www.sabblok.blogspot.com
ਹਿਮਾਚਲ ਦੇ ਸਿਰਮੌਰ ਜ਼ਿਲੇ ਵਿੱਚ ਹਾਦਸੇ ਵਿੱਚ ਚਕਨਾਚੂਰ ਹੋਈ ਬੱਸ
ਸ਼ਿਮਲਾ, 7 ਜੂਨ
ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿਚ ਬੱਸ 500 ਫੁੱਟ ਡੂੰਘੀ ਖੱਡ ਵਿਚ ਡਿੱਗਣ ਕਾਰਨ 18 ਮੁਸਾਫਰ ਮਾਰੇ ਗਏ ਅਤੇ 14 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸੋਲਨ ਅਤੇ ਰਾਮਗੜ੍ਹ ਦੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।
ਸਿਰਮੌਰ ਦੀ ਐਸ.ਪੀ. ਸੁਮੇਧਾ ਦਿਵੇਦੀ ਨੇ ਦੱਸਿਆ ਕਿ ਬੱਸ ਪੂਰਨਧਾਰ ਤੋਂ ਸੋਲਨ ਜਾ ਰਹੀ ਸੀ ਅਤੇ ਇਸ ਵਿਚ 35 ਮੁਸਾਫ਼ਰ ਸਵਾਰ ਸਨ। ਜਦੋਂ ਇਹ ਬੱਸ ਸਵੇਰੇ 7 ਵਜੇ ਪੂਰਨਧਾਰ ਨੇੜੇ ਪੁੱਜੀ ਤਾਂ ਹਾਦਸਾ ਵਾਪਰ ਗਿਆ। ਪਤਾ ਲੱਗਣ ’ਤੇ ਨੇੜਲੇ ਪਿੰਡਾਂ ਵਾਲੇ ਘਟਨਾ ਵਾਲੀ ਥਾਂ ’ਤੇ ਪੁੱਜ ਗਏ ਅਤੇ ਰਾਹਤ ਕਾਮਿਆਂ ਦੀ ਇਮਦਾਦ ਕੀਤੀ। ਮ੍ਰਿਤਕਾਂ ਵਿਚ ਵਧੇਰੇ ਗਿਣਤੀ ਵਿਦਿਆਰਥੀਆਂ ਦੀ ਹੈ ਜੋ ਸੋਲਨ ਤੇ ਰਾਜਗੜ੍ਹ ਕਾਲਜ ਵਿਚ ਪੜ੍ਹਦੇ ਸਨ। ਇਹ ਸਾਰੇ ਪੂਰਨਧਾਰ ਤੇ ਨੇੜਲੇ ਪਿੰਡਾਂ ਤੋਂ ਸਨ।
-ਪੀਟੀਆਈ

No comments:
Post a Comment