸਖਤੀ ਨਾਲ ਪੁੱਛਗਿੱਛ ਤੋਂ ਬਾਅਦ  ਰੇਲਵੇ 'ਚ ਵੱਡੇ ਪੱਧਰ 'ਤੇ ਬੇਨਿਯਮੀਆਂ ਦਾ ਖੁਲਾਸਾ ਹੋਇਆ। ਪਵਨ ਕੁਮਾਰ ਬਾਂਸਲ ਦੇ ਰੇਲ ਮੰਤਰੀ ਵਜੋਂ ਅਸਤੀਫਾ ਦੇਣ ਦੀ ਮੰਗ ਹਰ ਪਾਸਿਓਂ ਉਠਣ ਲੱਗੀ। ਵਿਰੋਧੀ ਧਿਰ ਨੇ ਬਾਂਸਲ ਦੇ ਅਸਤੀਫੇ ਨੂੰ ਲੈ ਕੇ ਸੰਸਦ ਤੋਂ ਸੜਕ ਤੱਕ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਅਤੇ ਅੰਤ ਵਿਚ ਪਵਨ ਕੁਮਾਰ ਬਾਂਸਲ ਨੂੰ ਰੇਲ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ।
ਹੁਣ ਤਾਜ਼ਾ ਮਾਮਲਾ ਸਪਾਟ ਫਿਕਸਿੰਗ ਨੂੰ ਲੈ ਕੇ ਹੈ ਜਿੱਥੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਸ਼੍ਰੀਨਿਵਾਸਨ ਦੀ ਕੁਰਸੀ ਖਤਰੇ 'ਤੇ ਪੈ ਗਈ ਹੈ। ਸ਼੍ਰੀਨਵਾਸਨ ਦੀ ਕੁਰਸੀ ਨੂੰ ਖਤਰਾ ਕੋਈ ਹੋਰ ਨਹੀਂ ਉਨ੍ਹਾਂ ਦੇ ਦਾਮਾਦ ਗੁਰੂਨਾਥ ਮਯੱਪਨ ਕਾਰਨ ਪੈਦਾ ਹੋ ਗਿਆ ਹੈ। ਚੇਨਈ ਸੁਪਰਕਿੰਗਜ਼ ਦੇ ਮਾਲਕ ਮਯੱਪਨ ਦਾ ਨਾਂ ਆਈ. ਪੀ. ਐਲ. ਸੱਟੇਬਾਜ਼ੀ 'ਚ ਆਉਣ ਤੋਂ ਬਾਅਦ ਹੁਣ ਸ਼੍ਰੀਨਿਵਾਸਨ ਦੇ ਅਸਤੀਫੇ ਲਈ ਮੰਗ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਰਾਤ ਮਯੱਪਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਮਯੱਪਨ ਨੇ ਇਹ ਮੰਨਿਆ ਹੈ ਕਿ ਉਹ ਸੱਟੇਬਾਜ਼ੀ 'ਚ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਭਿਨੇਤਾ ਵਿੰਦੂ ਨੂੰ ਸੀ. ਬੀ. ਆਈ. ਨੇ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਸ ਨੇ ਕਈ ਖੁਲਾਸੇ ਕੀਤੇ। ਸ਼੍ਰੀਨਿਵਾਸਨ ਦੇ ਦਾਮਾਦ ਦਾ ਨਾਂ ਮੀਡੀਆ 'ਚ ਆਉਣ ਤੋਂ ਬਾਅਦ ਸ਼੍ਰੀਨਿਵਾਸਨ ਦੀਆਂ ਮੁਸੀਬਤਾਂ ਵੱਧ ਗਈਆਂ। ਹਾਲਾਂਕਿ ਸ਼੍ਰੀਨਿਵਾਸਨ ਨੇ ਆਪਣੇ ਦਾਮਾਦ ਨਾਲ ਕਿਸੇ ਵੀ ਤਰ੍ਹਾਂ ਦੇ ਵਪਾਰਕ ਸੰਬੰਧ ਹੋਣ ਤੋਂ ਇਨਕਾਰ ਕੀਤਾ ਗਿਆ ਹੈ ਪਰ ਵਿਰੋਧੀ ਧਿਰ ਵਲੋਂ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਕੀ ਸ਼੍ਰੀਨਿਵਾਸਨ ਨੂੰ ਆਪਣੇ ਦਾਮਾਦ ਵਲੋਂ ਸੱਟੇਬਾਜ਼ੀ ਦੇ ਮਾਮਲੇ ਦੀ ਥੋੜ੍ਹੀ ਜਿਹੀ ਵੀ ਜਾਣਕਾਰੀ ਨਹੀਂ ਸੀ। ਹੁਣ ਇਸ ਸਾਰੇ ਮਾਮਲੇ ਤੋਂ ਬਾਅਦ ਬੀ. ਸੀ. ਸੀ. ਆਈ. ਮੁਖੀ ਸ਼੍ਰੀਨਿਵਾਸਨ 'ਤੇ ਅਸਤੀਫੇ ਦਾ ਦਬਾਅ ਵੱਧ ਗਿਆ ਹੈ ਅਤੇ ਦੇਖਣਾ ਇਹ ਹੋਵੇਗਾ ਕਿ ਕੀ ਦਾਮਾਦ ਵਲੋਂ ਕੀਤੀ ਸੱਟੇਬਾਜ਼ੀ 'ਸਹੁਰਾ ਸਾਬ' ਦੀ ਕੁਰਸੀ ਦੀ ਬਲੀ ਲੈਂਦੀ ਹੈ ਜਾਂ ਉਹ ਇਸ ਮੁਸੀਬਤ 'ਚੋਂ ਬਚ ਨਿਕਲਣ 'ਚ ਸਫਲ ਹੋ ਜਾਣਗੇ।

No comments: