www.sabblok.blogspot.com
ਚੰਡੀਗੜ੍ਹ ): ਪੰਜਾਬ ਪੁਲਿਸ ਦੇ ਸੇਵਾਮੁਕਤ ਡਾਇਰੈਕਟਰ ਜਨਰਲ ਤੇ ਨਸ਼ਿਆਂ ਖ਼ਿਲਾਫ਼ ਮੁਹਿੰਮ ਕਾਰਨ ਚਰਚਾ ਵਿਚ ਰਹੇ ਸ਼ਸ਼ੀ ਕਾਂਤ ਨੇ ਨਸ਼ਿਆਂ ਦੇ ਸੌਦਾਗਰਾਂ ਦੀ ਪੋਲ ਖੋਲ੍ਹੀ ਹੈ। ਸਿਆਸੀ ਆਗੂਆਂ ਦੀ ਨਸ਼ਿਆਂ ਦੀ ਤਸਕਰੀ ਵਿਚ ਸ਼ਮੂਲੀਅਤ ਦੇ ਖੁਲਾਸੇ ਨੇ ਸਰਕਾਰ ਨੂੰ ਭਾਜੜਾਂ ਪਾ ਦਿੱਤੀਆਂ ਹਨ। ਸ੍ਰੀ ਸ਼ਸ਼ੀ ਕਾਂਤ ਨੇ ਅਹਿਮ ਖ਼ੁਲਾਸੇ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਨਸ਼ਿਆਂ ਦੀ ਤਸਕਰੀ ਨਾਲ ਕੁਝ ਅਹਿਮ ਸਿਆਸੀ ਆਗੂਆਂ ਦੇ ਤਾਰ ਵੀ ਜੁੜੇ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਖਾੜਕੂ ਲਹਿਰ ਦੇ ਦੌਰ ਵੇਲੇ ਪਾਕਿਸਤਾਨ ਤੋਂ ਹਥਿਆਰਾਂ ਦੇ ਨਾਲ ਨਸ਼ੀਲੇ ਪਦਾਰਥ ਵੀ ਆਉਣੇ ਸ਼ੁਰੂ ਹੋਏ ਸਨ ਪਰ ਉਸ ਸਮੇਂ ਕਿਸੇ ਵੀ ਖਾੜਕੂ ਗਰੁੱਪ ਨੇ ਨਸ਼ੀਲੇ ਪਦਾਰਥ ਪੰਜਾਬ ਵਿਚ ਰੱਖੇ ਜਾਂ ਵੇਚੇ ਨਹੀਂ, ਸਗੋਂ ਦੱਸੇ ਗਏ ਅਗਲੇ ਸਥਾਨਾਂ ਉਪਰ ਹੀ ਭੇਜ ਦਿੱਤੇ ਜਾਂਦੇ ਰਹੇ ਹਨ ਤੇ ਸਿਰਫ ਹਥਿਆਰਾਂ ਦੀ ਹੀ ਉਹ ਵਰਤੋਂ ਕਰਦੇ ਰਹੇ ਸਨ।

No comments:
Post a Comment