jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 19 June 2013

ਪੇਪਰ 1 ਅਪਲਾਈ ਕਰਨ ਵਾਲਿਆਂ ਨੂੰ 3 ਤੇ ਪੇਪਰ 2 ਚ ਸਾਰੇ ਵਿਦਿਆਰਥੀਆਂ ਨੂੰ 1 ਨੰਬਰ ਦੀ ਗਰੇਸ

www.sabblok.blogspot.com

ਗਗਨਦੀਪ ਸੋਹਲ
ਚੰਡੀਗੜ੍ਹ, 19 ਜੂਨ : ਐਸ. ਸੀ. ਈ. ਆਰ. ਟੀ. ਪੰਜਾਬ ਵਲੋਂ 9 ਜੂਨ ਨੂੰ ਲਈ ਗਈ ਟੀ. ਈ. ਟੀ. (ਅਧਿਆਪਕ ਯੋਗਤਾ ਪ੍ਰੀਖਿਆ) ਦਾ ਨਤੀਜਾ ਸ਼ਾਮ 4 ਵਜੇ ਤੱਕ ਐਲਾਨ ਦਿਤੇ ਜਾਣ ਦੀ ਸੰਭਾਵਨਾ ਹੈ। ਇਸ ਸਬੰਧੀ ਬਾਬੂਸ਼ਾਹੀ ਡਾਟ ਕਾਮ ਦੇ ਇਸ ਪ੍ਰਤੀਨਿਧ ਨੂੰ ਸਿਖਿਆ ਵਿਭਾਗ ਦੇ ਆਲਾ ਮਿਆਰੀ ਸੂਤਰਾਂ ਨੇ ਦੱਸਿਆ ਕਿ ਪੇਪਰ 1 (ਈਟੀਟੀ) ਦੀ ਪ੍ਰੀਖਿਆ ਦੇਣ ਵਾਲੇ ਸਿਰਫ 7.04 ਫੀਸਦੀ ਪ੍ਰੀਖਿਆਰਥੀ ਹੀ ਇਸ ਪ੍ਰੀਖਿਆ ਨੂੰ ਪਾਸ ਕਰ ਸਕੇ ਹਨ ਜਦਕਿ ਪੇਪਰ 2 (ਬੀ. ਐਡ) ਦੇਣ ਵਾਲਿਆਂ ਚੋਂ 3.5 ਫੀਸਦੀ ਪ੍ਰੀਖਿਆਰਥੀ ਹੀ ਪ੍ਰੀਖਿਆ ਪਾਸ ਕਰ ਸਕੇ ਹਨ।
ਸੂਤਰਾਂ ਨੇ ਦੱਸਿਆ ਕਿ ਪੇਪਰ 1 ਚ ਕੁਝ ਸੁਆਲਾਂ ਤੇ ਪ੍ਰੀਖਿਆਰਥੀਆਂ ਨੇ ਕਿੰਤੂ ਜਤਾਇਆ ਸੀ ਜਿਸ ਕਾਰਨ ਅਪਲਾਈ ਕਰਨ ਵਾਲੇ ਪ੍ਰੀਖਿਆਰਥੀਆਂ ਨੂੰ 3 ਨੰਬਰ ਗਰੇਸ ਦੇ ਦਿਤੇ ਗਏ ਹਨ ਜਦਕਿ ਪੇਪਰ 2 ਵਿਚਲੇ ਸਾਰੇ ਹੀ ਵਿਦਿਆਰਥੀਆਂ ਨੂੰ ਗਰੇਸ ਦਾ 1 ਨੰਬਰ ਦੇ ਦਿਤਾ ਗਿਆ ਹੈ।
ਇਸ ਪੇਪਰ 1 (ਈਟੀਟੀ) ਚ ਕੁੱਲ 60382 ਉਮੀਦਵਾਰ ਅਪੀਅਰ ਹੋਏ ਸੀ, ਜਿਨਾਂ ਚੋਂ 16731 ਪੁਰਸ਼ ਸਨ ਤੇ 43651 ਮਹਿਲਾ ਉਮੀਦਵਾਰ ਸਨ। ਇਸ ਪ੍ਰੀਖਿਆ ਨੂੰ 4251 ਵਿਦਿਆਰਥੀਆਂ ਨੇ ਪਾਸ ਕੀਤਾ ਹੈ ਜਿਨਾਂ ਚੋਂ 1843 ਐਸ. ਸੀ. ਬੀ. ਸੀ. ਤੇ ਡਿਸਏਬਲਡ ਸ਼੍ਰੇਣੀ ਦੇ ਸਨ। ਈ ਟੀ ਟੀ ਵਾਲਿਆਂ ਦੀ ਕੁੱਲ ਪਾਸ ਫੀਸਦ ਸਿਰਫ 7.04 ਫੀਸਦੀ ਰਹੀ ਹੈ। ਇਸ ਪ੍ਰੀਖਿਆ ਚ ਕਈ ਵਿਦਿਆਰਥੀਆਂ ਨੇ 119 ਨੰਬਰ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ।
ਇਸ ਦੇ ਨਾਲ ਹੀ ਪੇਪਰ 2 (ਬੀ ਐਡ ) ਦੀ ਪ੍ਰੀਖਿਆ ਚ ਕੁੱਲ 163396 ਪ੍ਰੀਖਿਆਰਥੀ ਬੈਠੇ, ਜਿਸ ਚੋ 29926 ਪੁਰਸ਼ ਤੇ 138470 ਫੀਮੇਲ ਪ੍ਰੀਖਿਆਰਥੀ ਸਨ। ਬੀ ਐਡ ਵਰਗ ਦੀ ਕੁੱਲ ਪਾਸ ਫੀਸਦ 3.05 ਫੀਸਦੀ ਹੀ ਰਹੀ ਹੈ। ਇਸ ਤਹਿਤ ਕੁੱਲ 5141 ਵਿਦਿਆਰਥੀ ਪਾਸ ਹੋਏ ਹਨ ਜਿਨਾਂ ਚੋਂ 3406 ਜਨਰਲ ਵਰਗ ਦੇ ਹਨ ਜਦਕਿ ਬਾਕੀ ਐਸ ਸੀ ਬੀ ਸੀ ਤੇ ਡਿਸਏਬਲ ਵਰਗ ਦੇ ਹਨ। ਇਸ ਪ੍ਰੀਖਿਆ ਚ ਪਹਿਲੇ ਸਥਾਨ 118 ਨੰਬਰ ਪ੍ਰਾਪਤ ਕਰਨ ਵਾਲੇ ਕਈ ਵਿਦਿਆਰਥੀਆ ਨੂੰ ਮਿਲਿਆ ਹੈ। ਪੇਪਰ 1 ਚੋਂ 3149 ਤੇ ਪੇਪਰ 2 ਚੋਂ ਕੁੱਲ 4667 ਬੱਚੇ ਗੈਰਹਾਜ਼ਰ ਰਹੇ।

No comments: